ਬੈਂਕ ਕਰਜ਼ਾ ਧੋਖਾਧੜੀ: SBI ਨਾਲ 95 ਕਰੋੜ ਰੁਪਏ ਦੀ ਠੱਗੀ ਮਾਰਨ ਵਾਲਾ ਕਾਰੋਬਾਰੀ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਵਪਾਰ

ਅਦਾਲਤ ਨੇ 10 ਅਪ੍ਰੈਲ ਤੱਕ ਈਡੀ ਦੀ ਹਿਰਾਸਤ ਵਿਚ ਭੇਜਿਆ

Image: For representation purpose only

 

ਨਵੀਂ ਦਿੱਲੀ: ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਿਹਾ ਕਿ ਉਸ ਨੇ ਕੋਲਕਾਤਾ ਦੇ ਇਕ ਵਪਾਰੀ ਨੂੰ ਮਨੀ ਲਾਂਡਰਿੰਗ ਰੋਕੂ ਕਾਨੂੰਨ ਦੇ ਤਹਿਤ ਭਾਰਤੀ ਸਟੇਟ ਬੈਂਕ ਨਾਲ 95 ਕਰੋੜ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਹੈ। ਏਜੰਸੀ ਨੇ ਇਕ ਬਿਆਨ ਵਿਚ ਕਿਹਾ ਕਿ ਕੌਸ਼ਿਕ ਕੁਮਾਰ ਨਾਥ ਨੂੰ 30 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕੋਲਕਾਤਾ ਦੀ ਵਿਸ਼ੇਸ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਅਦਾਲਤ ਨੇ ਉਸ ਨੂੰ 10 ਅਪ੍ਰੈਲ ਤੱਕ ਈਡੀ ਦੀ ਹਿਰਾਸਤ ਵਿਚ ਭੇਜ ਦਿੱਤਾ।

ਇਹ ਵੀ ਪੜ੍ਹੋ: ਅਪਾਹਜ ਤੇ ਨਾਬਾਲਗ ਲੜਕੀ ਨਾਲ ਜਬਰ ਜਨਾਹ ਦੀ ਕੋਸ਼ਿਸ਼ ਕਰਨ ਵਾਲੇ ਵਿਅਕਤੀ ਨੂੰ 10 ਸਾਲ ਦੀ ਕੈਦ 

ਬਿਆਨ ਵਿਚ ਕਿਹਾ ਗਿਆ ਹੈ ਕਿ ਨਾਥ ਨੇ "ਜਾਅਲੀ" ਦਸਤਾਵੇਜ਼ ਜਮ੍ਹਾ ਕਰਕੇ ਭਾਰਤੀ ਸਟੇਟ ਬੈਂਕ ਤੋਂ ਕਰਜ਼ ਸਹੂਲਤਾਂ ਪ੍ਰਾਪਤ ਕੀਤੀਆਂ। ਇਸ ਵਿਚ ਅੱਗੇ ਕਿਹਾ ਗਿਆ, "ਕਰਜ਼ ਸੁਵਿਧਾਵਾਂ ਦੀ ਆੜ ਵਿਚ ਪ੍ਰਾਪਤ ਕੀਤੇ ਫੰਡਾਂ ਨੂੰ ਨਕਦ ਵਿਚ ਵਾਪਸ ਲਿਆ ਗਿਆ ਅਤੇ ਜਿਸ ਕੰਮ ਲਈ ਕਰਜ਼ ਮਨਜ਼ੂਰ ਹੋਇਆ ਸੀ, ਉਹਨਾਂ ਉਦੇਸ਼ਾਂ ਤੋਂ ਇਲਾਵਾ ਹੋਰ ਉਦੇਸ਼ਾਂ ਲਈ ਵਰਤਿਆ ਗਿਆ"।

ਇਹ ਵੀ ਪੜ੍ਹੋ: ਕਾਂਝਵਾਲਾ ਕੇਸ: ਦਿੱਲੀ ਪੁਲਿਸ ਨੇ 7 ਮੁਲਜ਼ਮਾਂ ਖ਼ਿਲਾਫ਼ 800 ਪੰਨਿਆਂ ਦੀ ਚਾਰਜਸ਼ੀਟ ਕੀਤੀ ਦਾਖਲ

ਈਡੀ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਵੱਡੇ ਬੈਂਕ ਐਸਬੀਆਈ ਨਾਲ ਲਗਭਗ 95 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਗਈ ਹੈ। ਨਾਥ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੁਆਰਾ ਦਾਇਰ ਘੱਟੋ-ਘੱਟ ਚਾਰ ਐਫਆਈਆਰ ਅਤੇ ਚਾਰਜਸ਼ੀਟਾਂ ਤੋਂ ਪੈਦਾ ਹੁੰਦਾ ਹੈ। ਇਸ ਤੋਂ ਇਲਾਵਾ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਵੱਲੋਂ ਉਸ ਦੇ ਖਿਲਾਫ ਦਰਜ ਕੀਤੇ ਗਏ ਇਕ ਕੇਸ ਦਾ ਵੀ ਨੋਟਿਸ ਲਿਆ ਹੈ।

ਇਹ ਵੀ ਪੜ੍ਹੋ: ਪੰਜਾਬ ਸਣੇ ਇਹ ਸੂਬਿਆਂ ਵਿਚ ਫਿਰ ਹੋਵੇਗੀ ਬਾਰਿਸ਼, ਮੌਸਮ ਵਿਭਾਗ ਵਲੋਂ ਅਲਰਟ ਜਾਰੀ 

ਈਡੀ ਨੇ ਕਿਹਾ, ''ਨਾਥ ਵਾਰ-ਵਾਰ ਆਪਣੀ ਪਛਾਣ ਬਦਲ ਰਿਹਾ ਸੀ ਅਤੇ ਬੈਂਕਾਂ ਨੂੰ ਧੋਖਾ ਦੇ ਰਿਹਾ ਸੀ। ਹਾਲ ਹੀ ਵਿਚ ਉਸ ਨੇ ਆਪਣਾ ਅੱਡਾ ਮੁੰਬਈ ਸ਼ਿਫਟ ਕਰ ਲਿਆ ਸੀ ਅਤੇ ਉੱਥੇ ਅਜਿਹੀਆਂ ਅਪਰਾਧਿਕ ਗਤੀਵਿਧੀਆਂ ਵਿਚ ਸ਼ਾਮਲ ਹੁੰਦਾ ਰਿਹਾ।“ ਏਜੰਸੀ ਨੇ ਕਿਹਾ ਕਿ ਇਸ ਮਾਮਲੇ ਵਿਚ 3.68 ਕਰੋੜ ਰੁਪਏ ਦੀ ਅਚੱਲ ਜਾਇਦਾਦ ਵੀ ਕੁਰਕ ਕੀਤੀ ਗਈ ਹੈ।