177 ਦੇਸ਼ਾਂ ਤੋਂ ਜ਼ਿਆਦਾ ਅਮੀਰ ਹੋਈ ਆਈਫੋਨ ਬਣਾਉਣ ਵਾਲੀ ਕੰਪਨੀ ਐਪਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਐਪਲ ਵੀਰਵਾਰ ਨੂੰ ਇਕ ਟ੍ਰਿਲੀਅਨ ਡਾਲਰ (ਲਗਭੱਗ 68,620 ਅਰਬ ਰੁਪਏ) ਦੀ ਪਹਿਲੀ ਲਿਸਟਿਡ ਕੰਪਨੀ ਹੋ ਗਈ। ਐਪਲ ਕੰਪਨੀ ਦੇ ਸਟਾਕ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ...

John Sculley, center, president and CEO, and Steve Wozniak

ਸੈਨ ਫਰੈਂਸਿਸਕੋ : ਐਪਲ ਵੀਰਵਾਰ ਨੂੰ ਇਕ ਟ੍ਰਿਲੀਅਨ ਡਾਲਰ (ਲਗਭੱਗ 68,620 ਅਰਬ ਰੁਪਏ) ਦੀ ਪਹਿਲੀ ਲਿਸਟਿਡ ਕੰਪਨੀ ਹੋ ਗਈ। ਐਪਲ ਕੰਪਨੀ ਦੇ ਸਟਾਕ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਇਹ ਕੰਪਨੀ ਭਾਰਤੀ ਆਰਥਿਕਤਾ ਦਾ 38 ਫ਼ੀ ਸਦੀ ਹੈ। ਤੁਹਾਨੂੰ ਦੱਸ ਦਈਏ ਕਿ ਭਾਰਤ ਹਾਲ ਵਿਚ ਕਰੀਬ 2.6 ਟ੍ਰਿਲੀਅਨ ਡਾਲਰ ਦੀ GDP ਦੇ ਨਾਲ ਫ਼ਰਾਂਸ ਨੂੰ ਪਿੱਛੇ ਛੱਡ ਦੁਨੀਆਂ ਦੀ ਛੇਵੀਂ ਸੱਭ ਤੋਂ ਵੱਡੀ ਆਰਥਿਕਤਾ ਵਾਲਾ ਦੇਸ਼ ਬਣਿਆ ਸੀ। ਇਸ ਤੋਂ ਪਹਿਲਾਂ ਸ਼ੰਘਾਈ ਦੇ ਸ਼ੇਅਰ ਬਾਜ਼ਾਰ ਵਿਚ ਪੈਟਰੋਚਾਈਨਾ ਦਾ ਮਾਰਕੀਟ ਵੈਲਿਉਏਸ਼ਨ ਇਸ ਪੱਧਰ ਤੱਕ ਪਹੁੰਚਿਆ ਸੀ।

ਅਜਿਹੇ ਵਿਚ ਇਕ ਟ੍ਰਿਲੀਅਨ ਡਾਲਰ ਤੱਕ ਪਹੁੰਚਣ ਵਾਲੀ ਕੰਪਨੀਆਂ ਵਿਚ ਐਪਲ ਅਮਰੀਕਾ ਪਹਿਲੀ ਅਤੇ ਦੁਨੀਆਂ ਦੀ ਦੂਜੀ ਕੰਪਨੀ ਹੈ। 1980 ਵਿਚ ਲਿਸਟਿਡ ਕੰਪਨੀ ਬਣਨ ਤੋਂ ਬਾਅਦ ਤੋਂ ਹੁਣ ਤੱਕ ਐਪਲ ਨੇ 50 ਹਜ਼ਾਰ ਫ਼ੀ ਸਦੀ ਦਾ ਵਾਧਾ ਕੀਤਾ ਹੈ। ਐਪਲ ਨੂੰ ਇਸ ਪੱਧਰ 'ਤੇ ਟਿਕੇ ਰਹਿਣ ਲਈ ਅਪਣੇ ਪ੍ਰੋਡਕਟ ਵਿਚ ਨਵੇਂ ਪ੍ਰਿਖਣ ਕਰਨੇ ਹੋਣਗੇ। ਐਪਲ ਦੀ ਵਿਰੋਧੀ ਐਮਾਜ਼ੋਨ ਅਤੇ ਅਲਫ਼ਾਬੈਟ ਵੀ ਇਸ ਤੋਂ ਜ਼ਿਆਦਾ ਦੂਰ ਨਹੀਂ ਹਨ। ਦੱਸ ਦਈਏ ਕਿ 1976 ਵਿਚ ਕੋ - ਫਾਉਂਡਰ ਸਟੀਵ ਜਾਬਸ ਨੇ ਇਸ ਨੂੰ ਇਕ ਗੈਰਾਜ ਵਿਚ ਸ਼ੁਰੂ ਕੀਤਾ ਸੀ।

ਐਪਲ ਦੀ ਮਾਰਕੀਟ ਵੈਲਿਊ ਐਕਸਾਨ, ਮੋਬਿਲ, ਪੀ ਐਂਡ ਜੀ  ਅਤੇ ਏਟੀ ਐਂਡ ਟੀ ਦੀ ਸੰਯੁਕਤ ਪੂੰਜੀ ਤੋਂ ਵੀ ਜ਼ਿਆਦਾ ਹੈ। 3 ਕੋ - ਫਾਉਂਡਰਾਂ ਵਿਚੋਂ ਇਕ ਸਟੀਵ ਨੂੰ 80 ਦੇ ਦਸ਼ਕ ਦੇ ਵਿਚਕਾਰ ਵਿਚ ਕੰਪਨੀ ਤੋਂ ਕੱਢ ਦਿੱਤਾ ਗਿਆ ਸੀ। ਲਗਭੱਗ 10 ਸਾਲ ਬਾਅਦ ਉਨ੍ਹਾਂ ਨੇ ਕੰਪਨੀ ਵਿਚ ਵਾਪਸੀ ਕੀਤੀ ਅਤੇ ਐਪਲ ਪ੍ਰੋਡਕਟ ਤੋਂ ਮਾਰਕੀਟ ਵਿਚ ਛਾ ਗਏ। ਉਨ੍ਹਾਂ ਨੇ 2007 ਵਿਚ ਕੰਪਿਊਟਰ ਤੋਂ ਫੋਕਸ ਘੱਟ ਕਰਦੇ ਹੋਏ ਆਈਫੋਨ ਲਾਂਚ ਕੀਤਾ। ਇਸ ਦੇ ਬਾਅਦ ਸੈਮਸੰਗ,  ਇੰਟੈਲ, ਮਾਈਕ੍ਰੋਸਾਫ਼ਟ, ਨੋਕੀਆ ਵਰਗੀ ਕੰਪਨੀਆਂ ਨੂੰ ਤਗਡ਼ਾ ਝੱਟਕਾ ਲਗਿਆ ਸੀ।