ਜਲਦ ਨਿਪਟਾ ਲਓ ਬੈਂਕ ਨਾਲ ਜੁੜੇ ਕੰਮ, 13 ਦਿਨ ਬੰਦ ਰਹਿਣਗੇ ਬੈਂਕ
ਸਰਵਜਨਿਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ 11 ਤੋਂ 13 ਮਾਰਚ ਤਕ ਤਿੰਨ ਦਿਨ...
ਨਵੀਂ ਦਿੱਲੀ: ਮਾਰਚ ਵਿਚ ਬੈਂਕ ਨਾਲ ਜੁੜਿਆ ਕੋਈ ਵੀ ਜ਼ਰੂਰੀ ਕੰਮ ਹੈ ਤਾਂ ਹੋਲੀ ਤੋਂ ਪਹਿਲਾਂ ਹੀ ਉਸ ਨੂੰ ਨਿਪਟਾ ਲਓ ਨਹੀਂ ਤਾਂ ਤੁਸੀਂ ਮੁਸ਼ਕਿਲ ਵਿਚ ਪੈ ਸਕਦੇ ਹੋ। ਇਸ ਮਹੀਨੇ ਅਲੱਗ-ਅਲੱਗ ਰਾਜਾਂ ਵਿਚ 13 ਬੈਂਕ ਹਾਲੀਡੇ ਰਹਿਣਗੇ। 6 ਮਾਰਚ ਨੂੰ ਚਪਚਾਰ ਕੁਟ ਦੀ ਛੁਟੀ ਹੋਵੇਗੀ। ਚਪਚਾਰ ਕੁਟ ਮਿਜੋਰਾਮ ਵਿਚ ਮਨਾਏ ਜਾਣ ਵਾਲੇ ਤਿਉਹਾਰ ਹਨ। ਫਸਲ ਕੱਟਣ ਤੋਂ ਬਾਅਦ ਰਾਜ ਲੋਕ ਤਿਉਹਾਰ ਮਨਾਉਂਦੇ ਹਨ।
ਇਸ ਕਰ ਕੇ ਏਜਲ ਖੇਤਰ ਦੇ ਬੈਂਕ ਛੇ ਮਾਰਚ ਨੂੰ ਬੰਦ ਰਹਿਣਗੇ। 8 ਮਾਰਚ ਨੂੰ ਐਤਵਾਰ ਹੈ ਉਸ ਦਿਨ ਵੀ ਬੈਂਕ ਬੰਦ ਰਹਿਣਗੇ। 9 ਮਾਰਚ ਨੂੰ ਹੋਲਿਕਾ ਦਹਿਣ ਹੈ। ਇਸ ਮੌਕੇ ਤੇ ਦੇਹਰਾਦੂਨ, ਗੁਵਾਹਟੀ, ਹੈਦਰਾਬਾਦ, ਜੰਮੂ, ਕਾਨਪੁਰ, ਕੋਲਕਾਤਾ, ਲਖਨਊ ਅਤੇ ਰਾਂਚੀ ਖੇਤਰ ਦੇ ਬੈਂਕਾਂ ਵਿਚ ਕੰਮਕਾਜ ਨਹੀਂ ਹੋਵੇਗਾ। 10 ਮਾਰਚ ਨੂੰ ਹੋਲੀ ਕਰ ਕੇ ਬੈਂਕ ਬੰਦ ਰਹਿਣਗੇ। 10 ਮਾਰਚ ਨੂੰ ਜ਼ਿਆਦਾਤਰ ਖੇਤਰਾਂ ਵਿਚ ਬੈਂਕ ਬੰਦ ਰਹਿਣਗੇ। 11 ਮਾਰਚ ਨੂੰ ਪਟਨਾ ਵਿਚ ਹੋਲੀ ਦੇ ਚਲਦੇ ਛੁੱਟੀ ਹੈ।
ਸਰਵਜਨਿਕ ਖੇਤਰ ਦੇ ਬੈਂਕਾਂ ਦੇ ਕਰਮਚਾਰੀ 11 ਤੋਂ 13 ਮਾਰਚ ਤਕ ਤਿੰਨ ਦਿਨ ਹੜਤਾਲ ਤੇ ਜਾਣ ਵਾਲੇ ਸਨ। ਪਰ ਹੁਣ ਉਹਨਾਂ ਨੇ ਅਪਣੀ ਤਿੰਨ ਦਿਨਾਂ ਦੀ ਹੜਤਾਲ ਟਾਲ ਦਿੱਤੀ ਹੈ। 14 ਮਾਰਚ ਨੂੰ ਮਹੀਨੇ ਦਾ ਦੂਜਾ ਸ਼ਨੀਵਾਰ ਅਤੇ ਉਸ ਤੋਂ ਬਾਅਦ 15 ਮਾਰਚ ਨੂੰ ਐਤਵਾਰ ਹੈ। 22 ਮਾਰਚ ਨੂੰ ਐਤਵਾਰ ਹੈ। 25 ਮਾਰਚ ਨੂੰ ਨਰਾਤੇ ਸ਼ੁਰੂ ਹਨ ਜਿਸ ਵਿਚ ਮਹਾਰਾਸ਼ਟਰ, ਬੰਗਲੁਰੂ, ਚੇਨੱਈ, ਜੰਮੂ, ਸ਼੍ਰੀ ਨਗਰ, ਪਣਜੀ ਰਾਜਾਂ ਵਿਚ ਗੁੜੀ ਪਾੜਵਾ, ਤੇਲਗੂ ਨਵ ਸਾਲ ਦੇ ਚਲਦੇ ਬੈਂਕ ਵਿਚ ਛੁੱਟੀ ਹੋਵੇਗੀ।
27 ਮਾਰਚ ਨੂੰ ਰਾਂਚੀ ਵਿਚ ਸਰਹੁਲ ਦੇ ਚਲਦੇ ਬੈਂਕ ਬੰਦ ਰਹਿਣਗੇ। 28 ਮਾਰਚ ਨੂੰ ਚੌਥਾ ਸ਼ਨੀਵਾਰ ਅਤੇ 29 ਮਾਰਚ ਨੂੰ ਐਤਵਾਰ ਹੈ। ਇਹ ਸੰਭਵ ਹੈ ਕਿ ਕੈਸ਼ ਦੀ ਵੀ ਕਿੱਲਤ ਹੋ ਸਕਦੀ ਹੈ। 21 ਫਰਵਰੀ ਭਾਵ ਸ਼ੁੱਕਰਵਾਰ ਨੂੰ ਮਹਾਸ਼ਿਵਰਾਤਰੀ ਹੈ। ਇਸ ਮੌਕੇ 'ਤੇ ਬੈਂਕਾਂ 'ਚ ਛੁੱਟੀ ਹੈ। ਇਸ ਤੋਂ ਇਲਾਵਾ 22 ਫਰਵਰੀ ਨੂੰ ਮਹੀਨੇ ਦਾ ਚੌਥਾ ਸ਼ਨੀਵਾਰ ਹੋਣ ਕਾਰਣ ਬੈਂਕ ਬੰਦ ਸੀ। ਉੱਥੇ ਐਤਵਾਰ ਨੂੰ ਤਾਂ ਵੈਸੇ ਵੀ ਛੁੱਟੀ ਹੁੰਦੀ ਹੈ।
ਕਹਿਣ ਦਾ ਮਤਲਬ ਇਹ ਹੈ ਕਿ ਲਗਾਤਾਰ 3 ਦਿਨ ਬੈਂਕਾਂ 'ਚ ਕੋਈ ਕੰਮ ਨਹੀਂ ਹੋ ਸਕਿਆ। ਅਜਿਹੇ 'ਚ ਜ਼ਰੂਰੀ ਹੈ ਕਿ ਅਜੇ ਕੈਸ਼ ਦਾ ਇੰਤਜ਼ਾਮ ਕਰ ਲਵੋ। ਹਾਲਾਂਕਿ ਇਸ ਦੌਰਾਨ ਆਨਲਾਈਨ ਬੈਂਕਿੰਗ 'ਤੇ ਕੋਈ ਅਸਰ ਨਹੀਂ ਪਵੇਗਾ। ਇਹ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਉੱਥੇ ਬੈਂਕ 'ਚ ਕੰਮਕਾਜ ਕਰਵਾਉਣ ਲਈ ਸੋਮਵਾਰ ਤਕ ਦਾ ਇੰਤਜ਼ਾਰ ਕਰਨਾ ਹੋਵੇਗਾ।
ਫਰਵਰੀ ਮਹੀਨੇ ਮਹਾਸ਼ਿਵਰਾਤਰੀ ਕਾਰਣ ਸ਼ੁੱਕਰਵਾਰ ਨੂੰ ਸ਼ੇਅਰ ਬਾਜ਼ਾਰ ਬੰਦ ਸੀ। ਉੱਥੇ ਹੀ ਸ਼ਨੀਵਾਰ ਅਤੇ ਐਤਵਾਰ ਨੂੰ ਸ਼ੇਅਰ ਬਾਜ਼ਾਰ 'ਚ ਹਫਤਾਵਾਰ ਛੁੱਟੀ ਹੁੰਦੀ ਹੈ। ਲਗਾਤਾਰ ਤਿੰਨ ਦਿਨ ਤਕ ਸ਼ੇਅਰ ਬਾਜ਼ਾਰ 'ਚ ਕਾਰੋਬਾਰ ਨਹੀਂ ਹੋਇਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।