ਨਵੇਂ ਸਾਲ 'ਚ ਪ੍ਰਾਵਿਡੈਂਟ ਫ਼ੰਡ 'ਤੇ ਵੱਧ ਵਿਆਜ ਦੇਣ ਦੀ ਤਿਆਰੀ

ਏਜੰਸੀ

ਖ਼ਬਰਾਂ, ਵਪਾਰ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨਵੇਂ ਸਾਲ ਵਿਚ ਅਪਣੇ ਸ਼ੇਅਰਧਾਰਕ ਨੂੰ ਅਪਣੇ ਫ਼ੰਡ ਤੋਂ ਸ਼ੇਅਰ ਬਾਜ਼ਾਰ ਵਿਚ ਕੀਤੇ ਜਾਣ ਵਾਲੇ ਨਿਵੇਸ਼ ਨੂੰ ਵਧਾਉਣ ...

EPFO

ਨਵੀਂ ਦਿੱਲੀ : ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਪੀਐਫ਼ਓ) ਨਵੇਂ ਸਾਲ ਵਿਚ ਅਪਣੇ ਸ਼ੇਅਰਧਾਰਕ ਨੂੰ ਅਪਣੇ ਫ਼ੰਡ ਤੋਂ ਸ਼ੇਅਰ ਬਾਜ਼ਾਰ ਵਿਚ ਕੀਤੇ ਜਾਣ ਵਾਲੇ ਨਿਵੇਸ਼ ਨੂੰ ਵਧਾਉਣ ਜਾਂ ਘਟਾਉਣ ਦਾ ਔਪਸ਼ਨ ਦੇ ਸਕਦੇ ਹਨ। ਈਪੀਐਫ਼ਓ ਦੀ ਇਹ ਤਿਆਰੀ ਸ਼ੇਅਰਧਾਰਕ ਨੂੰ ਪੀਐਫ਼ ਉਤੇ ਵੱਧ ਵਿਆਜ ਦੇਣ ਲਈ ਹੈ। ਵਿੱਤੀ ਮਾਹਿਰਾਂ ਦਾ ਕਹਿਣਾ ਹੈ ਕਿ ਈਪੀਐਫ਼ਓ ਅਪਣੇ ਸ਼ੇਅਰਧਾਰਕ ਵਿਆਜ ਉਪਲੱਬਧ ਕਰਵਾਉਣਾ ਚਾਹੁੰਦਾ ਹੈ। ਉਹ ਇਸ ਦੇ ਲਈ ਪੀਐਫ਼ ਸ਼ੇਅਰਧਾਰਕ ਨੂੰ ਜੋਖਮ ਲੈਣ ਦੀ ਸਮਰੱਥਾ ਦੇ ਆਧਾਰ 'ਤੇ ਇਕਵਿਟੀ ਵਿਚ ਨਿਵੇਸ਼ ਘਟਾਉਣ ਜਾਂ ਵਧਾਉਣ ਦਾ ਵਿਕਲਪ ਦੇਣ ਦੀ ਤਿਆਰੀ ਵਿਚ ਹੈ।

ਇਸ ਵਿਕਲਪ ਮਿਲਣ ਤੋਂ ਬਾਅਦ ਜੋ ਸ਼ੇਅਰਧਾਰਕ ਅਪਣੇ ਫ਼ੰਡ 'ਤੇ ਜ਼ਿਆਦਾ ਰਿਟਰਨ ਲੈਣਾ ਚਾਹੁਣਗੇ ਉਹ ਸ਼ੇਅਰ ਬਾਜ਼ਾਰਾਂ ਵਿਚ ਨਿਵੇਸ਼ ਵਧਾਉਣਗੇ। ਇਸ ਨਾਲ ਉਨ੍ਹਾਂ ਨੂੰ ਵੱਧ ਵਿਆਜ ਮਿਲ ਸਕੇਗਾ। ਮੌਜੈਦਾ ਸਮੇਂ ਵਿਚ ਈਪੀਐਫ਼ਓ ਖਾਤਾਧਾਰਕਾਂ ਦੇ ਜਮ੍ਹਾਂ ਰਾਸ਼ੀ ਦਾ 15 ਫ਼ੀ ਸਦੀ ਤੱਕ ਐਕਸਚੇਂਜ ਟਰੇਡਿਡ ਫੰਡ (ਈਟੀਐਫ਼) ਵਿਚ ਨਿਵੇਸ਼ ਕਰਦਾ ਹੈ।

ਇਸ ਤਹਿਤ ਹੁਣ ਤੱਕ ਲਗਭੱਗ 55,000 ਕਰੋਡ਼ ਰੁਪਏ ਦਾ ਨਿਵੇਸ਼ ਹੋਇਆ ਹੈ। ਈਟੀਐਫ਼ ਵਿਚ ਕੀਤਾ ਗਿਆ ਨਿਵੇਸ਼ ਸ਼ੇਅਰਹੋਲਡਰਾਂ ਦੇ ਖਾਤਿਆਂ ਵਿਚ ਨਹੀਂ ਵਿਖਾਈ ਦਿੰਦਾ ਹੈ ਅਤੇ ਨਾ ਹੀ ਉਨ੍ਹਾਂ ਕੋਲ ਅਪਣੀ ਭਵਿੱਖ ਦੀ ਇਸ ਬਚਤ ਨਾਲ ਸ਼ੇਅਰ ਵਿਚ ਨਿਵੇਸ਼ ਦੀ ਮਿਆਦ ਵਧਾਉਣ ਦਾ ਵਿਕਲਪ ਹੈ। ਈਪੀਐਫ਼ ਹੁਣ ਇਕ ਅਜਿਹਾ ਸਾਫਟਵੇਅਰ ਵਿਕਸਿਤ ਕਰ ਰਿਹਾ ਹੈ ਜੋ ਕਿ ਰਿਟਾਇਰਮੈਂਟ ਬਚਤ ਵਿਚ ਨਗਦੀ ਅਤੇ ਈਟੀਐਫ਼ ਦੇ ਹਿੱਸੇ ਨੂੰ ਵੱਖ ਵਿਖਾਏਗਾ। 

ਕਿਰਤ ਮੰਤਰੀ ਸੰਤੋਸ਼ ਗੰਗਵਾਰ ਨੇ ਦੱਸਿਆ ਕਿ ਕਰਮਚਾਰੀਆਂ ਦੇ ਨਾਲ - ਨਾਲ ਰੁਜ਼ਗਾਰਦਾਤਾ ਲਈ ਵੀ ਸੇਵਾਵਾਂ ਨੂੰ ਆਸਾਨ ਬਣਾਇਆ ਗਿਆ ਹੈ। ਪ੍ਰਧਾਨ ਮੰਤਰੀ ਰੋਜ਼ਗਾਰ ਪ੍ਰੋਤਸਾਹਨ ਯੋਜਨਾ ਦੇ ਤਹਿਤ ਭਾਰਤ ਸਰਕਾਰ ਇਕ ਅਪ੍ਰੈਲ 2018 ਤੋਂ ਤਿੰਨ ਸਾਲ ਲਈ ਨਵੇਂ ਕਰਮਚਾਰੀਆਂ ਲਈ ਰੁਜ਼ਗਾਰਦਾਤਾ ਦੇ ਪੂਰੇ ਯੋਗਦਾਨ (ਈਪੀਐਫ਼ ਅਤੇ ਈਪੀਐਸ) ਦਾ ਭੁਗਤਾਨ ਕਰ ਰਹੀ ਹੈ।