ਭਾਰੀ ਮੀਂਹ ਕਾਰਨ ਡਿੱਗੀ ਸਕੂਲ ਦੀ ਛੱਤ, 7 ਬੱਚਿਆਂ ਦੀ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਬੀਤੇ ਦਿਨ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਅਫ਼ਗਾਨਿਸਤਾਨ ਦੇ ਨਜ਼ਦੀਕ ਪਾਕਿਸਤਾਨ ਦੇ ਉੱਤਰ ਪੱਛਮ ਇਲਾਕੇ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ

School collapsed under heavy rain

ਇਸਲਾਮਾਬਾਦ: ਬੀਤੇ ਦਿਨ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਅਫ਼ਗਾਨਿਸਤਾਨ ਦੇ ਨਜ਼ਦੀਕ ਪਾਕਿਸਤਾਨ ਦੇ ਉੱਤਰ ਪੱਛਮ ਇਲਾਕੇ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ, ਇਸ ਹਾਦਸੇ ਵਿਚ ਸੱਤ ਬੱਚਿਆਂ ਦੀ ਮੌਤ ਹੋ ਗਈ ਅਤੇ 13 ਜ਼ਖਮੀ ਹੋ ਗਏ।

ਨਿਊਜ਼ ਏਸੰਜੀ ਮੁਤਾਬਕ ਸਥਾਨਕ ਪੁਲਿਸ ਅਧਿਕਾਰੀ ਆਜ਼ਮ ਖਾਨ ਦਾ ਕਹਿਣਾ ਹੈ ਕਿ ਇਹ ਘਟਨਾ ਉੱਤਰੀ ਵਜ਼ੀਰਿਸਤਾਨ ਜ਼ਿਲ੍ਹੇ ਵਿਚ ਵਾਪਰੀ। ਉਹਨਾਂ ਕਿਹਾ ਕਿ ਹਾਦਸੇ ਦੇ ਸ਼ਿਕਾਰ ਹੋਏ ਬੱਚਿਆਂ ਦੀ ਉਮਰ 4 ਤੋਂ 14 ਦੇ ਵਿਚਕਾਰ ਸੀ।

ਉਹਨਾਂ ਕਿਹਾ,'ਬਦਕਿਸਮਤੀ ਨਾਲ ਇਸ ਘਟਨਾ ਵਿਚ ਮਾਰੇ ਗਏ ਅਤੇ ਜ਼ਖਮੀ ਹੋਏ ਬੱਚੇ ਮਦਰੱਸੇ ਵਿਚ ਇਸਲਾਮਿਕ ਸਿੱਖਿਆ ਪ੍ਰਾਪਤ ਕਰ ਰਹੇ ਸਨ'।
ਹਾਸਦੇ ਤੋਂ ਬਾਅਦ ਮ੍ਰਿਤਕ ਬੱਚਿਆਂ ਦੀਆਂ ਲਾਸ਼ਾਂ ਅਤੇ ਜ਼ਖਮੀ ਬੱਚਿਆਂ ਨੂੰ ਹਸਪਤਾਲ ਪਹੁੰਚਾਇਆ ਗਿਆ। 

ਜ਼ਿਕਰਯੋਗ ਹੈ ਕਿ ਉੱਤਰੀ ਵਜ਼ੀਰਿਸਤਾਨ ਨੇ 2017 ਤੱਕ ਪਾਕਿਸਤਾਨ ਦੇ ਤਾਲਿਬਾਨ ਅਤੇ ਵਿਦੇਸ਼ੀ ਅਤਿਵਾਦੀਆਂ ਦੇ ਮੁੱਖ ਦਫਤਰ ਵਜੋਂ ਸੇਵਾਵਾਂ ਨਿਭਾਈਆਂ, ਜਦਕਿ ਸੁਰੱਖਿਆ ਬਲਾਂ ਨੇ ਕਈ ਤਰ੍ਹਾਂ ਦੀਆਂ ਕਾਰਵਾਈਆਂ ਦੌਰਾਨ ਉਹਨਾਂ ਦੇ ਨੈੱਟਵਰਕ ਨੂੰ ਤੋੜ ਦਿੱਤਾ। ਇਸ ਖੇਤਰ ਵਿਚ ਦਰਜਨਾਂ ਸਕੂਲ ਹਨ ਜਿਥੇ ਬੱਚੇ ਇਸਲਾਮਿਕ ਸਿੱਖਿਆ ਪ੍ਰਾਪਤ ਕਰਦੇ ਹਨ।