ਵਿੱਤੀ ਸਾਲ 2019-20 ਵਿਚ 71,500 ਕਰੋੜ ਰੁਪਏ ਦੀ ਬੈਂਕ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ

ਏਜੰਸੀ

ਖ਼ਬਰਾਂ, ਵਪਾਰ

ਵਿੱਤੀ ਸਾਲ 2017-18 ਵਿਚ 41,167.03 ਕਰੋੜ ਰੁਪਏ ਦੇ ਅਜਿਹੇ 5,916 ਮਾਮਲੇ ਸਾਹਮਣੇ ਆਏ ਸਨ

Bank fraud touches unprecedented Rs 71500 crore in 2018-19: RBI

ਨਵੀਂ ਦਿੱਲੀ : ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਵਿੱਤੀ ਸਾਲ 2019-20 ਵਿਚ ਬੈਂਕਾਂ ਨਾਲ ਜੁੜੇ ਧੋਖਾਧੜੀ ਦੇ 71,500 ਕਰੋੜ ਰੁਪਏ ਦੇ 6,800 ਤੋਂ ਵੱਧ ਮਾਮਲੇ ਰੀਪੋਰਟ ਕੀਤੇ ਗਏ। ਇਸ ਤੋਂ ਪਹਿਲਾਂ ਵਿੱਤੀ ਸਾਲ 2017-18 ਵਿਚ 41,167.03 ਕਰੋੜ ਰੁਪਏ ਦੇ ਅਜਿਹੇ 5,916 ਮਾਮਲੇ ਸਾਹਮਣੇ ਆਏ ਸਨ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਪੱਛੜੇ ਵਣਜ ਬੈਂਕਾਂ ਅਤੇ ਚੋਣਵੇਂ ਵਿੱਤੀ ਸੰਸਥਾਨਾਂ ਦੇ 71,542.93 ਕਰੋੜ ਰੁਪਏ ਦੀ ਧੋਖਾਧੜੀ ਦੇ 6,801 ਮਾਮਲੇਆਂ ਦੀ ਸੂਚਨਾ ਦਿਤੀ ਗਈ ਹੈ।

ਕੇਂਦਰੀ ਬੈਂਕ ਨੇ ਦਸਿਆ ਕਿ ਧੋਖਾਧੜੀ ਵਾਲੀ ਰਾਸ਼ੀ ਵਿਚ 73 ਫ਼ੀ ਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਆਰਬੀਆਈ ਦੇ ਅੰਕੜਿਆਂ ਮੁਤਾਬਕ ਪਿਛਲੇ 11 ਵਿੱਤੀ ਸਾਲਾਂ ਵਿਚ 2.05 ਲੱਖ ਕਰੋੜ ਰੁਪਏ ਦੀ ਭਾਰੀ ਧਨਰਾਸ਼ੀ ਦੀ ਬੈਂਕਿੰਗ ਧੋਖਾਧੜੀ ਦੇ ਕੁੱਲ 53,334 ਮਾਮਲੇ ਦਰਜ ਕੀਤੇ ਗਏ। ਇਸ ਤੋਂ ਪਹਿਲਾਂ 2008-09 ਵਿਚ 1,860.09 ਕਰੋੜ ਰੁਪਏ ਦੇ 4,372 ਮਾਮਲੇ ਸਾਹਮਣੇ ਆਏ। ਇਸ ਤੋਂ ਬਾਅਦ 2009-10 ਵਿਚ 1,998.94 ਕਰੋੜ ਰੁਪਏ ਦੇ 4,669 ਮਾਮਲੇ ਦਰਜ ਕੀਤੇ ਗਏ। 2015-16 ਅਤੇ 2016-17 ਵਿਚ ਕ੍ਰਮਵਾਰ: 18,698.82 ਕਰੋੜ ਰੁਪਏ ਅਤੇ 23,933.85 ਕਰੋੜ ਰੁਪਏ ਮੁੱਲ ਦੇ 4,693 ਅਤੇ 5,076 ਮਾਮਲੇ ਸਾਹਮਣੇ ਆਏ।

ਕੇਂਦਰੀ ਬੈਂਕ ਨੇ ਕਿਹਾ, ''ਆਰਬੀਆਈ ਨੂੰ ਧੋਖਾਧੜੀ ਬਾਰੇ ਵਿਚ ਪ੍ਰਾਪਤ ਜਾਣਕਾਰੀ ਨੂੰ ਲੈ ਕੇ ਬੈਂਕਾਂ ਵਲੋਂ ਕਾਨੂੰਨ ਏਜੰਸੀਆਂ ਅੱਗੇ ਅਪਰਾਧਕ ਸ਼ਿਕਾਇਤ ਕਰਜ ਕਰਵਾਉਦੀ ਜ਼ਰੂਰੀ ਹੁੰਦੀ ਹੈ। ਕਾਰਵਾਈ ਬਾਰੇ ਕਿਸੀ ਤਰ੍ਹਾਂ ਦੀ ਸੂਚਨਾ ਹਾਲੇ ਉਪਲਭਦ ਨਹੀਂ ਹੈ।'' ਇਹ ਅੰਕੜੇ  ਜ਼ਿਕਰਯੋਗ ਹਨ ਕਿਉਂਕਿ ਬੈਂਕ ਧੋਖਾਧੜੀ ਦੇ ਕਈ ਵੱਡੇ ਮਾਮਲੇਆਂ ਦਾ  ਸਾਹਮਣੇ ਕਰ ਰਹੇ ਹਨ। ਇਸ ਵਿਚ ਭਗੋੜਾ ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨਾਲ ਜੁੜੇ ਮਾਮਲੇ ਸ਼ਾਮਲ ਹਨ।