ਕੀ ਤੁਸੀਂ ਜਾਣਦੇ ਹੋ? ਸੋਨਾ ਖਰੀਦਣ ਤੋਂ ਬਾਅਦ ਵੇਚਣ 'ਤੇ ਲੱਗਦਾ ਹੈ ਭਾਰੀ Tax
ਸੋਨੇ ਦੀਆਂ ਕੀਮਤਾਂ ਇਸ ਸਮੇਂ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ।
ਨਵੀਂ ਦਿੱਲੀ: ਸੋਨੇ ਦੀਆਂ ਕੀਮਤਾਂ ਇਸ ਸਮੇਂ 47 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਦੇ ਕਰੀਬ ਪਹੁੰਚ ਗਈਆਂ ਹਨ। ਅਜਿਹੇ ਵਿਚ ਲੋਕ ਨਿਵੇਸ਼ ਲਈ ਸੋਨਾ ਖਰੀਦਣ ਵਿਚ ਜ਼ਿਆਦਾ ਦਿਲਚਸਪੀ ਦਿਖਾ ਰਹੇ ਹਨ। ਪਰ ਬਹੁਤ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਸੋਨਾ ਖਰੀਦਣ ਤੋਂ ਬਾਅਦ ਉਸ ਨੂੰ ਦੁਬਾਰਾ ਵੇਚਣ 'ਤੇ ਭਾਰੀ ਟੈਕਸ ਲੱਗਦਾ ਹੈ।
ਆਮਦਨ ਕਰ ਵਿਭਾਗ ਨੇ ਇਸ ਸਬੰਧੀ ਕਈ ਨਿਯਮ ਬਣਾਏ ਹਨ। ਅਜਿਹੇ ਵਿਚ ਸੋਨਾ ਵੇਚਣ 'ਤੇ ਲੋਕਾਂ ਨੂੰ ਭਾਰੀ ਟੈਕਸ ਦੇਣਾ ਹੁੰਦਾ ਹੈ। ਹਾਲਾਂਕਿ ਇਹ ਨਿਯਮ ਸਿਰਫ ਦੁਕਾਨ ਤੋਂ ਖਰੀਦੇ ਗਏ ਸੋਨੇ 'ਤੇ ਹੀ ਲਾਗੂ ਹੋਵੇਗਾ। ਜੇਕਰ ਕੋਈ ਵਿਅਕਤੀ ਡਿਜ਼ੀਟਲ ਗੋਲਡ ਖਰੀਦਦਾ ਹੈ ਤਾਂ ਉਸ 'ਤੇ ਇਹ ਨਿਯਮ ਲਾਗੂ ਨਹੀਂ ਹੋਵੇਗਾ।
ਮੁੰਬਈ ਦੇ ਰਹਿਣ ਵਾਲੇ ਟੈਕਸ ਅਤੇ ਨਿਵੇਸ਼ ਸਲਾਹਕਾਰ ਬਲਵੰਤ ਜੈਨ ਨੇ ਦੱਸਿਆ ਕਿ ਸੋਨੇ ਦੇ ਗਹਿਣਿਆਂ ਨੂੰ ਕੈਪੀਟਲ ਐਸਟ ਦੇ ਤੌਰ 'ਤੇ ਸਮਝਿਆ ਜਾਂਦਾ ਹੈ ਅਤੇ ਵੇਚਣ 'ਤੇ ਹੋਣ ਵਾਲੇ ਲਾਭ ਨੂੰ ਕੈਪੀਟਲ ਗੇਨ ਮੰਨਿਆ ਜਾਂਦਾ ਹੈ। ਉੱਥੇ ਹੀ ਗਹਿਣੇ ਵੇਚਣ ਵਾਲੇ ਸੁਨਿਆਰਾਂ 'ਤੇ ਇਹ ਵਪਾਰਕ ਆਮਦਨੀ ਮੰਨੀ ਜਾਂਦੀ ਹੈ।
ਜੋ ਲੋਕ ਖਰੀਦੇ ਗਏ ਸੋਨੇ ਨੂੰ 36 ਮਹੀਨੇ ਰੱਖਣ ਤੋਂ ਬਾਅਦ ਵੇਚਦੇ ਹਨ, ਉਹਨਾਂ ਨੂੰ 20.80 ਫੀਸਦੀ ਟੈਕਸ ਦੇਣਾ ਹੁੰਦਾ ਹੈ। ਉੱਥੇ ਹੀ ਇਸ ਤੋਂ ਘੱਟ ਸਮੇਂ ਵਿਚ ਵੇਚਣ ਵਾਲਿਆਂ 'ਤੇ ਉਹਨਾਂ ਦੀ ਅਸਲ ਆਮਦਨੀ 'ਤੇ ਹੀ ਟੈਕਸ ਲੱਗਦਾ ਹੈ। ਜੇਕਰ ਕਿਸੇ ਵਿਅਕਤੀ ਨੂੰ ਉਸ ਦੇ ਦੋਸਤ ਜਾਂ ਰਿਸ਼ਤੇਦਾਰ ਸੋਨਾ ਤੋਹਫੇ ਵਜੋਂ ਦਿੰਦੇ ਹਨ ਤਾਂ ਉਸ 'ਤੇ ਛੋਟ ਹੁੰਦੀ ਹੈ।
ਇਸ ਦੇ ਨਾਲ ਹੀ ਵਸੀਅਤ ਵਿਚ ਮਿਲੇ ਸੋਨੇ ਉੱਤੇ ਵੀ ਛੋਟ ਹੈ। ਟੈਕਸ ਅਤੇ ਨਿਵੇਸ਼ ਸਲਾਹਕਾਰ ਜੀਤੇਂਦਰਾ ਸੋਲੰਕੀ ਨੇ ਦੱਸਿਆ ਕਿ ਇਸ ਸੋਨੇ ਨੂੰ ਵੇਚਣ 'ਤੇ ਹੋਣ ਵਾਲਾ ਲਾਭ ਟੈਕਸਯੋਗ ਹੋਵੇਗਾ ਅਤੇ ਲੋਕਾਂ ਨੂੰ ਟੈਕਸ ਦੇਣਾ ਪਵੇਗਾ।