ਭਾਰਤ ਨੂੰ ਨਹੀਂ ਮਿਲੇਗੀ ਮਹਿੰਗਾਈ ਤੋਂ ਰਾਹਤ! ਪੜ੍ਹੋ ਪੂਰੀ ਖ਼ਬਰ

ਏਜੰਸੀ

ਖ਼ਬਰਾਂ, ਵਪਾਰ

ਅਚਾਨਕ ਏਸ਼ੀਆਈ ਮਾਰਕਿਟ ਵਿਚ ਵਧ ਗਈਆਂ ਤੇਲ ਦੀਆਂ ਕੀਮਤਾਂ

Photo

ਹਾਂਗਕਾਂਗ: ਈਰਾਨ ਦੀ ਸੱਤਾ ਦੇ ਸਭ ਤੋਂ ਤਾਕਤਵਰ ਵਿਅਕਤੀਆਂ ਵਿਚ ਸ਼ੁਮਾਰ ਜਨਰਲ ਕਾਸਿਮ ਸੁਲੇਮਾਨੀ ਈਰਾਕ ਵਿਚ ਇਕ ਅਮਰੀਕੀ ਹਮਲੇ ਵਿਚ ਮਾਰੇ ਗਏ। ਇਸ ਤੋਂ ਬਾਅਦ ਅੰਤਰਰਾਸ਼ਟਰੀ ਬਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਅਚਾਨਕ ਉਛਾਲ ਆ ਗਿਆ। ਖ਼ਾਸ ਤੌਰ ‘ਤੇ ਏਸ਼ੀਆਈ ਵਪਾਰਕ ਬਜ਼ਾਰ ਵਿਚ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋ ਗਿਆ।

ਬਗਦਾਦ ਇੰਟਰਨੈਸ਼ਨਲ ਏਅਰਪੋਰਟ ‘ਤੇ ਅਮਰੀਕੀ ਹੈਲੀਕਾਪਟਰਾਂ ਦੇ ਹਮਲੇ ਵਿਚ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਏਸ਼ੀਅਨ ਮਾਰਕਿਟ ਵਿਚ ਸਵੇਰ ਦੇ ਕਾਰੋਬਾਰੀ ਘੰਟਿਆਂ ਦੌਰਾਨ ਬ੍ਰੈਂਟ ਕਰੂਡ 1.31 ਫੀਸਦੀ ਵਧ ਕੇ 67.12 ਡਾਲਰ ਪ੍ਰਤੀ ਬੈਰਲ ਹੋ ਗਿਆ ਜਦਕਿ ਯੂਐਸ ਕਰੂਡ 1.24 ਫੀਸਦੀ ਉਛਲ ਕੇ 61.94 ਅਮਰੀਕੀ ਡਾਲਰ ਪ੍ਰਤੀ ਬੈਰਲ ਹੋ ਗਿਆ।

ਅਮਰੀਕਾ ਨੇ ਪੁਸ਼ਟੀ ਕੀਤੀ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਆਦੇਸ਼ ‘ਤੇ ਕੀਤੀ ਗਈ ਰੱਖਿਆਤਮਕ ਕਾਰਵਾਈ ਵਿਚ ਸੁਲੇਮਾਨੀ ਨੂੰ ਮਾਰਿਆ ਗਿਆ ਹੈ।ਦਰਅਸਲ ਅਮਰੀਕੀ ਹਵਾਈ ਹਮਲੇ ਵਿਚ ਈਰਾਨੀ ਜਨਰਲ ਦੀ ਮੌਤ ਤੋਂ ਬਾਅਦ ਇਸ ਤਰ੍ਹਾਂ ਕੀਮਤਾਂ ਵਧਣ ਦੇ ਕਿਆਸ ਲਗਾਏ ਜਾ ਰਹੇ ਹਨ।

ਈਰਾਕ ਦੀ ਰਾਜਧਾਨੀ ਬਗਦਾਦ ਵਿਚ ਅਮਰੀਕਾ ਨੇ ਹਵਾਈ ਹਮਲਾ ਕੀਤਾ ਹੈ, ਜਿਸ ਵਿਚ ਈਰਾਨ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਮੌਤ ਹੋ ਗਈ ਹੈ। ਇਸ ਹਮਲੇ ਵਿਚ ਈਰਾਕ ਵਿਚ ਈਰਾਨ ਸਮਰਥਿਤ ਮਲੇਸ਼ੀਆ ਦੀ ਪ੍ਰਸਿੱਧ ਮੋਬਾਈਲਾਈਜ਼ੇਸ਼ਨ ਫੋਰਸਿਜ਼ (PMF) ਦੇ ਡਿਪਟੀ ਕਮਾਂਡਰ ਅਬੁ ਅਲ-ਮੁਹਾਨਦੀਸ ਦੀ ਵੀ ਮੌਤ ਹੋਈ ਹੈ।