ਮਾਰੂਤੀ ਦੀ ਜੂਨ 'ਚ ਵਿਕਰੀ 36 ਫ਼ੀ ਸਦੀ ਦਾ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਜੂਨ ਵਿਕਰੀ 36.3 ਫੀਸਦੀ ਵਧ ਕੇ 1,44,981 ਕਾਰ ਰਹੀ ਜੋ ਜੂਨ 2017 'ਚ......

Maruti Suzuki Showroom

ਨਵੀਂ ਦਿੱਲੀ : ਭਾਰਤ ਦੀ ਸੱਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਦੀ ਜੂਨ ਵਿਕਰੀ 36.3 ਫੀਸਦੀ ਵਧ ਕੇ 1,44,981 ਕਾਰ ਰਹੀ ਜੋ ਜੂਨ 2017 'ਚ 1,06,394 ਇਕਾਈ ਸੀ। ਕੰਪਨੀ ਨੇ ਇਕ ਬਿਆਨ 'ਚ  ਕਿਹਾ ਕਿ ਘਰੇਲੂ ਵਿਕਰੀ 45.5 ਫੀਸਦੀ ਵਧ ਕੇ 1,35,662 ਵਾਹਨ ਰਹੀ ਜੋ ਪਿਛਲੇ ਸਾਲ ਜੂਨ 'ਚ 93,263 ਵਾਹਨ ਸੀ। ਛੋਟੀਆਂ ਕਾਰਾਂ ਦੀ ਸ਼੍ਰੇਣੀ 'ਚ ਆਲਟੋ ਅਤੇ ਵੈਗਨ ਆਰ ਸਮੇਤ ਕੰਪਨੀ ਦੀ ਕੁੱਲ ਵਿਕਰੀ 15.1 ਫੀਸਦੀ ਵਧ ਕੇ 29,381 ਕਾਰ ਰਹੀ ਜੋ ਪਿਛਲੇ ਸਾਲ ਜੂਨ 'ਚ 25,524 ਵਾਹਨ ਸੀ।ਸਵਿਫਟ, ਐਸਿਟਲੋ, ਡਿਜ਼ਾਇਰ ਅਤੇ ਬਲੇਨੋ ਦੀ ਵਿਕਰੀ 76.7 ਫੀਸਦੀ ਵਧ ਕੇ 71,570 ਵਾਹਨ ਰਹੀ

ਜੋ ਪਿਛਲੇ ਸਾਲ ਜੂਨ 'ਚ 40,496 ਵਾਹਨ ਸੀ। ਕੰਪਨੀ ਦੀ ਸਿਡਾਨ ਸ਼੍ਰੇਣੀ 'ਚ ਸੀਆਜ਼ ਦੀ ਵਿਕਰੀ 60 ਫੀਸਦੀ ਘੱਟ ਕੇ 1,579 ਵਾਹਨ ਰਹੀ ਜੋ ਪਿਛਲੇ ਸਾਲ ਇਸ ਸਮੇਂ 'ਚ  3,950 ਵਾਹਨ ਸੀ। ਯੂਨੀਲਿਟੀ ਵਾਹਨ ਸ਼੍ਰੇਣੀ 'ਚ ਅਰਟਿਗਾ, ਐੱਸ ਕਰਾਸ, ਵਿਟਾਰਾ ਬਰੇਜਾ ਦੀ ਵਿਕਰੀ 39.2 ਫੀਸਦੀ ਵਧ ਕੇ 19,321 ਵਾਹਨ ਰਹੀ ਹੈ ਜੋ ਪਿਛਲੇ ਸਾਲ ਸਮਾਨ ਸਮੇਂ 'ਚ 13,879 ਵਾਹਨ ਸੀ।

ਕੰਪਨੀ ਦੀ ਵੈਨ ਓਮਨੀ ਅਤੇ ਇਕੋ ਦੀ ਵਿਕਰੀ 32.3 ਫੀਸਦੀ ਵਧ ਕੇ 12,185 ਵਾਹਨ ਰਹੀ ਤਾਂ ਪਿਛਲੇ ਸਾਲ ਇਸ ਦੌਰਾਨ 9,208 ਵਾਹਨ ਸੀ। ਕੰਪਨੀ ਦਾ ਨਿਰਯਾਤ ਸਮੀਖਿਆ ਸਮੇਂ 'ਚ 29 ਫੀਸਦੀ ਵਧ ਕੇ 9,319 ਵਾਹਨ ਰਿਹਾ ਜੋ ਪਿਛਲੇ ਸਾਲ ਇਸ ਦੌਰਾਨ 13,131 ਵਾਹਨ ਸੀ। (ਏਜੰਸੀ)