ਅਗਲੇ 14 ਦਿਨਾਂ ‘ਚ 6 ਦਿਨ ਬੰਦ ਰਹਿਣਗੇ ਬੈਂਕ
31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ।
ਨਵੀਂ ਦਿੱਲੀ: ਵੈਸੇ ਤਾਂ ਅਕਤੂਬਰ ਦਾ ਮਹੀਨਾ ਖਤਮ ਹੋਣ ਵਿਚ ਸਿਰਫ਼ 14 ਦਿਨ ਰਹਿ ਗਏ ਹਨ ਪਰ ਇਸ ਦੌਰਾਨ ਕਈ ਅਜਿਹੇ ਦਿਨ ਵੀ ਹਨ ਜਦੋਂ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਵਿਚ ਬੈਂਕ ਬੰਦ ਰਹਿਣਗੇ। ਅਜਿਹੇ ਵਿਚ ਇਹ ਜਰੂਰੀ ਹੈ ਕਿ ਸਮਾਂ ਰਹਿੰਦੇ ਹੀ ਤੁਸੀਂ ਬੈਂਕਿੰਗ ਨਾਲ ਜੁੜੇ ਅਪਣੇ ਕੰਮ ਪੂਰੇ ਕਰ ਲਓ।31 ਅਕਤੂਬਰ ਤੋਂ ਪਹਿਲਾਂ ਵੱਖ ਵੱਖ ਕਾਰਨਾਂ ਕਰਕੇ ਦੇਸ਼ ਦੇ ਜ਼ਿਆਦਾਤਰ ਬੈਂਕ ਬੰਦ ਰਹਿਣਗੇ। ਨਿਊਜ਼ ਏਜੰਸੀ ਮੁਤਾਬਕ 10 ਬੈਕਾਂ ਦੇ ਰਲੇਵੇਂ ਦੇ ਵਿਰੋਧ ਵਿਚ 22 ਅਕਤੂਬਰ ਨੂੰ ਬੈਂਕ ਯੂਨੀਅਨ ਨੇ ਹੜਤਾਲ ਦਾ ਐਲਾਨ ਕੀਤਾ ਹੈ।
ਆਲ ਇੰਡੀਆ ਬੈਂਕ ਕਰਮਚਾਰੀ ਯੂਨੀਅਨ ਅਤੇ ਭਾਰਤੀ ਬੈਂਕ ਕਰਮਚਾਰੀ ਕਨਫੈਡਰੇਸ਼ਨ ਵੱਲੋਂ ਬੁਲਾਈ ਗਈ ਇਸ ਹੜਤਾਲ ਨੂੰ ਭਾਰਤੀ ਟਰੇਡ ਯੂਨੀਅਨ ਕਾਂਗਰਸ ਨੇ ਵੀ ਸਮਰਥਨ ਦਿੱਤਾ ਹੈ। ਜੇਕਰ ਇਹ ਹੜਤਾਲ ਹੁੰਦੀ ਹੈ ਤਾਂ 22 ਅਕਤੂਬਰ ਨੂੰ ਬੈਂਕ ਰਹਿਣਗੇ। ਦਰਅਸਲ ਬੀਤੇ ਦਿਨੀਂ ਸਰਕਾਰ ਨੇ 10 ਬੈਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਸੀ। ਇਸ ਰਲੇਵੇਂ ਤੋਂ ਬਾਅਦ 4 ਨਵੇਂ ਬੈਂਕ ਹੋਂਦ ਵਿਚ ਆਉਣਗੇ। ਉੱਥੇ ਹੀ ਆਂਧਰਾ ਬੈਂਕ, ਇਲਾਹਾਬਾਦ ਬੈਂਕ, ਸਿੰਡੀਕੇਟ ਬੈਂਕ. ਕੋਪਰੇਸ਼ਨ ਬੈਂਕ, ਯੂਨਾਈਟੇਡ ਬੈਂਕ ਆਫ ਇੰਡੀਆ ਅਤੇ ਓਰੀਐਂਟਲ ਬੈਂਕ ਆਫ ਕਾਮਰਸ ਬੈਂਕ ਨਹੀਂ ਰਹਿਣਗੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ