ਲੰਬੇ ਸਮੇਂ ਬਾਅਦ ਰੈਂਕਿੰਗ ਵਿਚ ਖਿਸਕੀ Maruti Suzuki, Hyundai ਦੀ ਇਹ ਕਾਰ ਬਣੀ ਨੰਬਰ-1

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਦਾ ਕਾਰ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ।

Hundai grab top selling car badge from Maruti

ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਲਾਗੂ ਲੌਕਡਾਊਨ ਦਾ ਕਾਰ ਕੰਪਨੀਆਂ 'ਤੇ ਬੁਰਾ ਪ੍ਰਭਾਵ ਪਿਆ ਹੈ। ਇਸ ਦੌਰਾਨ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਲਈ ਮਾੜੀ ਖ਼ਬਰ ਹੈ। ਦਰਅਸਲ ਮਾਰੂਤੀ ਸੁਜ਼ੂਕੀ ਪਹਿਲੀ ਵਾਰ ਅਪਣੀ ਨੰਬਰ 1 ਰੈਂਕਿੰਡ ਤੋਂ ਹੇਠਾਂ ਆ ਗਈ ਹੈ।

ਦੇਸ਼ ਵਿਚ ਮਾਰੂਤੀ ਦੀ ਸਭ ਤੋਂ ਵੱਡੀ ਮੁਕਾਬਲੇਬਾਜ਼ ਹੁੰਡਈ ਦੀ ਇਕ ਕਾਰ ਨੇ ਨੰਬਰ 1 ਦਾ ਸਥਾਨ ਹਾਸਲ ਕਰ ਲਿਆ ਹੈ। ਹੁੰਡਈ ਦੀ ਇਹ ਕਾਰ ਹੁਣ ਦੇਸ਼ ਵਿਚ ਸਭ ਤੋਂ ਜ਼ਿਆਦਾ ਵਿਕਣ ਵਾਲੀ ਗੱਡੀ ਬਣ ਘਈ ਹੈ। ਮਈ ਮਹੀਨੇ ਵਿਚ ਭਾਰਤ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ ਦੀ ਲਿਸਟ ਵਿਚ ਇਕ ਦਿਲਚਸਪ ਬਦਲਾਅ ਦੇਖਣ ਨੂੰ ਮਿਲਿਆ।

ਇਸ ਵਾਰ ਇਸ ਲਿਸਟ ਵਿਚ ਟਾਪ 'ਤੇ ਮਾਰੂਤੀ ਸੁਜ਼ੂਕੀ ਦੀ ਕਾਰ ਦੀ ਬਜਾਏ ਨਵੀਂ ਲਾਂਚ 2020 ਹੁੰਡਈ ਕਰੇਟਾ ਹੈ। ਕ੍ਰੇਟਾ ਪਹਿਲੀ ਵਾਰ ਭਾਰਤ ਦੀ ਬੈਸਟ ਸੇਲਿੰਗ ਕਾਰ ਬਣੀ ਹੈ। ਅਜਿਹਾ ਕਈ ਸਾਲਾਂ ਤੋਂ ਬਾਅਦ ਹੋਇਆ ਹੈ ਕਿ ਮਾਰੂਤੀ ਦੀ ਕਾਰ ਬੈਸਟ ਸੇਲਿੰਗ ਕਾਰ ਨਹੀਂ ਹੈ।

ਕੋਰੋਨਾ ਸੰਕਰਮਣ ਅਤੇ ਲੌਕਡਾਊਨ ਦੌਰਾਨ ਸੀਮਤ ਗਿਣਤੀ ਵਿਚ ਖੁੱਲੀ ਡੀਲਰਸ਼ਿੱਪ ਦੇ ਜ਼ਰੀਏ ਹੁੰਡਈ ਨੇ ਮਈ 2020 ਵਿਚ 3212 ਨਵੀਂ ਕਰੇਟਾ ਦੀ ਵਿਕਰੀ ਕੀਤੀ। ਟਾਪ ਸੈਲਿੰਗ ਕਾਰ ਲਿਸਟ ਵਿਚ ਦੂਜੇ ਨੰਬਰ 'ਤੇ ਮਾਰੂਤੀ ਸੁਜ਼ੂਕੀ ਦੀ MPV Ertiga ਹੈ। ਮਈ ਵਿਚ ਮਾਰੂਤੀ ਦੀ ਇਹ ਕਾਰ ਕੁੱਲ 2,353 ਯੂਨਿਟ ਵਿਕੀ।