ਹੁਣ ਭਾਰਤ ਵਿਚ ਸੇਵਾਵਾਂ ਦੇਵੇਗਾ ਇਹ ਚੀਨੀ ਬੈਂਕ, ਆਰਬੀਆਈ ਨੇ ਦਿਖਾਈ ਹਰੀ ਝੰਡੀ

ਏਜੰਸੀ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕ ਆਫ ਚਾਈਨਾ ਨੂੰ ਦੇਸ਼ ਵਿਚ ਰੈਗੂਲਰ ਬੈਂਕ ਸੇਵਾਵਾਂ  ਦੇਣ ਲਈ ਇਜਾਜ਼ਤ ਦੇ ਦਿੱਤੀ ਹੈ।

Bank of China

ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਬੈਂਕ ਆਫ ਚਾਈਨਾ ਨੂੰ ਦੇਸ਼ ਵਿਚ ਰੈਗੂਲਰ ਬੈਂਕ ਸੇਵਾਵਾਂ  ਦੇਣ ਲਈ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਬੈਂਕ ਨੇ ਕਿਹਾ ਕਿ, ‘ਅਸੀਂ ਬੈਂਕ ਆਫ ਚਾਈਨਾ ਲਿਮਟਡ ਨੂੰ ਭਾਰਤੀ ਰਿਜ਼ਰਵ ਬੈਂਕ ਕਾਨੂੰਨ 1934 ਦੇ ਦੂਜੇ ਸ਼ੈਡੀਊਲ ਵਿਚ ਸ਼ਾਮਲ ਕਰਨ ਲਈ ਮਨਜ਼ੂਦੀ ਦਿੰਦੇ ਹਾਂ।

ਭਾਰਤੀ ਸਟੇਟ ਬੈਂਕ (ਐਸਬੀਆਈ), ਐਚਡੀਐਫਸੀ ਬੈਂਕ, ਪੰਜਾਬ ਨੈਸ਼ਨਲ ਬੈਂਕ ਅਤੇ ਆਈਸੀਆਈਸੀਆਈ ਬੈਂਕ ਸਮੇਤ ਸਾਰੇ ਵਪਾਰਕ ਬੈਂਕ ਦੂਜੇ ਸ਼ੈਡੀਊਲ ਵਿਚ ਸ਼ਾਮਲ ਹਨ। ਇਸ ਸ਼ੈਡੀਊਲ ਵਿਚ ਆਉਣ ਵਾਲੇ ਬੈਂਕਾਂ ਨੂੰ ਆਰਬੀਆਈ ਦੇ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ। ਇਕ ਹੋਰ ਨੋਟੀਫਿਕੇਸ਼ਨ ਵਿਚ ਆਰਬੀਆਈ ਨੇ ਕਿਹਾ ਕਿ ‘ਜਨ ਸਮਾਲ ਫਾਈਨੇਂਸ ਬੈਂਕ ਲਿਮਟਡ’ ਨੂੰ ਵੀ ਦੂਜੇ ਸ਼ੈਡੀਊਲ ਵਿਚ ਸ਼ਾਮਲ ਕੀਤਾ ਗਿਆ ਹੈ।

ਇਸ ਤੋਂ ਇਲਾਵਾ ‘ਰਾਇਲ ਬੈਂਕ ਆਫ ਸਕਾਟਲੈਂਡ ਦੇ ਨਾਂਅ ਨੂੰ ਬਦਲ ਕੇ ਨੈੱਟਵੈਸਟ ਮਾਰਕਿਟ ਪੀਐਲਸੀ ਕੀਤਾ ਗਿਆ ਹੈ। ਕੇਂਦਰੀ ਬੈਂਕ ਨੇ ਇਹ ਵੀ ਕਿਹਾ ਕਿ ਨੈਸ਼ਨਲ ਆਸਟ੍ਰੇਲੀਆ ਬੈਂਕ ਨੂੰ ਬੈਂਕਿੰਗ ਰੈਗੂਲੇਸ਼ਨ ਕਾਨੂੰਨ ਦੇ ਤਹਿਤ ਬੈਂਕ ਕੰਪਨੀ ਦੀ ਸੂਚੀ ਤੋਂ ਹਟਾ ਦਿੱਤਾ ਹੈ। ਬੈਂਕ ਨੂੰ ਦੂਜੇ ਸ਼ੈਡੀਊਲ ਤੋਂ ਬਾਹਰ ਕਰ ਦਿੱਤਾ ਗਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।