ਲਗਾਤਾਰ ਚੌਥੇ ਦਿਨ ਸਸਤਾ ਹੋਇਆ ਪਟਰੌਲ - ਡੀਜ਼ਲ, 9 ਪੈਸੇ ਦੀ ਕਟੌਤੀ ਨਾਲ ਮਾਮੂਲੀ ਰਾਹਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਸ਼ਨੀਚਰਵਾਰ ਨੂੰ ਦੇਸ਼ ਦੇ ਚਾਰਾਂ ਮੈਟਰੋ ਸ਼ਹਿਰਾਂ 'ਚ ਪਟਰੌਲ 9 ਪੈਸੇ ਅਤੇ ਡੀਜ਼ਲ ਵੀ 9...

Petrol, diesel

ਨਵੀਂ ਦਿੱਲੀ : ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦਰਜ ਕੀਤੀ ਗਈ। ਸ਼ਨੀਚਰਵਾਰ ਨੂੰ ਦੇਸ਼ ਦੇ ਚਾਰਾਂ ਮੈਟਰੋ ਸ਼ਹਿਰਾਂ 'ਚ ਪਟਰੌਲ 9 ਪੈਸੇ ਅਤੇ ਡੀਜ਼ਲ ਵੀ 9 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ। ਪਿਛਲੇ 4 ਦਿਨ 'ਚ ਪਟਰੌਲ 23 ਪੈਸੇ ਅਤੇ ਡੀਜ਼ਲ 20 ਪੈਸੇ ਪ੍ਰਤੀ ਲਿਟਰ ਸਸਤਾ ਹੋ ਗਿਆ ਹੈ।

ਇਸ ਗਿਰਾਵਟ ਤੋਂ ਬਾਅਦ ਦਿੱਲੀ ਵਿਚ ਪਟਰੌਲ 78.20 ਰੁਪਏ ਪ੍ਰਤੀ ਲਿਟਰ ਅਤੇ ਡੀਜ਼ਲ 69.11 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਗਿਰਾਵਟ ਤੋਂ ਬਾਅਦ ਵੀ ਮੁੰਬਈ ਵਿਚ ਪਟਰੌਲ ਦੇ ਰੇਟ ਸੱਭ ਤੋਂ ਵਲੋਂ ਜ਼ਿਆਦਾ ਬਣੇ ਹੋਏ ਹਨ, ਜਿਥੇ ਪਟਰੌਲ 86.01 ਅਤੇ ਡੀਜ਼ਲ 73.58 ਰੁਪਏ ਪ੍ਰਤੀ ਲਿਟਰ ਹੈ। ਇਸ ਤੋਂ ਪਹਿਲਾਂ 16 ਦਿਨ ਵਿਚ ਪਟਰੌਲ 'ਤੇ ਲਗਭੱਗ 4 ਰੁਪਏ ਅਤੇ ਡੀਜ਼ਲ 'ਤੇ 3.62 ਰੁਪਏ ਦਾ ਵਾਧਾ ਹੋਇਆ ਸੀ।

ਹਾਲਾਂਕਿ ਪਿਛਲੇ ਕੁਝ ਦਿਨਾਂ ਵਿਚ ਲਗਭੱਗ 4 ਡਾਲਰ ਪ੍ਰਤੀ ਬੈਰਲ ਤਕ ਦੀ ਕਟੌਤੀ ਹੋ ਚੁਕੀ ਹੈ। ਮਾਰਕੀਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਕੋਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ 'ਚ ਜੋ ਗਿਰਾਵਟ ਆਈ ਹੈ ਉਸ ਦਾ ਅਸਰ ਭਾਰਤ ਵਿਚ ਕੁਝ ਦਿਨਾਂ ਬਾਅਦ ਦਿਖੇਗਾ ਪਰ ਇਸ 'ਚ ਕੱਚੇ ਤੇਲ ਦੀਆਂ ਕੀਮਤਾਂ ਵਧੀਆਂ ਤਾਂ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਹੀ ਰਾਹਤ ਦੇ ਉਪਾਅ ਕਰਨੇ ਹੋਣਗੇ। ਦਸ ਦਇਏ ਕਿ ਕੇਰਲ ਦੀ ਰਾਜ ਸਰਕਾਰ ਨੇ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 1 ਰੁਪਏ ਘੱਟ ਕਰਨ ਦਾ ਫ਼ੈਸਲਾ ਲਿਆ ਹੈ,  ਜੋ 1 ਜੂਨ ਤੋਂ ਲਾਗੂ ਹੋ ਗਈਆਂ ਹਨ।