ਕਾਰੋਬਾਰੀਆਂ ਨੂੰ ਬੋਲੇ PM- ਮੈਂ ਤੁਹਾਡੇ ਨਾਲ ਹਾਂ, ਤੁਸੀਂ ਇਕ ਕਦਮ ਵਧੋ, ਸਰਕਾਰ ਚਾਰ ਕਦਮ ਵਧਾਏਗੀ

ਏਜੰਸੀ

ਖ਼ਬਰਾਂ, ਵਪਾਰ

CII ਦੇ ਸਮਾਰੋਹ ਵਿਚ ਪੀਐਮ ਮੋਦੀ ਦਾ ਸੰਬੋਧਨ

Narendra modi

ਨਵੀਂ ਦਿੱਲੀ: ਕੋਰੋਨਾ ਸੰਕਟ ਦੌਰਾਨ ਦੇਸ਼ ਵਿਚ ਆਰਥਿਕ ਮੋਰਚੇ 'ਤੇ ਬਹੁਤ ਸਾਰੀਆਂ ਚੁਣੌਤੀਆਂ ਹਨ। ਕੇਂਦਰ ਸਰਕਾਰ ਨੇ ਅਰਥਵਿਵਸਥਾ ਨੂੰ ਮੁੜ ਸੁਰਜੀਤ ਕਰਨ ਲਈ ਸਵੈ-ਨਿਰਭਰ ਭਾਰਤ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੌਰਾਨ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਉਦਯੋਗ ਸੰਘ (ਸੀਆਈਆਈ) ਦੇ ਸਾਲਾਨਾ ਪ੍ਰੋਗਰਾਮ ਨੂੰ ਸੰਬੋਧਨ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪਣੇ ਸੰਬੋਧਨ ਵਿਚ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਉਹ ਉਹਨਾਂ ਨਾਲ ਹਨ, ਉਹਨਾਂ ਕਿਹਾ ਤੁਸੀਂ ਇਕ ਕਦਮ ਅੱਗੇ ਵਧੋ, ਸਰਕਾਰ ਚਾਰ ਕਦਮ ਅੱਗੇ ਵਧਾਏਗੀ। ਅਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਸਵੈ-ਨਿਰਭਰ ਭਾਰਤ ਦੀ ਸਿਰਜਣਾ ਬਾਰੇ ਸਰਕਾਰ ਦੀ ਸੋਚ ਨੂੰ ਅੱਗੇ ਰੱਖਿਆ ਤੇ ਕਿਹਾ ਕਿ ਦੇਸ਼ ਨੇ ਹੁਣ ਤਾਲਾਬੰਦੀ ਨੂੰ ਪਿੱਛੇ ਛੱਡ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਤੋਂ ਤਿੰਨ ਮਹੀਨੇ ਪਹਿਲਾਂ ਦੇਸ਼ ਵਿਚ ਇਕ ਵੀ ਪੀਪੀਈ ਕਿਟ ਨਹੀਂ ਬਣਦੀ ਸੀ, ਪਰ ਅੱਜ ਹਰ ਰੋਜ਼ ਤਿੰਨ ਲੱਖ ਕਿੱਟਾਂ ਬਣ ਰਹੀਆਂ ਹਨ। ਸਰਕਾਰ ਸਵੈ-ਨਿਰਭਰ ਭਾਰਤ ਨਾਲ ਸਬੰਧਤ ਹਰ ਜ਼ਰੂਰਤ ਦਾ ਧਿਆਨ ਰੱਖੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੀਆਈਆਈ ਹਰ ਸੈਕਟਰ ਲਈ ਇਕ ਖੋਜ ਕਰੇ ਤੇ ਯੋਜਨਾ ਮੈਨੂੰ ਦੇਵੇ।

ਇਸ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਇਸ ਸੰਕਟ ਵਿਚ ਇਸ ਤਰ੍ਹਾਂ ਦੇ ਆਨਲਾਈਨ ਪ੍ਰੋਗਰਾਮ ਸ਼ਾਇਦ ਆਮ ਹਨ ਪਰ ਇਹ ਸਾਡੀ ਸਭ ਤੋਂ ਵੱਡੀ ਤਾਕਤ ਹੈ। ਅੱਜ ਵੀ ਅਸੀਂ ਇਸ ਵਾਇਰਸ ਨਾਲ ਲੜਨਾ ਹੈ, ਦੂਜੇ ਪਾਸੇ ਅਰਥਵਿਵਸਥਾ ਦਾ ਧਿਆਨ ਰੱਖਣਾ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਆਪਣੀ ਅਰਥਵਿਵਸਥਾ ਦੀ ਤੇਜ਼ ਰਫਤਾਰ ਨੂੰ ਵਾਪਸ ਲੈ ਕੇ ਆਵਾਂਗੇ।

ਪੀਐਮ ਮੋਦੀ ਨੇ ਕਿਹਾ ਮੈਨੂੰ ਦੇਸ਼ ਦੀ ਸਮਰੱਥਾ, ਹੁਨਰ ਅਤੇ ਤਕਨੀਕ ਪਰ ਪੂਰਾ ਯਕੀਨ ਹੈ। ਉਹਨਾਂ ਕਿਹਾ ਕਿ ਜਦੋਂ ਦੁਨੀਆ ਵਿਚ ਕੋਰੋਨਾ ਵਾਇਰਸ ਦਾ ਕਹਿਰ ਸੀ ਤਾਂ ਭਾਰਤ ਨੇ ਵੱਡੇ ਫੈਸਲੇ ਲਏ, ਸਮੇਂ ਸਿਰ ਲੌਕਡਾਊਨ ਲਾਗੂ ਕੀਤਾ, ਇਸ ਦੌਰਾਨ ਅਪਣੀਆਂ ਸਹੂਲਤਾਂ ਨੂੰ ਵਧਾਇਆ ਹੈ, ਇਹੀ ਕਾਰਨ ਹੈ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ ਹੈ।