Israel Hamas War : ਅਮਰੀਕੀ ਫੈਡਰਲ ਕਰਮਚਾਰੀਆਂ ਨੇ ਇਜ਼ਰਾਈਲ-ਹਮਾਸ ਯੁੱਧ ’ਤੇ ਅਮਰੀਕੀ ਨੀਤੀ ਦਾ ਵਿਰੋਧ ਕੀਤਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਕੈਪੀਟਲ’ (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ

Representative Image

Israel Hamas War : ਅਮਰੀਕਾ ਦੇ ਵਿਦੇਸ਼ ਵਿਭਾਗ ਤੋਂ ਲੈ ਕੇ ਪੁਲਾੜ ਏਜੰਸੀ ਨਾਸਾ ਤਕ ਕੰਮ ਕਰਨ ਵਾਲੇ ਫ਼ੈਡਰਲ ਕਰਮਚਾਰੀ ਰਾਸ਼ਟਰਪਤੀ ਜੋਅ ਬਾਈਡਨ ਨੂੰ ਇਜ਼ਰਾਈਲ-ਹਮਾਸ ਯੁੱਧ ’ਚ ਜੰਗਬੰਦੀ ਲਈ ਦਬਾਅ ਪਾਉਣ ਦੀ ਮੰਗ ਕਰਨ ਵਾਲੇ ਪੱਤਰ ਵੰਡ ਰਹੇ ਹਨ।

ਜਿਵੇਂ-ਜਿਵੇਂ ਫਲਸਤੀਨੀ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ, ਸੰਸਦ ਦੇ ਕਰਮਚਾਰੀ ਇਸ ਮਾਮਲੇ ਵਿਚ ਸੰਸਦ ਮੈਂਬਰਾਂ ਦੀ ਚੁੱਪ ਦੀ ਨਿੰਦਾ ਕਰਦੇ ਹੋਏ ‘ਕੈਪੀਟਲ’ (ਸੰਸਦ ਭਵਨ) ਦੇ ਸਾਹਮਣੇ ਮਾਈਕ੍ਰੋਫੋਨ ਲੈ ਕੇ ਇਸ ਮਾਮਲੇ ’ਚ ਸੰਸਦ ਮੈਂਬਰਾਂ ਦੀ ਚੁੱਪੀ ਦੀ ਨਿੰਦਾ ਕਰ ਰਹੇ ਹਨ। 

ਜਿਉਂ-ਜਿਉਂ ਗਾਜ਼ਾ ’ਚ ਨਾਗਰਿਕ ਦੀਆਂ ਮੌਤਾਂ ਦੀ ਗਿਣਤੀ ਵੱਧ ਰਹੀ ਹੈ, ਬਾਈਡਨ ਅਤੇ ਸੰਸਦ ਨੂੰ ਇਜ਼ਰਾਈਲ ਦੇ ਹਮਲੇ ਲਈ ਉਨ੍ਹਾਂ ਦੇ ਸਮਰਥਨ ਨੂੰ ਲੈ ਕੇ ਦੇਸ਼ ’ਚ ਅਸਾਧਾਰਨ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੈਂਕੜੇ ਪ੍ਰਸ਼ਾਸਨਿਕ ਅਤੇ ਸੰਸਦੀ ਕਰਮਚਾਰੀ ਗਾਜ਼ਾ ’ਚ ਜੰਗਬੰਦੀ ਦੇ ਸਬੰਧ ’ਚ ਖੁੱਲੇ ਪੱਤਰਾਂ ਉੱਤੇ ਦਸਤਖਤ ਕਰ ਰਹੇ ਹਨ ਅਤੇ ਪੱਤਰਕਾਰਾਂ ਨਾਲ ਗੱਲਬਾਤ ’ਚ ਅਪਣੀਆਂ ਭਾਵਨਾਵਾਂ ਸਾਂਝੀਆਂ ਕਰ ਰਹੇ ਹਨ।

ਵਿਰੋਧ ਦਰਜ ਕਰਵਾਉਣ ਵਾਲੇ ਕਰਮਚਾਰੀ ਇਜ਼ਰਾਈਲ-ਹਮਾਸ ਯੁੱਧ ’ਤੇ ਅਮਰੀਕੀ ਨੀਤੀ ਦਾ ਵਿਰੋਧ ਕਰ ਰਹੇ ਹਨ। ਇਕ ਮੁਲਾਜ਼ਮਾਂ ਨੇ ਵਿਰੋਧ ਪ੍ਰਦਰਸ਼ਨ ’ਚ ਭੀੜ ਨੂੰ ਕਿਹਾ, ‘‘ਕੈਪੀਟਲ ਹਿੱਲ ’ਤੇ ਸਾਡੇ ਬਹੁਤੇ ਨੇਤਾ ਉਨ੍ਹਾਂ ਲੋਕਾਂ ਦੀ ਗੱਲ ਨਹੀਂ ਸੁਣ ਰਹੇ ਹਨ ਜਿਨ੍ਹਾਂ ਦੀ ਉਹ ਪ੍ਰਤੀਨਿਧਤਾ ਕਰਦੇ ਹਨ।’’ 

(For more news apart from Israel Hamas War, stay tuned to Rozana Spokesman)