ਭਾਰਤ ਦੇ ਇਸ ਹਿੱਸੇ ਵਿਚ ਮਿਲਿਆ ਤੇਲ ਅਤੇ ਗੈਸ ਦਾ ਭੰਡਾਰ !

ਏਜੰਸੀ

ਖ਼ਬਰਾਂ, ਰਾਸ਼ਟਰੀ

ਵੇਦਾਂਤਾ ਲਿਮਟਿਡ ਨੂੰ ਸੌਪੀ ਗਈ ਕੂਆ ਖੋਦਣ ਦੀ ਜ਼ਿੰਮੇਵਾਰੀ

File Photo

ਲਖਨਊ : ਯੂਪੀ ਦੇ ਸ਼ਾਹਜਹਾਨਪੁਰ ਅਤੇ ਲਖੀਮਪੁਰ ਅਧੀਨ ਆਉਂਦੇ 14 ਪਿੰਡਾਂ ਵਿਚ ਹਾਈਡਰੋ ਕਾਰਬਨ ਤੇਲ ਅਤੇ ਗੈਸ ਮਿਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਇਸ ਦੀ ਭਾਲ ਲਈ ਸਰਕਾਰ ਨੇ ਵੇਦਾਂਤਾ ਲਿਮਟਿਡ ਨੂੰ ਜਿੰਮੇਵਾਰੀ ਦਿੱਤੀ ਹੈ। ਕੰਪਨੀ ਦੇ ਅਧਿਕਾਰੀ ਜਿਲ੍ਹਾ ਪ੍ਰਸ਼ਾਸਨ ਨਾਲ ਮਿਲ ਕੇ ਪਿੰਡ ਵਾਸੀਆ ਨਾਲ ਮੀਟਿੰਗ ਕਰ ਰਹੇ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਕੰਪਨੀ ਸਰਵੇਖਣ ਕਰਕੇ ਅਗਲੇ 8 ਤੋਂ 9 ਮਹੀਨਿਆਂ ਅੰਦਰ ਖੂਹਾ ਦੀ ਖੁਦਾਈ ਕਰ ਜਗ੍ਹਾਂ ਦੀ ਨਿਸ਼ਾਨਦੇਹੀ ਕਰੇਗੀ। ਇਸ ਦੇ ਲਈ ਕੰਪਨੀ ਨੂੰ ਵੱਖ-ਵੱਖ ਵਿਭਾਗਾਂ ਤੋਂ ਆਗਿਆ ਲੈਣੀ ਪਵੇਗੀ।

ਰਿਪੋਰਟਾ ਮੁਤਾਬਕ ਵੇਦਾਂਤਾ ਕੰਪਨੀ ਦੇ ਇਕ ਅਧਿਕਾਰੀ ਜਤਿੰਦੇਰ ਲਾਲ ਨੇ ਦੱਸਿਆ ਹੈ ਕਿ ਲਗਭਗ ਦੋ ਦਹਾਕੇ ਪਹਿਲਾਂ ਓਐਨਜੀਸੀ ਨੇ ਸਰਵੇਖਣ ਕਰਵਾਇਆ ਸੀ ਉਦੋਂ ਪੁਵਾਇਆ ਖੇਤਰ ਦੇ ਚਾਰ ਅਤੇ ਲਖੀਮਪੁਰ ਦੇ ਦੱਸ ਪਿੰਡਾ ਵਿਚ ਹਾਈਡਰੋਕਾਰਬਨ ਤੇਲ ਅਤੇ ਗੈਸ ਮਿਲਣ ਦੀ ਉਮੀਦ ਜਾਗੀ ਸੀ।

ਹੁਣ ਜਦੋਂ ਦੋ ਦਹਾਕਿਆਂ ਬਾਅਦ ਰੂਸ ਤੋਂ ਉਸ ਸਰਵੇਖਣ ਦੀਆਂ ਰਿਪੋਰਟਾਂ ਆਈਆ ਤਾਂ ਪਤਾ ਲੱਗਿਆ ਕਿ ਇਨ੍ਹਾਂ ਦੋ ਜਿਲ੍ਹਿਆ ਦੇ ਪਿੰਡਾ ਵਿਚ ਹਾਈਡਰੋਕਾਰਬਨ ਤੇਲ ਅਤੇ ਗੈਸ ਮਿਲਣ ਦੀ 95 ਫ਼ੀਸਦੀ ਸੰਭਾਵਨਾ ਹੈ। ਭਾਰਤ ਸਰਕਾਰ ਨੇ ਰਿਪੋਰਟ ਮਿਲਣ ਤੋਂ ਬਾਅਦ ਵੇਦਾਂਤਾ ਲਿਮਟਿਡ ਨੂੰ ਤੇਲ ਅਤੇ ਗੈਸ ਦੀ ਖੋਜ਼ ਦੇ ਲਈ ਕੂਆ ਖੋਦਣ ਦੀ ਜ਼ਿੰਮੇਵਾਰੀ ਦਿੱਤੀ ਹੈ।

ਪਿਛਲੇ ਦਿਨਾਂ ਵਿਚ ਵੇਦਾਂਤਾ ਕੰਪਨੀ ਦੇ ਅਧਿਕਾਰੀਆਂ ਨੇ ਸਹਜਾਹਾਨਪੁਰ ਜਿਲ੍ਹਾ ਪ੍ਰਸ਼ਾਸਨ ਨਾਲ ਗੱਲ ਕੀਤੀ। ਜਿਸ ਤੋਂ ਬਾਅਦ ਏਡੀਐਮ ਪ੍ਰਸ਼ਾਸਨ ਅਤੇ ਹੋਰ ਅਧਿਕਾਰੀਆਂ ਨੇ ਪਿੰਡ ਵਾਸੀਆਂ ਨਾਲ ਬੈਠਕ ਕੀਤੀ ਸੀ।