12ਵੀਂ ਪਾਸ ਨੂੰ ਪੀਐਮ ਨਾ ਬਣਾਉਣਾ, ਉਹ ਇਹ ਨਹੀਂ ਜਾਣਦਾ ਕਿ ਹਸਤਾਖ਼ਰ ਕਿਥੇ ਕਰਨੇ ਹੁੰਦੇ : ਕੇਜਰੀਵਾਲ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਕੇਜਰੀਵਾਲ ਨੇ ਜਨਤਾ ਨੂੰ ਕਿਹਾ ਕਿ ਇਸ ਵਾਰ ਕਿਸੇ ਸਿੱਖਿਅਤ ਇਨਸਾਨ ਦੀ ਭਾਲ ਕਰਨ ਕਿਉਂਕਿ 12 ਜਮਾਤਾਂ ਪੜ੍ਹੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਉਹ ਕਿਥੇ ਹਸਤਾਖ਼ਰ ਕਰ ਰਿਹਾ ਹੈ।

Arvind Kejriwal

ਨਵੀਂ ਦਿੱਲੀ : ਦਿੱਲੀ ਦੇ ਸੀਐਮ ਅਰਵਿੰਦ ਕੇਜਰੀਵਾਲ ਨੇ ਰੈਲੀ ਦੌਰਾਨ ਅਪਣੇ ਸੰਬੋਧਨ ਵਿਚ  ਪੀਐਮ ਮੋਦੀ 'ਤੇ ਹਮਲਾ ਬੋਲਦਿਆਂ ਕਿਹਾ ਕਿ ਜਨਤਾ ਨੇ ਪਿਛਲੀ ਵਾਰ 12 ਜਮਾਤਾਂ ਪੜ੍ਹੇ ਹੋਏ ਨੂੰ ਪੀਐਮ ਬਣਾ ਦਿਤਾ ਸੀ, ਪਰ ਇਸ ਵਾਰ ਅਜਿਹੀ ਗਲਤੀ ਨੂੰ ਮੁੜ ਤੋਂ ਨਹੀਂ ਦੁਹਰਾਉਣਾ ਚਾਹੀਦਾ। ਕੇਜਰੀਵਾਲ ਨੇ ਜਨਤਾ ਨੂੰ ਕਿਹਾ ਕਿ ਇਸ ਵਾਰ ਕਿਸੇ ਸਿੱਖਿਅਤ

ਇਨਸਾਨ ਦੀ ਭਾਲ ਕਰਨ ਕਿਉਂਕਿ 12 ਜਮਾਤਾਂ ਪੜ੍ਹੇ ਨੂੰ ਇਹ ਸਮਝ ਨਹੀਂ ਹੁੰਦੀ ਕਿ ਉਹ ਕਿਥੇ ਹਸਤਾਖ਼ਰ ਕਰ ਰਿਹਾ ਹੈ। ਇਸ ਦੌਰਾਨ ਉਹਨਾਂ ਨੇ ਮੋਦੀ ਸਰਕਾਰ 'ਤੇ ਰਾਫੇਲ ਲੜਾਕੂ ਜਹਾਜ਼ ਸੌਦੇ ਵਿਚ ਭ੍ਰਿਸ਼ਟਾਚਾਰ ਕਰਨ ਦਾ ਇਲਜ਼ਾਮ ਵੀ ਲਗਾਇਆ। ਦੱਸ ਦਈਏ ਕਿ ਅਰਵਿੰਦ ਕੇਜਰੀਵਾਲ ਦੀ ਤਾਨਾਸ਼ਾਹ ਹਟਾਓ, ਲੋਕਤੰਤਰ ਬਚਾਓ ਰੈਲੀ ਨੂੰ ਸੰਬੋਧਨ ਕਰ ਰਹੇ ਸਨ। 

ਉਹਨਾਂ ਕਿਹਾ ਕਿ ਇਹ ਪ੍ਰਦਰਸ਼ਨ ਰੈਲੀ ਮੋਦੀ ਸਰਕਾਰ ਨੂੰ ਹਟਾਉਣ ਦਾ ਕੰਮ ਕਰੇਗੀ। ਦਿੱਲੀ ਦੇ ਸੀਐਮ ਕੇਜਰੀਵਾਲ ਨੇ ਪੱਛਮ ਬੰਗਾਲ ਵਿਚ ਬੀਤੇ ਦਿਨੀਂ ਹੋਏ ਸੀਬੀਆਈ ਵਿਵਾਦ ਤੋਂ ਬਾਅਦ ਸੀਐਮ ਮਮਤਾ ਬੈਨਰਜੀ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪੱਛਮ ਬੰਗਾਲ ਵਿਚ ਇਕ ਚੁਣੀ ਹੋਈ ਸਰਕਾਰ ਹੈ। ਇਹ ਮੋਦੀ ਦੀ

ਜਾਇਦਾਦ ਨਹੀਂ ਹੈ। ਜੇਕਰ ਕਮਿਸ਼ਨਰ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਤਾਂ ਪੂਰੇ ਦੇਸ਼ ਵਿਚ ਸੁਨੇਹਾ ਜਾਂਦਾ ਕਿ ਸਾਰਿਆਂ ਨੂੰ ਮੋਦੀ ਸਰਕਾਰ ਤੋਂ ਡਰਨ ਦੀ ਲੋੜ ਹੈ ਨਾ ਕਿ ਰਾਜ ਸਰਕਾਰ ਤੋਂ। ਇਸ ਦੇ ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪੀਐਮ ਮੋਦੀ ਖ਼ੁਦ ਰਾਫਲ ਸੌਦੇ ਵਿਚ ਹੋਏ ਭ੍ਰਿਸ਼ਟਾਚਾਰ ਵਿਚ ਸ਼ਾਮਲ ਹਨ।