ਅੱਜ ਫੇਰ ਵਧੀ ਪਟਰੌਲ ਅਤੇ ਡੀਜ਼ਲ ਦੀ ਕੀਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਸ਼ਟਰੀ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਅਤੇ ਘਾਟੇ 'ਚ ਇਕ ਵਾਰ ਫੇਰ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸ ਦਈੇਏ ਕਿ ਨਵੇਂ ਸਾਲ ਦੇ...

petrol and diesel prices increased

ਨਵੀਂ ਦਿੱਲੀ: ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਹੋ ਰਹੇ ਲਗਾਤਾਰ ਵਾਧੇ ਅਤੇ ਘਾਟੇ 'ਚ ਇਕ ਵਾਰ ਫੇਰ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਹੋਇਆ ਹੈ। ਦੱਸ ਦਈੇਏ ਕਿ ਨਵੇਂ ਸਾਲ ਦੇ ਸ਼ੁਰੂਆਤੀ ਦਿਨਾਂ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰਾਹਤ ਤੋਂ ਬਾਅਦ ਵੀਰਵਾਰ ਤੋਂ ਇਹਨਾਂ 'ਚ ਵਾਧਾ ਹੋਇਆ ਹੈ। ਵੀਰਵਾਰ ਨੂੰ ਜਿੱਥੇ ਪਟਰੌਲ 38 ਪੈਸੇ ਅਤੇ ਡੀਜ਼ਲ 29 ਪੈਸੇ ਮਹਿੰਗਾ ਹੋਇਆ ਸੀ ਉਥੇ ਹੀ ਸ਼ੁੱਕਰਵਾਰ ਨੂੰ ਵੀ ਇਨ੍ਹਾਂ ਦੀਆਂ ਕੀਮਤਾਂ 'ਚ ਵਾਧਾ ਜਾਰੀ ਰਿਹਾ। 

ਚੇਨਈ 'ਚ ਪਟਰੌਲ ਦੀ ਕੀਮਤ 71.67 ਰੁਪਏ ਪ੍ਰਤੀ ਲਿਟਰ ਹੈ ਜਦੋਂ ਕਿ ਡੀਜ਼ਲ ਦੀ ਕੀਮਤ 66.31 ਰੁਪਏ ਲਿਟਰ ਪਹੁੰਚ ਗਈ। ਪੱਛਮ ਬੰਗਾਲ ਦੀ ਰਾਜਧਾਨੀ ਕੋਲਕਾਤਾ 'ਚ ਪਟਰੌਲ ਦੀ ਕੀਮਤ ਅੱਜ 71.20 ਰੁਪਏ ਲਿਟਰ ਹੈ ਜਦੋਂ ਕਿ ਡੀਜ਼ਲ 64.58 ਰੁਪਏ ਲਿਟਰ ਮਿਲ ਰਿਹਾ ਹੈ। ਇਸ ਤੋਂ ਪਹਿਲਾਂ ਸੋਮਵਾਰ ਤੋਂ ਬੁੱਧਵਾਰ ਤੱਕ ਤੇਲ ਦੇ ਕੀਮਤ 'ਚ ਕੋਈਂ ਬਦਲਾਅ ਨਹੀਂ ਹੋਇਆ ਸੀ। ਰਾਜਧਾਨੀ 'ਚ ਪਟਰੌਲ 68.50 ਰੁਪਏ ਲਿਟਰ ਮਿਲ ਰਿਹਾ ਸੀ ਉਥੇ ਹੀ ਡੀਜ਼ਲ 62.24 ਰੁਪਏ ਲਿਟਰ ਮਿਲ ਰਿਹਾ ਸੀ।

ਉਥੇ ਹੀ ਮੁੰਬਈ 'ਚ ਪਟਰੌਲ 74.16 ਰੁਪਏ ਲਿਟਰ ਮਿਲ ਰਿਹਾ ਸੀ ਉਥੇ ਹੀ ਡੀਜ਼ਲ 65.12 ਰੁਪਏ ਲਿਟਰ ਸੀ। ਕੋਲਕਾਤਾ ਦੀ ਗੱਲ ਕਰੀਏ ਤਾਂ ਇੱਥੇ ਪਟਰੋਲ 70.64 ਰੁਪਏ ਲਿਟਰ ਸੀ ਜਦੋਂ ਕਿ ਡੀਜ਼ਲ 64.01 ਰੁਪਏ ਲਿਟਰ ਮਿਲ ਰਿਹਾ ਸੀ। ਚੇਨਈ 'ਚ ਪਟਰੌਲ ਦੀ ਕੀਮਤ 71.07 ਰੁਪਏ ਲਿਟਰ ਰਹੀ ਜਦੋਂ ਕਿ ਡੀਜ਼ਲ ਦੀ ਕੀਮਤ 65.70 ਰੁਪਏ ਪ੍ਰਤੀ ਲਿਟਰ ਸਨ। ਦੱਸ ਦਈਏ ਕਿ 2018 ਦਾ ਸਾਲ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਲਿਹਾਜ਼ ਤੋਂ ਕਾਫ਼ੀ ਉਤਾਰ- ਚੜਾਅ ਭਰਿਆ ਰਿਹਾ। 
 

ਜਿੱਥੇ ਸਾਲ 'ਚ ਪਟਰੌਲ ਦੇ ਮੁੱਲ ਅਪਣੇ ਸ਼ਿਖਤ 'ਤੇ ਹੈ ਉਥੇ ਹੀ ਸਾਲ ਖਤਮ ਹੁੰਦੇ-ਹੁੰਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਏ। ਚਾਰ ਅਕਤੂਬਰ ਨੂੰ ਪਟਰੌਲ ਦਿੱਲੀ 'ਚ 84 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ 91.34 ਰੁਪਏ ਪ੍ਰਤੀ ਲਿਟਰ ਦੇ ਸਭ ਤੋਂ ਜ਼ਿਆਦਾ ਉੱਚ ਪੱਧਰ 'ਤੇ ਪਹੁੰਚ ਗਿਆ ਸੀ। ਇਸ ਦੌਰਾਨ ਦਿੱਲੀ 'ਚ ਡੀਜ਼ਲ 75.45 ਰੁਪਏ ਪ੍ਰਤੀ ਲਿਟਰ ਅਤੇ ਮੁੰਬਈ 'ਚ 80.10 ਰੁਪਏ ਲਿਟਰ ਦੇ ਉੱਚ ਪੱਧਰ 'ਤੇ ਸੀ।