ਸ਼ੇਅਰ ਬਾਜ਼ਾਰ 'ਚ ਨਜ਼ਰ ਆਈ ਤੇਜ਼ੀ, ਸੈਂਸੈਕਸ 400 ਅੰਕ ਉਪਰ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜੀ ਨਜ਼ਰ ਆਈ ਹੈ। ਤਿਉਹਾਰਾਂ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਸੈਂਸੈਕਸ ਤੇਜੀ ਦੇ ਨਾਲ ਖੁਲਿਆ ਅਤੇ ...

Stock Market

ਮੁੰਬਈ (ਪੀਟੀਆਈ) :- ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਭਾਰਤੀ ਸ਼ੇਅਰ ਬਾਜ਼ਾਰ ਵਿਚ ਤੇਜੀ ਨਜ਼ਰ ਆਈ ਹੈ। ਤਿਉਹਾਰਾਂ ਤੋਂ ਠੀਕ ਪਹਿਲਾਂ ਸੋਮਵਾਰ ਨੂੰ ਸੈਂਸੈਕਸ ਤੇਜੀ ਦੇ ਨਾਲ ਖੁਲਿਆ ਅਤੇ ਦੁਪਹਿਰ ਤੱਕ ਇਹ 400 ਅੰਕਾਂ ਦੇ ਪਾਰ ਚੱਲੀ ਗਈ। ਸੂਚਕ ਅੰਕ ਸੈਂਸੈਕਸ 400 ਅੰਕਾਂ ਦੀ ਤੇਜੀ ਦੇ ਨਾਲ 33,746 ਉੱਤੇ ਕੰਮਕਾਜ ਕਰ ਰਿਹਾ ਸੀ ਉਥੇ ਹੀ ਨਿਫਟੀ 116 ਅੰਕਾਂ ਦੀ ਤੇਜੀ ਦੇ ਨਾਲ 10,148 ਉੱਤੇ ਕੰਮਕਾਜ ਕਰਦਾ ਵੇਖਿਆ ਗਿਆ। 

ਓਪਨਿੰਗ : ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਨੇ ਸੁਸਤ ਸ਼ੁਰੂਆਤ ਕੀਤੀ। ਸੈਂਸੇਕਸ ਵਿਚ ਦੋ ਸੌ ਅੰਕਾਂ ਦਾ ਵਾਧਾ ਵੇਖਦੇ ਹੀ ਵੇਖਦੇ 17 ਅੰਕ ਉੱਤੇ ਆ ਗਿਆ। 9:20 ਮਿੰਟ ਦੇ ਕਰੀਬ ਸੈਂਸੈਕਸ 17 ਅੰਕਾਂ ਦੇ ਵਾਧੇ ਨਾਲ 33,366 ਉੱਤੇ ਅਤੇ ਨਿਫਟੀ 2 ਅੰਕਾਂ ਦੀ ਗਿਰਾਵਟ ਦੇ ਨਾਲ 10,027 ਉੱਤੇ ਕੰਮਕਾਜ ਕਰਦਾ ਵੇਖਿਆ ਗਿਆ। ਨਿਫਟੀ 50 ਵਿਚ ਸ਼ੁਮਾਰ 50 ਸ਼ੇਅਰਾਂ ਵਿਚੋਂ 30 ਹਰੇ ਨਿਸ਼ਾਨ ਅਤੇ 20 ਲਾਲ ਨਿਸ਼ਾਨ ਉੱਤੇ ਕੰਮਕਾਜ ਕਰਦੇ ਦੇਖੇ ਗਏ। ਉਥੇ ਹੀ ਮਿਡਕੈਪ ਵਿਚ 0.52 ਫੀਸਦੀ ਅਤੇ ਸਮਾਲਕੈਪ ਵਿਚ 0.40 ਫੀਸਦੀ ਦੀ ਤੇਜੀ ਦੇਖੀ ਜਾ ਰਹੀ ਹੈ।

ਫਾਰਮਾ ਸੈਕਟਰ ਵਿਚ ਤੇਜੀ ਸੇਕਟੋਰੀਅਲ ਇੰਡੈਕਸ ਦੀ ਗੱਲ ਕਰੀਏ ਤਾਂ ਫਾਰਮਾ ਸੈਕਟਰ ਵਿਚ 2.09 ਫੀਸਦੀ ਦੀ ਤੇਜੀ ਦੇਖਣ ਨੂੰ ਮਿਲ ਰਹੀ ਹੈ। ਹੋਰ ਇੰਡੈਕਸ ਦੀ ਗੱਲ ਕਰੀਏ ਤਾਂ ਨਿਫਟੀ ਬੈਂਕ 0.30 ਫੀਸਦੀ ਦੀ ਤੇਜੀ, ਨਿਫਟੀ ਆਟੋ 0.67 ਫੀਸਦੀ ਦੀ ਤੇਜੀ, ਨਿਫਟੀ ਵਿੱਤ ਸਰਵਿਸ 0.18 ਫੀਸਦੀ ਦੀ ਤੇਜੀ, ਨਿਫਟੀ ਐਫਐਮਸੀਜੀ 0.16 ਫੀਸਦੀ ਦੀ ਗਿਰਾਵਟ, ਨਿਫਟੀ ਆਈਟੀ 0.24 ਫੀਸਦੀ ਦੀ ਗਿਰਾਵਟ, ਨਿਫਟੀ ਮੈਟਲ 0.15 ਫੀਸਦੀ ਦੀ ਤੇਜੀ ਅਤੇ ਨਿਫਟੀ ਰਿਆਲਿਟੀ 0.05 ਫੀਸਦੀ ਦੀ ਗਿਰਾਵਟ ਦੇ ਨਾਲ ਕੰਮ-ਕਾਜ ਕਰਦੇ ਦੇਖੇ ਗਏ।

ਏਸ਼ੀਆਈ ਬਾਜ਼ਾਰਾਂ ਨੇ ਅੱਜ ਮਿਲਿਆ - ਜੁਲਿਆ ਕੰਮ-ਕਾਜ ਸ਼ੁਰੂ ਕੀਤਾ ਹੈ। ਸਵੇਰੇ ਅੱਠ ਵਜੇ ਦੇ ਨੇੜੇ ਤੇੜੇ ਜਾਪਾਨ ਦਾ ਨਿੱਕੇਈ 0.04 ਫੀਸਦੀ ਵਾਧੇ ਨਾਲ 21192 'ਤੇ, ਚੀਨ ਦਾ ਸ਼ਾਂਘਾਈ 1.13 ਫੀਸਦੀ ਦੀ ਗਿਰਾਵਟ ਦੇ ਨਾਲ 2569 'ਤੇ, ਹੈਂਗਸੇਂਗ 24692 'ਤੇ ਅਤੇ ਤਾਇਵਾਨ ਦਾ ਕਾਸਪੀ 0.31 ਫੀਸਦੀ ਦੀ ਗਿਰਾਵਟ ਦੇ ਨਾਲ 2020 ਉੱਤੇ ਕੰਮਕਾਜ ਕਰਦਾ ਦੇਖਿਆ ਗਿਆ। ਉਥੇ ਹੀ ਜੇਕਰ ਅਮਰੀਕੀ ਬਾਜ਼ਾਰ ਦੀ ਗੱਲ ਕਰੀਏ ਤਾਂ ਗੁਜ਼ਰੇ ਦਿਨ ਡਾਓ ਜੋਂਸ 1.19 ਫੀਸਦੀ ਦੀ ਗਿਰਾਵਟ ਦੇ ਨਾਲ 24688 'ਤੇ, ਸਟੈਂਡਰਡ ਐਂਡ ਪੁਅਰਸ 1.73 ਫੀਸਦੀ ਦੀ ਗਿਰਾਵਟ ਦੇ ਨਾਲ 2658 'ਤੇ ਅਤੇ ਨੈਸਡੈਕ 2.07 ਫੀਸਦੀ ਦੀ ਗਿਰਾਵਟ ਦੇ ਨਾਲ 7167 ਉੱਤੇ ਬੰਦ ਹੋਇਆ ਸੀ।