ਆਲ ਟਾਈਮ ਹਾਈ 'ਤੇ ਪਹੁੰਚੇ ਸ਼ੇਅਰ ਬਾਜ਼ਾਰ ਨੇ ਫਿਰ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਸ਼ੇਅਰ ਬਾਜ਼ਾਰ ਵਿਚ ਮੰਗਲਵਾਰ ਨੂੰ ਵੀ ਤੇਜੀ ਜਾਰੀ ਰਹੀ ਅਤੇ ਮਾਰਕੀਟ ਹਰੇ ਨਿਸ਼ਾਨ ਦੇ ਨਾਲ ਖੁੱਲੀ। ਸੈਂਸੇਕਸ 38,360.32 ਅਤੇ ਨਿਫਟੀ 11,576.20 ਉੱਤੇ ਖੁੱਲ੍ਹਿਆ। ਸਵੇਰੇ...

Stock market

ਨਵੀਂ ਦਿੱਲੀ : ਸ਼ੇਅਰ ਬਾਜ਼ਾਰ ਵਿਚ ਮੰਗਲਵਾਰ ਨੂੰ ਵੀ ਤੇਜੀ ਜਾਰੀ ਰਹੀ ਅਤੇ ਮਾਰਕੀਟ ਹਰੇ ਨਿਸ਼ਾਨ ਦੇ ਨਾਲ ਖੁੱਲੀ। ਸੈਂਸੇਕਸ 38,360.32 ਅਤੇ ਨਿਫਟੀ 11,576.20 ਉੱਤੇ ਖੁੱਲ੍ਹਿਆ। ਸਵੇਰੇ 9.18 ਉੱਤੇ ਸੈਂਸੇਕਸ 47 ਅੰਕਾਂ ਦੇ ਵਾਧੇ ਦੇ ਨਾਲ 38,325.75 ਉੱਤੇ ਅਤੇ ਨਿਫਟੀ 24.15 ਅੰਕਾਂ ਦੇ ਵਾਧੇ ਦੇ ਨਾਲ 11,575.90 ਉੱਤੇ ਖੁੱਲ੍ਹਿਆ। ਇਸ ਤੋਂ ਬਾਅਦ ਕਾਰੋਬਾਰ ਵਿਚ 124.21 ਅੰਕਾਂ ਦੇ ਵਾਧੇ ਦੇ ਨਾਲ ਆਲ ਟਾਈਮ ਹਾਈ 38,402.96 ਉੱਤੇ ਪਹੁੰਚ ਗਿਆ। ਨਿਫਟੀ ਵੀ 30 ਅੰਕਾਂ ਦੇ ਵਾਧੇ ਦੇ ਨਾਲ ਆਲ ਟਾਈਮ ਹਾਈ 11,581.785 ਦੀ ਉਚਾਈ ਨੂੰ ਛੂਇਆ ਅਤੇ ਆਪਣੇ ਪੁਰਾਣੇ ਰਿਕਾਰਡ 11,565.30 ਨੂੰ ਤੋੜਿਆ।

ਤੁਹਾਨੂੰ ਦੱਸ ਦੇਈਏ ਕਿ ਸੋਮਵਾਰ ਸੈਂਸੇਕਸ 38,340.69 ਅੰਕਾਂ ਦਾ ਰਿਕਾਰਡ ਵਾਧੇ ਦੇ ਨਾਲ ਬੰਦ ਹੋਇਆ ਸੀ। ਉਥੇ ਹੀ ਸੋਮਵਾਰ ਨੂੰ ਪ੍ਰਮੁੱਖ ਸੂਚਕ ਅੰਕ ਸੈਂਸੇਕਸ 330.87 ਅੰਕਾਂ ਦੀ ਤੇਜੀ ਦੇ ਨਾਲ 38,278.75 ਉੱਤੇ ਅਤੇ ਨਿਫਟੀ 81.00 ਅੰਕਾਂ ਦੀ ਤੇਜੀ ਦੇ ਨਾਲ 11,551.75 ਉੱਤੇ ਬੰਦ ਹੋਇਆ। ਬੰਬਈ ਸਟਾਕ ਐਕਸਚੇਂਜ (ਬੀਐਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੰਵੇਦੀ ਸੂਚਕ ਅੰਕ ਸੈਂਸੇਕਸ ਸਵੇਰੇ 127.19 ਅੰਕਾਂ ਦੀ ਤੇਜੀ ਦੇ ਨਾਲ 38,075.07 ਉੱਤੇ ਖੁੱਲਿਆ ਅਤੇ 330.87 ਅੰਕਾਂ ਜਾਂ 0.87 ਫ਼ੀ ਸਦੀ ਤੇਜੀ ਦੇ ਨਾਲ 38,278.75 ਉੱਤੇ ਬੰਦ ਹੋਇਆ। ਦਿਨ ਭਰ ਦੇ ਕੰਮ-ਕਾਜ ਵਿਚ ਸੈਂਸੇਕਸ ਨੇ 38,340.69 ਦੇ ਊਪਰੀ ਅਤੇ 38,050.69 ਦੇ ਹੇਠਲੇ ਪੱਧਰ ਨੂੰ ਛੂਇਆ। ਸੈਂਸੇਕਸ ਦੇ 30 ਵਿਚੋਂ 22 ਸ਼ੇਅਰਾਂ ਵਿਚ ਤੇਜੀ ਰਹੀ।

ਲਾਰਸਨ ਐਂਡ ਟੂਬਰੋ (6.74 ਫ਼ੀ ਸਦੀ), ਟਾਟਾ ਮੋਟਰਸ (4.74 ਫ਼ੀ ਸਦੀ), ਓਐਨਜੀਸੀ (3.34 ਫ਼ੀ ਸਦੀ), ਟਾਟਾ ਸਟੀਲ (3.24 ਫ਼ੀ ਸਦੀ) ਅਤੇ ਵੇਦਾਂਤਾ (3.16 ਫ਼ੀ ਸਦੀ) ਵਿਚ ਸਬ ਤੋਂ ਜਿਆਦਾ ਤੇਜੀ ਰਹੀ। ਸੈਂਸੇਕਸ ਦੇ ਗਿਰਾਵਟ ਵਾਲੇ ਸ਼ੇਅਰਾਂ ਵਿਚ ਪ੍ਰਮੁੱਖ ਰਹੇ - ਇਨਫੋਸਿਸ (3.22 ਫ਼ੀ ਸਦੀ), ਮਾਰੁਤੀ  (0.79 ਫ਼ੀ ਸਦੀ), ਆਈਸੀਆਈਸੀਆਈ ਬੈਂਕ (0.50 ਫ਼ੀ ਸਦੀ), ਐਕਸਿਸ ਬੈਂਕ (0.46 ਫ਼ੀ ਸਦੀ) ਅਤੇ ਹਿੰਦੁਸਤਾਨ ਯੂਨੀਲੀਵਰ (0.30 ਫ਼ੀ ਸਦੀ) ਕੁਲ 1,437 ਸ਼ੇਅਰਾਂ ਵਿਚ ਤੇਜੀ ਅਤੇ 1,307 ਵਿਚ ਗਿਰਾਵਟ ਰਹੀ, ਜਦੋਂ ਕਿ 205 ਸ਼ੇਅਰਾਂ ਦੇ ਭਾਵ ਵਿਚ ਕੋਈ ਬਦਲਾਵ ਨਹੀਂ ਹੋਇਆ।