ਲਾਕਡਾਊਨ ਕਾਰਨ ਇਹਨਾਂ ਰਾਜਾਂ ਵਿਚ ਵਧੀ ਪੈਟਰੋਲ-ਡੀਜ਼ਲ ਦੀ ਕੀਮਤ, ਰੇਟ ਵਧਣ ਦੀ ਇਹ ਹੈ ਵਜ੍ਹਾ

ਏਜੰਸੀ

ਖ਼ਬਰਾਂ, ਵਪਾਰ

ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਦੁਨੀਆਭਰ...

Petrol diesel prices increased on 3rd april no change from 18 days

ਨਵੀਂ ਦਿੱਲੀ: ਭਾਰਤ ਵਿਚ ਚਲ ਰਹੇ ਲਾਕਡਾਊਨ ਕਾਰਨ ਪੈਟਰੋਲ-ਡੀਜ਼ਲ ਦੀ ਮੰਗ ਵਿਚ ਕਮੀ ਆਈ ਹੈ। 1 ਅਪ੍ਰੈਲ ਤੋਂ ਬੀਐਮ6 ਫਿਊਲ ਦੀ ਸ਼ੁਰੂਆਤ ਪੂਰੇ ਦੇਸ਼ ਵਿਚ ਹੋ ਗਈ ਅਤੇ ਉਸੇ ਹੀ ਦਿਨ ਇਹਨਾਂ ਤਿੰਨ ਰਾਜਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਅੱਜ ਆਇਲ ਮਾਰਕੀਟਿੰਗ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ।

ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਆਉਣ ਦੀ ਸਭ ਤੋਂ ਵੱਡੀ ਵਜ੍ਹਾ ਦੁਨੀਆਭਰ ਵਿਚ ਫੈਲੇ ਕੋਰੋਨਾ ਵਾਇਰਸ ਦੇ ਚਲਦੇ ਕੱਚੇ ਤੇਲ ਦੀ ਕੀਮਤ 17 ਸਾਲ ਦੇ ਹੇਠਲੇ ਪੱਧਰ ਤੇ ਪਹੁੰਚ ਗਈ ਹੈ। 1 ਅਪ੍ਰੈਲ ਤੋਂ ਬੀਐਮ6 ਫਿਊਲ ਦੀ ਸ਼ੁਰੂਆਤ ਪੂਰੇ ਦੇਸ਼ ਵਿਚ ਹੋ ਗਈ ਹੈ ਅਤੇ ਉਸ ਹੀ ਦਿਨ ਤੋਂ ਤਿੰਨ ਰਾਜਾਂ ਵਿਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ ਵੱਡੀ ਰਾਹਤ ਦਰਜ ਕੀਤੀ ਗਈ ਹੈ।

ਕੋਲਕਾਤਾ ਵਿਚ ਜਿੱਥੇ ਪੈਟਰੋਲ ਦੀਆਂ ਕੀਮਤਾਂ 1.01 ਰੁਪਏ ਦਾ ਵਾਧਾ ਅਤੇ ਡੀਜ਼ਲ 1 ਰੁਪਏ ਮਹਿੰਗਾ ਹੋਇਆ ਹੈ। ਉੱਥੇ ਹੀ ਬੈਂਗਲੁਰੂ ਵਿਚ ਪੈਟਰੋਲ ਦੀ ਕੀਮਤ 1.58 ਰੁਪਏ ਵਧ ਕੇ 73.55 ਰੁਪਏ ਪ੍ਰਤੀ ਲੀਟਰ ਹੋ ਗਿਆ ਅਤੇ ਡੀਜ਼ਲ ਦਾ ਭਾਅ 1.55 ਰੁਪਏ ਦੇ ਵਾਧੇ ਨਾਲ 65.96 ਰੁਪਏ ਹੋਇਆ ਹੈ। ਇਸ ਤੋਂ ਇਲਾਵਾ ਜੈਪੁਰ ਵਿਚ ਕੀਮਤ 2.24 ਰੁਪਏ ਵਧ ਕੇ 75.59 ਰੁਪਏ ਹੋ ਗਿਆ ਅਤੇ ਡੀਜ਼ਲ 2.15 ਰੁਪਏ ਮਹਿੰਗਾ ਹੋ ਕੇ 69.28 ਰੁਪਏ ਲੀਟਰ ਹੋਇਆ ਹੈ।

ਕੀਮਤਾਂ ਵਿਚ ਵਾਧਾ ਮਾਰਕਟਿੰਗ ਕੰਪਨੀਆਂ ਨੇ ਨਹੀਂ ਕੀਤਾ। ਕੀਮਤਾਂ ਦਾ ਕਾਰਨ ਇਹਨਾਂ ਰਾਜਾਂ ਦੁਆਰਾ ਪੈਟਰੋਲ-ਡੀਜ਼ਲ ਤੇ ਵੈਟ ਵਧਾਉਣਾ ਹੈ। ਦਿੱਲੀ ਵਿਚ ਇਕ ਲੀਟਰ ਪੈਟਰੋਲ ਦੀ ਕੀਮਤ 69.59 ਰੁਪਏ ਹੈ, ਜਦੋਂਕਿ ਡੀਜ਼ਲ ਦੀ ਇਕ ਲੀਟਰ ਦੀ ਕੀਮਤ 62.29 ਰੁਪਏ ਹੈ। ਕੋਲਕਾਤਾ ਵਿੱਚ ਇੱਕ ਲੀਟਰ ਪੈਟਰੋਲ ਦੀ ਕੀਮਤ 73.30 ਰੁਪਏ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 65.62 ਰੁਪਏ ਪ੍ਰਤੀ ਲੀਟਰ ਹੈ। ਮੁੰਬਈ ਵਿੱਚ ਪੈਟਰੋਲ ਦੀ ਕੀਮਤ 75.30 ਰੁਪਏ ਪ੍ਰਤੀ ਲੀਟਰ ਹੈ।

ਡੀਜ਼ਲ 65.21 ਰੁਪਏ ਪ੍ਰਤੀ ਲੀਟਰ 'ਤੇ ਹੈ। ਚੇਨਈ ਵਿਚ ਪੈਟਰੋਲ ਦੀ ਕੀਮਤ 72.28 ਰੁਪਏ ਪ੍ਰਤੀ ਲੀਟਰ ਹੈ। ਇਸ ਦੇ ਨਾਲ ਹੀ ਡੀਜ਼ਲ ਦੀ ਕੀਮਤ 65.71 ਰੁਪਏ ਪ੍ਰਤੀ ਲੀਟਰ ਹੈ। ਕੇਂਦਰ ਸਰਕਾਰ ਨੇ ਪੈਟਰੋਲ-ਡੀਜ਼ਲ 'ਤੇ ਐਕਸਾਈਜ਼ ਡਿਊਟੀ ਅਤੇ ਰੋਡ ਸੈੱਸ ਵਧਾਉਣ ਦਾ ਐਲਾਨ ਕੀਤਾ ਹੈ।

ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀ) ਦੀ ਵੈਬਸਾਈਟ 'ਤੇ ਉਪਲਬਧ ਜਾਣਕਾਰੀ ਦੇ ਅਨੁਸਾਰ ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ 'ਤੇ 22.98 ਰੁਪਏ ਦੀ ਐਕਸਾਈਜ਼ ਡਿਊਟੀ ਲਗਾਈ ਜਾ ਰਹੀ ਹੈ। ਇਸੇ ਤਰ੍ਹਾਂ, ਡੀਜ਼ਲ 'ਤੇ ਐਕਸਾਈਜ਼ ਦਿੱਲੀ 'ਚ 18.83 ਰੁਪਏ ਪ੍ਰਤੀ ਲੀਟਰ ਲਈ ਜਾ ਰਹੀ ਹੈ।   

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।