ਰਸੋਈ ਦਾ ਵਿਗੜੇਗਾ ਬਜਟ, ਦਾਲਾਂ ਦੀਆਂ ਕੀਮਤਾਂ 'ਚ ਵਾਧਾ 

ਏਜੰਸੀ

ਖ਼ਬਰਾਂ, ਵਪਾਰ

ਛੋਲੇ ਜੋ 55-60 ਰੁਪਏ ਕਿੱਲੋ ਮਿਲਦੇ ਸਨ, ਉਹ ਹੁਣ 65-70 ਰੁਪਏ ਕਿਲੋ ਹੋ ਗਏ ਹਨ ਅਤੇ ਛੋਲਿਆਂ ਦੀ ਦਾਲ 90 ਰੁਪਏ ਕਿਲੋ ਮਿਲ ਰਹੀ ਹੈ।

Kitchen depreciates budget, increases pulses prices

ਨਵੀਂ ਦਿੱਲੀ- ਮੀਂਹ ਕਾਰਨ ਪਿਆਜ਼, ਲਸਣ, ਟਮਾਟਰ ਅਤੇ ਹਰੀਆਂ ਸਬਜ਼ੀਆਂ ਦੀਆਂ ਕੀਮਤਾਂ ਨੇ ਪਹਿਲਾਂ ਹੀ ਆਮ ਖਪਤਕਾਰਾਂ ਦੀ ਜੇਬ ਹੌਲੀ ਕਰ ਦਿੱਤੀ,ਪਰ ਦਾਲਾਂ ਦੀਆਂ ਕੀਮਤਾਂ ਵਧਣ ਨਾਲ ਇਸ ਤਿਉਹਾਰੀ ਸੀਜ਼ਨ ਵਿਚ ਔਰਤਾਂ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਪਿਛਲੇ ਇੱਕ ਹਫ਼ਤੇ ਵਿਚ ਦੇਸ਼ ਦੇ ਪ੍ਰਮੁੱਖ ਬਾਜ਼ਾਰਾਂ ਵਿਚ ਉੜਤ ਦਾਲ ਦੀ ਕੀਮਤ ਵਿਚ 450-850 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਹੋਇਆ ਹੈ। ਉੜਤ ਦੇ ਨਾਲ-ਨਾਲ ਹੀ ਮੂੰਗ, ਮਸਰ ਅਤੇ ਛੋਲਿਆਂ ਦੀਆਂ ਕੀਮਤਾਂ ਵੀ ਵਧੀਆਂ ਹਨ।

ਦਾਲਾਂ ਦੇ ਮੰਡੀ ਮਾਹਰ ਮੰਨਦੇ ਹਨ ਕਿ ਦਾਲ ਵਧੇਰੇ ਮਹਿੰਗੀ ਹੋਵੇਗੀ ਕਿਉਂਕਿ ਮੀਂਹ ਕਾਰਨ ਮੱਧ ਪ੍ਰਦੇਸ਼ ਵਿਚ ਉੜਤ ਦੀ ਫ਼ਸਲ ਨੂੰ ਬਹੁਤ ਨੁਕਸਾਨ ਹੋਇਆ ਹੈ। ਇਸ ਦੇ ਨਾਲ ਹੀ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਉਣੀ ਦੇ ਮੌਸਮ ਵਿਚ ਦਾਲਾਂ ਦੀ ਬਿਜਾਈ ਵੀ ਘੱਟ ਹੋਣ ਦਾ ਅਨੁਮਾਨ ਲਗਾਇਆ ਗਿਆ ਹੈ।  ਦਿੱਲੀ ਦੀ ਰਹਿਣ ਵਾਲੀ ਇਕ ਮਹਿਲਾ ਨੇ ਕਿਹਾ ਕਿ ਹਰੀਆਂ ਸਬਜ਼ੀਆਂ ਦੀਆਂ ਵਧੀਆਂ ਕੀਮਤਾਂ ਤੋਂ ਬਾਅਦ ਉਹ ਆਲੂ ਅਤੇ ਦਾਲ ਨਾਲ ਕੰਮ ਚਲਾ ਲੈਂਦੀ ਸੀ,

ਕਿਉਂਕਿ ਉਨ੍ਹਾਂ ਦੀਆਂ ਕੀਮਤਾਂ ਘੱਟ ਸਨ, ਪਰ ਹੁਣ ਦਾਲ ਵੀ ਮਹਿੰਗੀ ਹੋ ਗਈ ਹੈ। ਉਨ੍ਹਾਂ ਕਿਹਾ ਛੋਲੇ ਜੋ 55-60 ਰੁਪਏ ਕਿੱਲੋ ਮਿਲਦੇ ਸਨ, ਉਹ ਹੁਣ 65-70 ਰੁਪਏ ਕਿਲੋ ਹੋ ਗਏ ਹਨ ਅਤੇ ਛੋਲਿਆਂ ਦੀ ਦਾਲ 90 ਰੁਪਏ ਕਿਲੋ ਮਿਲ ਰਹੀ ਹੈ। ਇਸ ਨਾਲ ਰਸੋਈ ਦਾ ਪੂਰਾ ਬਜਟ ਵਿਗੜ ਗਿਆ ਹੈ।