ਇਸ ਪ੍ਰਾਈਵੇਟ ਬੈਂਕ ਨੇ ਗਾਹਕਾਂ ਨੂੰ ਦਿੱਤਾ ਝਟਕਾ, ਬੱਚਤ ਖਾਤੇ 'ਤੇ ਵਿਆਜ ਦਰ 'ਚ ਕੀਤੀ ਕਟੌਤੀ

ਏਜੰਸੀ

ਖ਼ਬਰਾਂ, ਵਪਾਰ

ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ ਆਈਸੀਆਈਸੀਆਈ ਬੈਂਕ ਨੇ ਅਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ।

Bank

ਨਵੀਂ ਦਿੱਲੀ: ਪ੍ਰਾਈਵੇਟ ਸੈਕਟਰ ਦੇ ਵੱਡੇ ਬੈਂਕ ਆਈਸੀਆਈਸੀਆਈ ਬੈਂਕ ਨੇ ਅਪਣੇ ਗਾਹਕਾਂ ਨੂੰ ਝਟਕਾ ਦਿੱਤਾ ਹੈ। ਆਈਸੀਆਈਸੀਆਈ ਬੈਂਕ ਨੇ ਬੱਚਤ ਜਮਾਂ ਖਾਤੇ 'ਤੇ ਵਿਆਜ ਦਰ ਵਿਚ 0.25 ਫੀਸਦੀ ਕਟੌਤੀ ਕੀਤੀ ਹੈ। ਨਵੀਆਂ ਦਰਾਂ ਅੱਜ ਤੋਂ ਲਾਗੂ ਹੋ  ਗਈਆਂ ਹਨ।

ਆਈਸੀਆਈਸੀਆਈ ਬੈਂਕ ਨੇ 50 ਲੱਖ ਰੁਪਏ ਤੋਂ ਘੱਟ ਦੀ ਜਮ੍ਹਾਂ ਰਕਮ 'ਤੇ ਵਿਆਜ ਦਰ ਨੂੰ ਮੌਜੂਦਾ 3.25 ਫੀਸਦੀ ਤੋਂ ਘਟਾ ਕੇ 3 ਫੀਸਦੀ ਕਰ ਦਿੱਤਾ ਹੈ। ਉੱਥੇ ਹੀ 50 ਲੱਖ ਰੁਪਏ ਅਤੇ ਇਸ ਤੋਂ ਜ਼ਿਆਦਾ ਦੀ ਜਮ੍ਹਾਂ ਰਕਮ 'ਤੇ ਵਿਆਜ ਦਰ 3.75 ਫੀਸਦੀ ਤੋਂ ਘਟਾ ਕੇ 3.50 ਫੀਸਦੀ ਕਰ ਦਿੱਤੀ ਗਈ ਹੈ।

ਬੈਕਾਂ ਵਿਚ ਇਸ ਸਮੇਂ ਕਾਫੀ ਨਕਦੀ ਮੌਜੂਦ ਹੈ, ਲੌਕਡਾਊਨ ਕਾਰਨ ਕਰਜ਼ੇ ਦੀ ਮੰਗ ਘਟ ਰਹੀ ਹੈ। ਇਸ ਨਾਲ ਬੈਂਕਾਂ ਵਿਚ ਜਾਇਦਾਦ-ਦੇਣਦਾਰੀ ਦਾ ਅਸੰਤੁਲਨ ਪੈਦਾ ਹੋ ਗਿਆ ਅਤੇ ਬੈਂਕ 'ਤੇ ਗ੍ਰਾਹਕਾਂ ਦੀ ਜਮ੍ਹਾਂ ਰਕਮ 'ਤੇ ਵਿਆਜ ਭੁਗਤਾਨ ਦਾ ਦਬਾਅ ਵਧ ਗਿਆ।

ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ ਨੇ ਇਸ ਤੋਂ ਪਹਿਲਾਂ ਮਈ ਵਿਚ ਨਵੇਂ ਰਿਟੇਲ ਫਿਕਸਡ ਡਿਪਾਜ਼ਿਟ ਐਂਡ ਮੈਚਿਓਰਜ਼ ਹੋਣ ਵਾਲੀ ਸੇਵਿੰਗ ਦੇ ਨਵੀਨੀਕਰਨ 'ਤੇ ਵਿਆਜ ਦਰ ਵਿਚ 40 ਆਧਾਰ ਅੰਕਾਂ ਦੀ ਕਟੌਤੀ ਕੀਤੀ ਸੀ। ਇਸ ਦੇ ਨਾਲ ਹੀ ਆਈਸੀਆਈਸੀਆਈ ਬੈਂਕ ਨੇ ਈਐਮਆਈ ਤੋਂ ਗ੍ਰਾਹਕਾਂ ਨੂੰ ਰਾਹਤ ਦਿੰਦਿਆਂ ਕਿਸ਼ਤ ਭਰਨ ਤੋਂ ਛੋਟ ਦੀ ਮਿਆਦ 31 ਅਗਸਤ ਤੱਕ ਵਧਾ ਦਿੱਤੀ ਹੈ।

ਗ੍ਰਾਹਕਾਂ ਨੂੰ ਹੁਣ ਟਰਮ ਲੋਨ ਈਐਮਆਈ ਅਤੇ ਕ੍ਰੈਡਿਟ ਕਾਰਡ ਦੇ ਬਿੱਲਾਂ ਦਾ ਭੁਗਤਾਨ ਕਰਨ ਲਈ ਤਿੰਨ ਮਹੀਨਿਆਂ ਦੀ ਮਿਆਦ ਮਿਲੀ ਹੈ। ਦੱਸ ਦਈਏ ਕਿ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਪਿਛਲੇ ਮਹੀਨੇ ਕਰਜੇ ਦੀ ਕਿਸ਼ਤ ਭਰਨ ਦੀ ਮੁਆਫੀ ਦੀ ਮਿਆਦ 3 ਮਹੀਨਿਆਂ ਲਈ ਹੋਰ ਵਧਾ ਦਿੱਤੀ ਸੀ।