ਮਈ ਮਹੀਨੇ ਮਾਰੂਤੀ ਸੁਜ਼ੂਕੀ ਦੇ ਵਾਹਨਾਂ ਦੀ ਵਿਕਰੀ 'ਚ 26 ਫ਼ੀ ਸਦੀ ਵਾਧਾ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਅਸਆਈ) ਦੇ ਵਾਹਨਾਂ ਦੀ ਵਿਕਰੀ ਇਸ ਸਾਲ ਮਈ ਵਿਚ 26 ਫ਼ੀ ਸਦੀ ਵਧ ਕੇ 1,72,512 ਇਕਾਈ ਰਹੀ। ਇਕ ਸਾਲ...

Maruti Suzuki's May sales

ਨਵੀਂ ਦਿੱਲੀ : ਦੇਸ਼ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ (ਐਮਅਸਆਈ) ਦੇ ਵਾਹਨਾਂ ਦੀ ਵਿਕਰੀ ਇਸ ਸਾਲ ਮਈ ਵਿਚ 26 ਫ਼ੀ ਸਦੀ ਵਧ ਕੇ 1,72,512 ਇਕਾਈ ਰਹੀ। ਇਕ ਸਾਲ ਪਹਿਲਾਂ ਇਸ ਮਹੀਨੇ ਵਿਚ ਕੰਪਨੀ ਨੇ 1,36,962 ਵਾਹਨਾਂ ਦੀ ਵਿਕਰੀ ਕੀਤੀ ਸੀ। ਕੰਪਨੀ ਦੀ ਘਰੇਲੂ ਵਿਕਰੀ 24.9 ਫ਼ੀ ਸਦੀ ਵਧ ਕੇ 1,63,200 ਇਕਾਈ ਰਹੀ ਜੋ ਇੱਕ ਸਾਲ ਪਹਿਲਾਂ ਇਸ ਮਹੀਨੇ ਵਿਚ 1,30,676 ਇਕਾਈ ਸੀ।

ਅਲਟੋ ਅਤੇ ਵੈਗਨ ਆਰ ਸਮੇਤ ਛੋਟੀ ਕਾਰਾਂ ਦੀ ਵਿਕਰੀ ਮੌਜੂਦਾ ਮਹੀਨੇ ਵਿਚ 3.1 ਫ਼ੀ ਸਦੀ ਘੱਟ ਕੇ 37,864 ਇਕਾਈ ਰਹੀ ਜੋ ਮਈ 2017 'ਚ 39,089 ਇਕਾਈ ਸੀ। ਸਵਿਫ਼ਟ, ਐਸਟਿਲੋ, ਡਿਜ਼ਾਇਰ ਅਤੇ ਬੋਲੈਨੋ ਜਿਵੇਂ ਕਾਂਪੈਕਟ ਖੰਡ 'ਚ ਵਿਕਰੀ ਇਸ ਸਾਲ ਮਈ ਮਹੀਨੇ ਵਿਚ 50.8 ਫ਼ੀ ਸਦੀ ਵਧ ਕੇ 77,263 ਇਕਾਈ ਰਹੀ ਜੋ ਪਿਛਲੇ ਸਾਲ ਇਸ ਮਹੀਨੇ ਵਿਚ 51,234 ਇਕਾਈ ਸੀ।

ਮਝੋਲੇ ਸਰੂਪ ਦੀ ਸੇਡਾਨ ਸਿਆਜ ਦੀ ਵਿਕਰੀ ਮੌਜੂਦਾ ਮਹੀਨੇ ਵਿਚ 14.8 ਫ਼ੀ ਸਦੀ ਘੱਟ ਕੇ 4,024 ਇਕਾਈ ਰਹੀ। ਅਰਟਿਗਾ, ਐਸਕ੍ਰਾਸ ਅਤੇ ਕਾਂਪੈਕਟ ਐਸਯੂਵੀ ਵਿਟਾਰਾ ਬ੍ਰੇਜ਼ਾ ਵਰਗੇ ਵਰਤੋਂ ਵਾਹਨਾਂ ਦੀ ਵਿਕਰੀ ਮਈ 2018 ਵਿਚ 13.4 ਫ਼ੀ ਸਦੀ ਵਧ ਕੇ 25,629 ਇਕਾਈ ਹੀ ਸੀ। ਇਸ ਤੋਂ ਪਹਿਲਾਂ ਸਾਲ 2017  ਦੇ ਇਸ ਮਹੀਨੇ ਵਿਚ 22,608 ਇਕਾਈ ਸੀ।

ਵੈਨ ਸ਼੍ਰੇਣੀ ਵਿਚ ਓਮਨੀ ਅਤੇ ਈਕੋ ਦੀ ਵਿਕਰੀ ਪਿਛਲੇ ਮਹੀਨੇ 32.7 ਫ਼ੀ ਸਦੀ ਵਧ ਕੇ 16,717 ਇਕਾਈ ਰਹੀ ਜੋ ਇਕ ਸਾਲ ਪਹਿਲਾਂ 2017 ਮਈ 'ਚ 12,593 ਇਕਾਈ ਸੀ। ਇਸ ਸਾਲ ਮਈ ਮਹੀਨੇ 'ਚ ਨਿਰਯਾਤ 48.1 ਫ਼ੀ ਸਦੀ ਵਧ ਕੇ 9,312 ਇਕਾਈ ਰਹੀ ਜੋ ਪਿਛਲੇ ਸਾਲ ਇਸ ਮਹੀਨੇ ਵਿਚ 6,286 ਇਕਾਈ ਸੀ। ਕੰਪਨੀ ਦੇ ਅਨੁਸਾਰ ਐਲਸੀਵੀ ਸੁਪਰ ਬ੍ਰਾਊਨ ਦੀ ਵਿਕਰੀ ਪਿਛਲੇ ਮਹੀਨੇ 297.9 ਫ਼ੀ ਸਦੀ ਵਧ ਕੇ 1,703 ਇਕਾਈ ਰਹੀ।