ਮੁਦਰਾ ਸਮੀਖਿਆ 'ਚ ਰਿਜ਼ਰਵ ਬੈਂਕ ਨੇ ਨਾ ਬਦਲੀਆਂ ਵਿਆਜ ਦਰਾਂ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ ਨੇ ਉਮੀਦ ਅਨੁਸਾਰ ਮੁਦਰਾ ਨੀਤੀ ਦੀ ਸਮੀਖਿਆ ਕਰਦਿਆਂ ਪ੍ਰਮੁੱਖ ਨੀਤੀਗਤ ਵਿਆਜ ਦਰ (ਰੇਪੋ ਰੇਟ) 'ਚ ਕੋਈ ਤਬਦੀਲੀ ਨਹੀਂ.........

Reserve Bank Of India

ਮੁੰਬਈ : ਭਾਰਤੀ ਰਿਜ਼ਰਵ ਬੈਂਕ ਨੇ ਉਮੀਦ ਅਨੁਸਾਰ ਮੁਦਰਾ ਨੀਤੀ ਦੀ ਸਮੀਖਿਆ ਕਰਦਿਆਂ ਪ੍ਰਮੁੱਖ ਨੀਤੀਗਤ ਵਿਆਜ ਦਰ (ਰੇਪੋ ਰੇਟ) 'ਚ ਕੋਈ ਤਬਦੀਲੀ ਨਹੀਂ ਕੀਤੀ ਅਤੇ ਇਸ ਨੂੰ ਪਹਿਲਾਂ ਵਾਂਗ 6.5 ਫ਼ੀ ਸਦੀ 'ਤੇ ਹੀ ਰਖਿਆ। ਹਾਲਾਂਕਿ ਕੇਂਦਰੀ ਬੈਂਕ ਨੇ ਭਰੋਸਾ ਦਿਤਾ ਹੈ ਕਿ ਜੇਕਰ ਮਹਿੰਗਾਈ ਦਰ ਵਧਣ ਦਾ ਖ਼ਤਰਾ ਨਾ ਦਿਸਿਆ ਤਾਂ ਉਹ ਦਰਾਂ 'ਚ ਕਟੌਤੀ ਕਰੇਗਾ। ਕੇਂਦਰੀ ਬੈਂਕ ਨੇ ਬੈਂਕਾਂ ਨੂੰ ਵੱਖੋ-ਵੱਖ ਖੇਤਰਾਂ ਲਈ ਜ਼ਿਆਦਾ ਕਰਜ਼ਾ ਦੇਣ ਦੀ ਸਲਾਹ ਵੀ ਦਿਤੀ ਹੈ ਤਾਕਿ ਸੁਸਤ ਪੈਂਦੇ ਅਰਥਚਾਰੇ ਨੂੰ ਸਹਾਰਾ ਦਿਤਾ ਜਾ ਸਕੇ। 

ਇਸ ਮੰਤਵ ਲਈ ਕੇਂਦਰੀ ਬੈਂਕ ਨੇ ਜਨਵਰੀ ਤੋਂ ਹਰ ਤਿਮਾਹੀ 'ਚ ਤਰਲਤਾ ਅਨੁਪਾਤ (ਐਸ.ਐਲ.ਆਰ.) 'ਚ 0.25 ਫ਼ੀ ਸਦੀ ਦੀ ਕਟੌਤੀ ਕਰਨ ਦਾ ਫ਼ੈਸਲਾ ਕੀਤਾ ਹੈ। ਇਹ ਕਟੌਤੀ ਇਸ ਦੇ 18 ਫ਼ੀ ਸਦੀ ਹੇਠਾਂ ਆਉਣ ਤਕ ਜਾਰੀ ਰਹੇਗੀ। ਇਸ ਵੇਲੇ ਐਸ.ਐਲ.ਆਰ. ਦਰ 19.5 ਫ਼ੀ ਸਦੀ ਹੈ। ਇਸ ਨਾਲ ਬੈਂਕਾਂ ਕੋਲ ਵਾਧੂ ਨਕਦੀ ਰਹੇਗੀ ਅਤੇ ਉਹ ਜ਼ਿਆਦਾ ਕਰਜ਼ਾ ਦੇ ਸਕਣਗੇ।  ਉਧਰ ਬੰਬਈ ਸ਼ੇਅਰ ਬਾਜ਼ਾਰ 'ਚ ਵੀ ਰਿਜ਼ਰਵ ਬੈਂਕ ਦੇ ਇਸ ਫ਼ੈਸਲੇ ਦਾ ਅਸਰ ਵੇਖਣ ਨੂੰ ਮਿਲਿਆ। ਵਿਕਰੀ ਦੇ ਦਬਾਅ ਨਾਲ ਬੁਧਵਾਰ ਨੂੰ ਲਗਾਤਾਰ ਦੂਜੇ ਦਿਨ ਗਿਰਾਵਟ ਵੇਖੀ ਗਈ ਜਿਸ ਨਾਲ ਸੈਂਸੈਕਸ 250 ਅੰਕ ਟੁੱਟ ਗਿਆ।  (ਪੀਟੀਆਈ)

Related Stories