ਸਰਕਾਰੀ ਬੈਂਕਾਂ ਨੂੰ ਹੋਏ ਘਾਟੇ ਨਾਲ 13 ਅਰਬ ਡਾਲਰ ਡੁੱਬੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜਨਤਕ ਖੇਤਰ ਦੇ ਬੈਂਕਾਂ ਨੂੰ 2017-18 ਵਿਚ ਹੋਏ ਘਾਟੇ ਨਾਲ ਸਰਕਾਰ ਦਾ ਇਨ੍ਹਾਂ ਬੈਂਕਾਂ ਵਿਚ ਕੀਤਾ ਗਿਆ ਕਰੀਬ 13 ਅਰਬ ਡਾਲਰ ਦਾ ਪੂੰਜੀ ਨਿਵੇਸ਼ ਇਕ ਤਰ੍ਹਾਂ ਨਾਲ...

Bank

ਮੁੰਬਈ,ਜਨਤਕ ਖੇਤਰ ਦੇ ਬੈਂਕਾਂ ਨੂੰ 2017-18 ਵਿਚ ਹੋਏ ਘਾਟੇ ਨਾਲ ਸਰਕਾਰ ਦਾ ਇਨ੍ਹਾਂ ਬੈਂਕਾਂ ਵਿਚ ਕੀਤਾ ਗਿਆ ਕਰੀਬ 13 ਅਰਬ ਡਾਲਰ ਦਾ ਪੂੰਜੀ ਨਿਵੇਸ਼ ਇਕ ਤਰ੍ਹਾਂ ਨਾਲ ਬੇਕਾਰ ਹੋ ਗਿਆ ਹੈ ਅਤੇ ਚਾਲੂ ਮਾਲੀ ਸਾਲ ਵਿਚ ਵੀ ਇਸ ਸਥਿਤੀ ਵਿਚ ਸੁਧਾਰ ਦੀ ਉਮੀਦ ਨਹੀਂ ਹੈ। ਰੇਟਿੰਗ ਏਜੰਸੀ ਫਿਚ ਨੇ ਇਹ ਗੱਲ ਆਖੀ ਹੈ।

ਫਿਚ ਨੇ ਚੇਤਾਵਨੀ ਦਿਤੀ ਹੈ ਕਿ ਵੱਡੇ ਘਾਟੇ ਕਰ ਕੇ ਬੈਂਕਾਂ ਦੀ ਵਿਵਹਾਰਤਾ ਰੇਟਿੰਗ ਵੀ ਪ੍ਰਭਾਵਤ ਹੋਵੇਗੀ।   ਫਿਚ ਨੇ ਕਿਹਾ ਕਿ ਸਰਕਾਰੀ ਬੈਂਕਾਂ ਨੂੰ ਘਾਟਾ ਬੀਤੇ ਸਾਲ ਵਿਚ ਏਨਾ ਉੱਚਾ ਰਿਹਾ ਕਿ ਇਸ ਨਾਲ ਸਰਕਾਰ ਵਲੋਂ ਉਸ ਵਿਚ ਨਿਵੇਸ਼ ਕੀਤੀ ਗਈ 13 ਅਰਬ ਡਾਲਰ ਦੀ ਸਮੁੱਚੀ ਪੂੰਜੀ ਡੁੱਬ ਗਈ। ਅਜਿਹਾ ਕਮਜ਼ੋਰ ਪ੍ਰਦਰਸ਼ਨ ਇਸ ਸਾਲ ਵੀ ਜਾਰੀ ਰਹਿਣ ਦਾ ਸ਼ੱਕ ਹੈ। 
(ਏਜੰਸੀ)