ਹੁਣ ਕੋਈ ਗਰੀਬ ਨਹੀਂ ਰਹੇਗਾ ਭੁੱਖਾ, ਫਰੀਦਾਬਾਦ ਵਿਚ ਖੁੱਲ੍ਹਿਆ ‘ਰੋਟੀ ਬੈਂਕ’

ਏਜੰਸੀ

ਖ਼ਬਰਾਂ, ਰਾਸ਼ਟਰੀ

ਰੋਟੀ ਬੈਂਕ ਦਾ ਮਕਸਦ ਗਰੀਬ, ਬੇਸਹਾਰਾ ਲੋਕਾਂ ਨੂੰ ਖਾਣਾ ਖੁਆਉਣਾ ਹੁੰਦਾ ਹੈ। ਫਰੀਦਾਬਾਦ ਦੇ ਸਾਊਥ ਰੇਂਜ ਦੇ ਏਡੀਜੀਪੀ ਸ੍ਰੀਕਾਂਤ ਨੇ ਇਸ ਦਾ ਉਦਘਾਟਨ ਕੀਤਾ।

'Roti Bank' launched in Haryana

ਫਰੀਦਾਬਾਦ: ਹਰਿਆਣਾ ਦੇ ਫਰੀਦਾਬਾਦ ਵਿਚ ਵੀ ਹੁਣ ਰੋਟੀ ਬੈਂਕ ਦੀ ਸ਼ੁਰੂਆਤ ਹੋ ਚੁੱਕੀ ਹੈ। ਰੋਟੀ ਬੈਂਕ ਦਾ ਮਕਸਦ ਗਰੀਬ, ਬੇਸਹਾਰਾ ਲੋਕਾਂ ਨੂੰ ਖਾਣਾ ਖੁਆਉਣਾ ਹੁੰਦਾ ਹੈ। ਫਰੀਦਾਬਾਦ ਦੇ ਸਾਊਥ ਰੇਂਜ ਦੇ ਏਡੀਜੀਪੀ ਸ੍ਰੀਕਾਂਤ ਨੇ ਇਸ ਦਾ ਉਦਘਾਟਨ ਕੀਤਾ। ਫਰੀਦਾਬਾਦ ਵਿਚ ਰੋਟੀ ਬੈਂਕ ਦੇ ਜ਼ਰੀਏ ਆਮ ਜਨਤਾ ਵੀ ਗਰੀਬ ਲੋਕਾਂ ਦੀ ਮਦਦ ਕਰ ਸਕਦੀ ਹੈ।

ਇਸ ਦੇ ਤਹਿਤ ਜੇਕਰ ਕੋਈ ਗਰੀਬ ਲੋਕਾਂ ਨੂੰ ਖਾਣਾ ਖੁਆਉਣਾ ਚਾਹੁੰਦਾ ਹੈ ਤਾਂ ਸੈਕਟਰ 17 ਵਿਚ ਮੌਜੂਦ ਰੋਟੀ ਬੈਂਕ ਵਿਚ ਰੋਟ ਜਮ੍ਹਾਂ ਕਰਵਾ ਸਕਦਾ ਹੈ। ਇਸ ਤੋਂ ਇਲਾਵਾ ਰੋਟੀ ਬੈਂਕ ਦੇ ਜ਼ਰੀਏ ਗਰੀਬਾਂ ਦੀ ਆਰਥਕ ਮਦਦ ਵੀ ਕੀਤੀ ਜਾ ਸਕਦੀ ਹੈ। ਰੋਟੀ ਬੈਂਕ ਦਾ ਉਦਘਾਟਨ ਕਰਨ ਪਹੁੰਚੇ ਸਾਊਥ ਰੇਂਜ ਦੇ ਏਡੀਜੀਪੀ ਸ੍ਰੀਕਾਂਤ ਨੇ ਇਸ ਮੌਕੇ ‘ਤੇ ਕਿਹਾ ਕਿ ਇਹ ਪੁਲਿਸ ਅਤੇ ਜਨਤਾ ਦਾ ਸਾਂਝਾ ਉਪਰਾਲਾ ਹੈ ਅਤੇ ਇਹ ਲੋਕਾਂ ਦੀ ਭਲਾਈ ਲਈ ਹੈ।

ਦਰਅਸਲ ਫਰੀਦਾਬਾਦ ਦੇ ਸੈਕਟਰ 17 ਵਿਚ ਹਰਿਆਣਾ ਪੁਲਿਸ ਦੇ ਏਡੀਜੀਪੀ ਸ੍ਰੀਕਾਂਤ ਨੇ ਰੋਟੀ ਬੈਂਕ ਸ਼ੁਰੂ ਕੀਤਾ। ਹਾਲਾਂਕਿ ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿਚ ਇਹ ਪਹਿਲਾਂ ਤੋਂ ਹੀ ਚਲ ਰਿਹਾ ਹੈ ਪਰ ਫਰੀਦਾਬਾਰ ਵਿਚ ਪੁਲਿਸ ਅਤੇ ਸਥਾਨਕ ਲੋਕਾਂ ਨੇ ਆਪਸੀ ਸਹਿਯੋਗ ਨਾਲ ਇਸ ਦੀ ਸ਼ੁਰੂਆਤ ਕੀਤੀ ਹੈ।

ਏਡੀਜੀਪੀ ਨੇ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿਰਫ਼ ਅਪਣੇ ਘਰ ਤੋਂ ਰੋਟੀ ਦਾਨ ਕਰੇ। ਰੋਟੀ ਨਾਲ ਦਿੱਤੀ ਜਾਣ ਵਾਲੀ ਸਬਜ਼ੀ ਸੈਕਟਰ 17 ਵਿਚ ਬਣਾਈ ਜਾਵੇਗੀ। ਉਹਨਾਂ ਕਿਹਾ ਕਿ ਜੇਕਰ ਲੋਕ ਚਾਹੁਣ ਤਾਂ ਸਿੱਧੇ ਤੌਰ ‘ਤੇ ਖਾਣੇ ਦੀ ਸਮੱਗਰੀ ਜਾਂ ਫਿਰ ਰੋਟੀ ਬੈਂਕ ਨੂੰ ਜਨਮ ਦਿਨ, ਵਿਆਹ ਜਾਂ ਕਿਸੇ ਪਾਰਟੀ ਦੇ ਮੌਕੇ ‘ਤੇ ਪੈਸੇ ਵੀ ਦਾਨ ਕਰ ਸਕਦੇ ਹਨ।'

Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ