ਸਹਿਕਾਰਤਾ ਮੰਤਰੀ ਵੱਲੋਂ ਸਹਿਕਾਰੀ ਬੈਂਕ ਅਤੇ 5 ਸਹਿਕਾਰੀ ਸੁਸਾਇਟੀਆਂ ਚ ਹੋਏ ਘਪਲੇ ਦੀ ਜਾਂਚ ਦੇ ਆਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਹਿਕਾਰੀ ਬੈਂਕ ਦੇ ਐਮ ਡੀ ਵੱਲੋਂ ਕੀਤੀ ਮੁੱਢਲੇ ਨਿਰੀਖਣ ਵਿੱਚ ਆਇਆ ਮਾਮਲਾ ਸਾਹਮਣਾ

Photo

ਚੰਡੀਗੜ੍ਹ, 2 ਜੂਨ : ਤਰਸਿੱਕਾ ਸਹਿਕਾਰੀ ਬੈਂਕ ਅਤੇ ਇਸ ਅਧੀਨ 5 ਸਹਿਕਾਰੀ ਸੁਸਾਇਟੀਆਂ ਵਿੱਚ ਹੋਏ ਘਪਲੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਹਿਕਾਰਤਾ ਮੰਤਰੀ ਸ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਦੀ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ। ਸਹਿਕਾਰਤਾ ਵਿਭਾਗ ਦੀਆਂ ਉਚ ਪੱਧਰੀ ਟੀਮਾਂ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨਗੀਆਂ ਜਿਸ ਵਿੱਚ ਬਾਹਰਲੀਆਂ ਸੁਸਾਇਟੀਆਂ ਦੇ ਸੀਨੀਅਰ ਆਡੀਟਰ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਹੋਣਗੇ।

ਸਹਿਕਾਰਤਾ ਮੰਤਰੀ ਸ ਰੰਧਾਵਾ ਨੇ ਕਿਹਾ ਕਿ ਮੁੱਢਲੇ ਨਿਰੀਖਣ ਵਿੱਚ ਸਾਹਮਣੇ ਆਏ ਮਾਮਲੇ ਤੋਂ ਬਾਅਦ ਉਚ ਪੱਧਰੀ ਜਾਂਚ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਡੂੰਘਾਈ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।