ਵਿਆਹ ਦੇ ਸੀਜ਼ਨ ਵਿਚ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਏਜੰਸੀ

ਖ਼ਬਰਾਂ, ਵਪਾਰ

ਅਨਲੌਕ ਭਾਰਤ ਵਿਚ ਕਾਫੀ ਦਿਨ ਬਾਅਦ ਸਰਾਫਾ ਬਾਜ਼ਾਰ ਖੁੱਲ੍ਹ ਗਏ ਤੇ ਬਜ਼ਾਰਾਂ ਵਿਚ ਰੌਣਕ ਨਜ਼ਰ ਆਉਣ ਲੱਗੀ।

Gold

ਨਵੀਂ ਦਿੱਲੀ: ਅਨਲੌਕ ਭਾਰਤ ਵਿਚ ਕਾਫੀ ਦਿਨ ਬਾਅਦ ਸਰਾਫਾ ਬਾਜ਼ਾਰ ਖੁੱਲ੍ਹ ਗਏ ਤੇ ਬਜ਼ਾਰਾਂ ਵਿਚ ਰੌਣਕ ਨਜ਼ਰ ਆਉਣ ਲੱਗੀ। ਵਿਆਹ ਦੇ ਸੀਜ਼ਨ ਵਿਚ ਚੰਗੀ ਖ਼ਬਰ ਇਹ ਹੈ ਕਿ ਅੱਜ 3 ਜੂਨ ਯਾਨੀ ਬੁੱਧਵਾਰ ਨੂੰ ਬੁਲੀਅਨ ਮਾਰਕਿਟ ਵਿਚ ਸੋਨੇ-ਚਾਂਦੀ ਦੀਆਂ ਕੀਮਤਾਂ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

18 ਕੈਰਟ ਤੋਂ ਲੈ ਕੇ 24 ਕੈਰੇਟ ਤੱਕ ਦਾ ਸੋਨਾ ਸਸਤਾ ਹੋਇਆ ਹੈ।  ਉੱਥੇ ਹੀ ਚਾਂਦੀ ਵੀ 1320 ਰੁਪਏ ਪ੍ਰਤੀ ਕਿਲੋਗ੍ਰਾਮ ਨਰਮ ਹੋਈ ਹੈ। ਪਿਛਲੇ ਤਿੰਨ ਦਿਨਾਂ ਵਿਚ ਸੋਨਾ 617 ਰੁਪਏ ਸਸਤਾ ਹੋ ਚੁੱਕਾ ਹੈ। ਇਕ ਜੂਨ ਨੂੰ ਇਹ 47,306 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ 'ਤੇ ਵਿਕਿਆ ਸੀ।

ਇੰਡੀਆ ਬੁਲੀਅਨ ਐਂਡ ਜਵੈਲਰਜ਼ ਐਸੋਸੀਏਸ਼ਨ ਦੀ ਵੈੱਬਸਾਈਟ (ibjarates.com) ਉਹਨਾਂ ਦੀ ਔਸਤ ਕੀਮਤ ਅਪਡੇਟ ਕਰਦੀ ਹੈ। ibjarates ਮੁਤਾਬਕ 3 ਜੂਨ 2020 ਨੂੰ ਸੋਨੇ-ਚਾਂਦੀ ਦੀਆਂ ਕੀਮਤਾਂ ਇਸ ਪ੍ਰਕਾਰ ਰਹੀਆਂ:

ਧਾਤੂ     3 ਜੂਨ ਦਾ ਰੇਟ (ਰੁਪਏ/10 ਗ੍ਰਾਮ) 2 ਜੂਨ ਦਾ ਰੇਟ (ਰੁਪਏ/10 ਗ੍ਰਾਮ)  ਰੇਟ ਵਿਚ ਬਦਲਾਅ (ਰੁਪਏ/ 10 ਗ੍ਰਾਮ)
Gold 999  46689 47075     -386
Gold 995 46502     46887      -385
Gold 916 42767     43121     -354
Gold 750   35017     35306     -289
Gold 585     27313     27539     -226
Silver 999 48220 ਰੁਪਏ ਪ੍ਰਤੀ ਕਿਲੋਗ੍ਰਾਮ 49540 ਰੁਪਏ ਪ੍ਰਤੀ ਕਿਲੋਗ੍ਰਾਮ  -1320 ਰੁਪਏ ਪ੍ਰਤੀ ਕਿਲੋਗ੍ਰਾਮ 

ਅੱਜ ਸਵੇਰੇ 24 ਕੈਰੇਟ ਸੋਨੇ ਦੀ ਕੀਮਤ ਵਿਚ 386 ਰੁਪਏ ਪ੍ਰਤੀ 10 ਗ੍ਰਾਮ ਦੀ ਗਿਰਾਵਟ ਦੇਖੀ ਜਾ ਰਹੀ ਹੈ। ਇਸ ਗਿਰਾਵਟ ਦੇ ਨਾਲ ਹੀ ਸੋਨਾ 46689 ਰੁਪਏ ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਉੱਥੇ ਹੀ ਚਾਂਦੀ ਵਿਚ 1320 ਰੁਪਏ ਪ੍ਰਤੀ ਕਿਲੋਗ੍ਰਾਮ ਕਮਜ਼ੋਰੀ ਦਿਖ ਰਹੀ ਹੈ। ਇਸ ਦੇ ਨਾਲ ਚਾਂਦੀ ਹੁਣ 48220 ਰੁਪਏ 'ਤੇ ਆ ਗਈ ਹੈ।