ਸੈਂਸੈਕਸ 35 ਹਜ਼ਾਰ ਤੋਂ ਪਾਰ, ਨਿਫਟੀ ਵੀ ਮਜ਼ਬੂਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਭਾਰਤੀ ਰਿਜ਼ਰਵ ਬੈਂਕ (RBI) ਅਤੇ ਸਰਕਾਰ ਦੇ ਵਿਚ ਤਨਾਅ ਘੱਟ ਹੋਣ ਦੀਆਂ ਖਬਰਾਂ, ਰੁਪਏ ਵਿਚ ਤੇਜੀ ਅਤੇ ਕਰੂਡ ਦੀਆਂ ਕੀਮਤਾਂ ਵਿਚ ਨਰਮਾਈ ਦਾ ਫਾਇਦਾ ਸ਼ੁੱਕਰਵਾਰ ਨੂੰ ...

Market

ਨਵੀਂ ਦਿੱਲੀ (ਭਾਸ਼ਾ) : ਭਾਰਤੀ ਰਿਜ਼ਰਵ ਬੈਂਕ (RBI) ਅਤੇ ਸਰਕਾਰ ਦੇ ਵਿਚ ਤਨਾਅ ਘੱਟ ਹੋਣ ਦੀਆਂ ਖਬਰਾਂ, ਰੁਪਏ ਵਿਚ ਤੇਜੀ ਅਤੇ ਕਰੂਡ ਦੀਆਂ ਕੀਮਤਾਂ ਵਿਚ ਨਰਮਾਈ ਦਾ ਫਾਇਦਾ ਸ਼ੁੱਕਰਵਾਰ ਨੂੰ ਦੇਸ਼ ਦੇ ਸ਼ੇਅਰ ਬਾਜ਼ਾਰ ਨੂੰ ਮਿਲਿਆ। ਵੀਰਵਾਰ ਨੂੰ ਮਾਮੂਲੀ ਗਿਰਾਵਟ ਦੇ ਨਾਲ ਬੰਦ ਹੋਏ ਸ਼ੇਅਰ ਬਾਜ਼ਾਰ ਵਿਚ ਸ਼ੁੱਕਰਵਾਰ ਨੂੰ ਤੇਜੀ ਵਿਖਾਈ ਦਿਤੀ। ਕਾਰੋਬਾਰੀ ਸਤਰ ਦੇ ਦੌਰਾਨ ਕਰੀਬ 10.45 ਵਜੇ 30 ਅੰਕਾਂ ਵਾਲਾ ਸੈਂਸੈਕਸ 580 ਅੰਕ ਦੀ ਤੇਜੀ ਦੇ ਨਾਲ 35,011 ਅੰਕ ਉੱਤੇ ਕੰਮ-ਕਾਜ ਕਰ ਰਿਹਾ ਸੀ।

ਲਗਭਗ ਇਸ ਸਮੇਂ 50 ਸ਼ੇਅਰ ਵਾਲਾ ਨਿਫਟੀ 181.60 ਪਵਾਇੰਟ ਦੇ ਉਛਾਲ ਨਾਲ 10,562.05 ਦੇ ਪੱਧਰ ਉੱਤੇ ਕੰਮ-ਕਾਜ ਕਰ ਰਿਹਾ ਹੈ। ਆਟੋ ਇੰਡੈਕਸ 3.58 ਫ਼ੀ ਸਦੀ ਦੀ ਤੇਜੀ - ਆਖਰੀ ਕਾਰੋਬਾਰੀ ਦਿਨ ਆਟੋ ਇੰਡੈਕਸ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਇਹ 3.58 ਫ਼ੀ ਸਦੀ 'ਤੇ ਚੜ੍ਹ ਗਿਆ ਹੈ। ਐਨਰਜੀ ਸ਼ੇਅਰਾਂ ਵਿਚ ਤੇਜ ਖਰੀਦਦਾਰੀ ਹੈ। ਇਸ ਤੋਂ ਪਹਿਲਾਂ ਚੌਤਰਫਾ ਖਰੀਦਦਾਰੀ ਨਾਲ ਸੈਂਸੈਕਸ 312 ਅੰਕ ਚੜ੍ਹ ਕੇ 34,744 ਦੇ ਪੱਧਰ ਉੱਤੇ ਖੁੱਲ੍ਹਿਆ। ਉਥੇ ਹੀ ਨਿਫਟੀ ਦੀ ਸ਼ੁਰੂਆਤ 82 ਅੰਕਾਂ ਦੇ ਉਛਾਲ ਨਾਲ 10,462 ਦੇ ਪੱਧਰ 'ਤੇ ਹੋਈ।

ਵੀਰਵਾਰ ਨੂੰ ਬਾਜ਼ਾਰ ਵਿਚ ਸਥਿਰਤਾ ਦਾ ਰੁਖ਼ ਰਿਹਾ ਸੀ ਅਤੇ ਸੈਂਸੈਕਸ 10 ਅੰਕ ਦੇ ਨੁਕਸਾਨ ਦੇ ਨਾਲ 34,431.97 ਦੇ ਪੱਧਰ 'ਤੇ ਬੰਦ ਹੋਇਆ। ਇਸੇ ਤਰ੍ਹਾਂ ਨਿਫਟੀ 6.15 ਅੰਕ ਡਿੱਗ ਕੇ 10,380.45 ਦੇ ਪੱਧਰ ਉੱਤੇ ਬੰਦ ਹੋਇਆ ਸੀ। ਕੰਮ-ਕਾਜ ਦੇ ਦੌਰਾਨ ਹੈਵੀਵੇਟ ਸ਼ੇਅਰਾਂ ਵਿਚ ਯੈੱਸ ਬੈਂਕ, ਏਸ਼ੀਅਨ ਪੇਂਟਸ, SBI, HDFC, RIL, ਮਾਰੁਤੀ, ਕੋਟਕ ਬੈਂਕ, ICICI ਬੈਂਕ, ITC, HDFC ਬੈਂਕ, HUL ਵਿਚ ਜੱਮ ਕੇ ਖਰੀਦਾਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਵਿਪ੍ਰੋ, TCS ਅਤੇ ਕੋਲ ਇੰਡੀਆ ਵਿਚ ਗਿਰਾਵਟ ਦੇਖਣ ਨੂੰ ਮਿਲੀ ਹੈ।

ਬਾਜ਼ਾਰ ਦੇ ਕੰਮ-ਕਾਜ ਵਿਚ ਜਿੱਥੇ ਦਿੱਗਜਾਂ ਨੇ ਜਬਰਦਸਤ ਤੇਜੀ ਵਿਖਾਈ ਹੈ, ਉਥੇ ਹੀ ਮਿਡਕੈਪ ਅਤੇ ਸਮਾਲਕੈਪ ਸ਼ੇਅਰਾਂ ਵਿਚ ਵੀ ਚੰਗੀ ਖਰੀਦਦਾਰੀ ਦੇਖਣ ਨੂੰ ਮਿਲੀ ਹੈ। ਬੀਐਸਈ ਦਾ ਮਿਡਕੈਪ ਇੰਡੈਕਸ 1.45 ਫੀ ਸਦੀ ਚੜ੍ਹਿਆ ਹੈ, ਉਥੇ ਹੀ ਨਿਫਟੀ ਮਿਡਕੈਪ 100 ਇੰਡੈਕਸ ਵਿਚ 1.54 ਫੀਸਦੀ ਦੀ ਮਜਬੂਤੀ ਦੇਖਣ ਨੂੰ ਮਿਲ ਰਹੀ ਹੈ। ਬੀਐਸਈ ਸਮਾਲਕੈਪ ਇੰਡੈਕਸ ਵਿਚ 1.41 ਫੀਸਦੀ ਦੀ ਤੇਜੀ ਹੈ।

ਰੁਪਿਆ 35 ਪੈਸੇ ਮਜ਼ਬੂਤ - ਸ਼ੁੱਕਰਵਾਰ ਨੂੰ ਰੁਪਏ ਦੀ ਮਜ਼ਬੂਤ ਸ਼ੁਰੂਆਤ ਹੋਈ। ਡਾਲਰ ਦੇ ਮੁਕਾਬਲੇ ਰੁਪਿਆ 35 ਪੈਸੇ ਵਧ ਕੇ 73.10 ਦੇ ਪੱਧਰ ਉੱਤੇ ਖੁੱਲ੍ਹਿਆ। 24 ਅਕਤੂਬਰ ਤੋਂ ਬਾਅਦ ਰੁਪੀਆ ਦਾ ਹਾਈ ਲੈਵਲ ਹੈ। ਉਥੇ ਹੀ ਵੀਰਵਾਰ ਨੂੰ ਵੀ ਰੁਪਏ ਵਿਚ ਸ਼ਾਨਦਾਰ ਤੇਜੀ ਦੇਖਣ ਨੂੰ ਮਿਲੀ ਸੀ। ਰੁਪੀਆ 50 ਪੈਸੇ ਦੇ ਵਾਧੇ ਨਾਲ 73.45 ਪ੍ਰਤੀ ਡਾਲਰ ਦੇ ਪੱਧਰ ਉੱਤੇ ਬੰਦ ਹੋਇਆ ਸੀ।