ਪਟਰੌਲ ਮਹਿਜ਼ ਛੇ ਪੈਸੇ ਤੇ ਡੀਜ਼ਲ ਪੰਜ ਪੈਸੇ ਸਸਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਲਗਾਤਾਰ ਤੀਜੇ ਦਿਨ ਵੀ ਪਟਰੌਲ ਤੇ ਡੀਜ਼ਲ ਦੀ ਕੀਮਤ ਘਟਾਉਣ ਦਾ ਦੌਰ ਜਾਰੀ ਰਿਹਾ। ਅੱਜ ਪਟਰੌਲ ਛੇ ਪੈਸੇ ਅਤੇ ਡੀਜ਼ਲ ਪੰਜ ਪੈਸੇ ਸਸਤਾ ਹੋ ਗਿਆ। ਦਿੱਲੀ ...

Petrol & Diesel

ਨਵੀਂ ਦਿੱਲੀ,  ਲਗਾਤਾਰ ਤੀਜੇ ਦਿਨ ਵੀ ਪਟਰੌਲ ਤੇ ਡੀਜ਼ਲ ਦੀ ਕੀਮਤ ਘਟਾਉਣ ਦਾ ਦੌਰ ਜਾਰੀ ਰਿਹਾ। ਅੱਜ ਪਟਰੌਲ ਛੇ ਪੈਸੇ ਅਤੇ ਡੀਜ਼ਲ ਪੰਜ ਪੈਸੇ ਸਸਤਾ ਹੋ ਗਿਆ। ਦਿੱਲੀ ਵਿਚ ਹੁਣ ਪਟਰੌਲ 78.29 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 69.20 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਪਿਛਲੇ ਲਗਾਤਾਰ 16 ਦਿਨ ਤੇਲ ਦੀਆਂ ਕੀਮਤਾਂ ਵਿਚ ਵਾਧੇ ਤੋਂ ਬਾਅਦ ਕੀਮਤਾਂ ਘਟਾਉਣ ਦਾ ਅੱਜ ਤੀਜਾ ਦਿਨ ਸੀ।

ਕਲ ਪਟਰੌਲ ਦੀ ਕੀਮਤ ਵਿਚ ਸੱਤ ਪੈਸੇ ਅਤੇ ਡੀਜ਼ਲ ਦੀ ਕੀਮਤ ਵਿਚ ਪੰਜ ਪੈਸੇ ਦੀ ਕਟੌਤੀ ਕੀਤੀ ਗਈ ਸੀ ਜਦਕਿ ਬੁਧਵਾਰ ਨੂੰ ਪਟਰੌਲ ਤੇ ਡੀਜ਼ਲ ਦੀ ਕੀਮਤ ਵਿਚ ਸਿਰਫ਼ ਇਕ ਪੈਸੇ ਦੀ ਕਟੌਤੀ ਕੀਤੀ ਗਈ ਸੀ। 14 ਮਈ ਤੋਂ ਬਾਅਦ ਵਾਲੇ 16 ਦਿਨ ਵਿਚ ਪਟਰੌਲ ਦੀ ਕੀਮਤ ਵਿਚ ਕੁਲ 3.8 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ ਦੀ ਕੀਮਤ ਵਿਚ 3.38 ਰੁਪਏ ਪ੍ਰਤੀ ਲਿਟਰ ਵਾਧਾ ਹੋਇਆ ਸੀ। (ਏਜੰਸੀ)