ਜੇ SBI ਬੈਂਕ ‘ਚ ਖਾਤਾ ਹੈ ਤਾਂ ਜਲਦ ਕਰੋ ਇਹ ਕੰਮ, ਨਹੀਂ ਤਾਂ ਰੁਕ ਜਾਵੇਗਾ ਪੈਸਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੇ ਤੁਹਾਡੇ ਘਰ ਵਿਚ ਕਿਸੇ ਨੂੰ ਪੈਨਸ਼ਨ ਮਿਲਦੀ ਹੈ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ...

SBI

ਨਵੀਂ ਦਿੱਲੀ: ਜੇ ਤੁਹਾਡੇ ਘਰ ਵਿਚ ਕਿਸੇ ਨੂੰ ਪੈਨਸ਼ਨ ਮਿਲਦੀ ਹੈ ਤਾਂ ਤੁਹਾਡੇ ਲਈ ਇਹ ਖਬਰ ਬਹੁਤ ਜ਼ਰੂਰੀ ਹੈ। ਭਾਰਤੀ ਸਟੇਟ ਬੈਂਕ (SBI) ਨੇ ਆਪਣੇ ਸਾਰੇ ਪੈਨਸ਼ਨ ਖਾਤਾਧਾਰਕਾਂ ਲਈ ਵਿਸ਼ੇਸ਼ ਸੂਚਨਾ ਜਾਰੀ ਕੀਤੀ ਹੈ। SBI ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕਰਦੇ ਹੋਏ ਪੈਨਸ਼ਨਧਾਰਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਸੁਚਾਰੂ ਰੂਪ ਨਾਲ ਪੈਨਸ਼ਨ ਦੀ ਰਾਸ਼ੀ ਪਾਉਣ ਲਈ 30 ਨਵੰਬਰ 2019 'ਚ ਆਉਣ ਵਾਲੀ ਪੈਨਸ਼ਨ ਰੋਕੀ ਜਾ ਸਕਦੀ ਹੈ। ਵਰਣਨਯੋਗ ਹੈ ਕਿ SBI ਦੇ ਕੋਲ ਲਗਭਗ 36 ਲੱਖ ਪੈਨਸ਼ਨ ਖਾਤੇ ਸਨ ਅਤੇ 14 ਸੈਂਟਰੇਲਾਈਜ਼ਡ ਪੈਨਸ਼ਨ ਪ੍ਰੋਸੈਸਿੰਗ ਸੇਲ ਹੈ।

ਦੇਸ਼ 'ਚ ਸਭ ਤੋਂ ਜ਼ਿਆਦਾ ਪੈਨਸ਼ਨ ਖਾਤੇ ਐੱਸ.ਬੀ.ਆਈ. ਦੇ ਕੋਲ ਹੀ ਹਨ। ਬੈਂਕ ਮੁਤਾਬਕ ਸਰਟੀਫਿਕੇਟ ਜਾਂ ਤਾਂ ਬ੍ਰਾਂਚ 'ਚ ਜਮ੍ਹਾ ਕੀਤਾ ਜਾ ਸਕਦਾ ਹੈ ਜਾਂ ਘਰ ਬੈਠੇ ਆਨਲਾਈਨ ਵੀ ਜਮ੍ਹਾ ਕਰਨ ਦੀ ਸੁਵਿਧਾ ਉਪਲੱਬਧ ਹੈ। ਬੈਂਕ ਦੇ ਮੁਤਾਬਕ ਆਨਲਾਈਨ ਆਧਾਰ ਬੇਸਟ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਨੂੰ ਸਿਰਫ ਕੁਝ ਮਿੰਟ ਲੱਗਣਗੇ। ਤੁਹਾਨੂੰ ਦੱਸ ਦੇਈਏ ਕਿ ਸਰਕਾਰ ਨੇ 10 ਨਵੰਬਰ 2014 ਨੂੰ ਆਧਾਰ ਬੇਸਡ ਡਿਜੀਟਲ ਲਾਈਫ ਸਰਟੀਫਿਕੇਟ 'ਜੀਵਨ ਪ੍ਰਮਾਣ' ਲਾਂਚ ਕੀਤਾ ਸੀ। SBI ਦੇ ਮੁਤਾਬਕ ਪੈਨਸ਼ਨਧਾਰਕ ਇਕ ਤਾਂ ਆਪਣੀ ਹੋਮ ਬ੍ਰਾਂਚ ਜਾਂ ਫਿਰ ਨਜ਼ਦੀਕੀ ਬ੍ਰਾਂਚ 'ਚ ਜਾ ਕੇ ਫਿਜ਼ੀਕਲ ਤੌਰ 'ਤੇ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ।

ਬੈਂਕ ਦੀ ਬ੍ਰਾਂਚ ਤੋਂ ਹੀ ਉਨ੍ਹਾਂ ਨੂੰ ਇਕ ਫਾਰਮ ਮਿਲੇਗਾ ਜਿਸ ਨੂੰ ਭਰ ਕੇ ਜਮ੍ਹਾ ਕਰਨਾ ਹੁੰਦਾ ਹੈ। ਉੱਧਰ ਬੈਂਕ ਨੇ ਹੁਣ ਘਰ ਬੈਠੇ ਲਾਈਫ ਸਰਟੀਫਿਕੇਟ ਜਮ੍ਹਾ ਕਰਨ ਦੀ ਸੁਵਿਧਾ ਵੀ ਸ਼ੁਰੂ ਕੀਤੀ ਹੈ। ਸਰਕਾਰੀ ਕਰਮਚਾਰੀ ਉਮੰਗ ਐਪ ਦੇ ਰਾਹੀਂ ਵੀ ਲਾਈਫ ਸਰਟੀਫਿਕੇਟ ਜਮ੍ਹਾ ਕਰ ਸਕਦੇ ਹੋ। ਇਸ ਦੇ ਇਲਾਵਾ ਆਧਾਰ ਸੈਂਟਰ ਅਤੇ ਸੀ.ਐੱਸ.ਸੀ. ਭਾਵ ਕਾਮਨ ਸਰਵਿਸ ਸੈਂਟਰ ਦੇ ਰਾਹੀਂ ਵੀ ਜਿਉਂਦੇ ਰਹਿਣ ਦਾ ਪ੍ਰਮਾਣ ਪੱਤਰ (ਲਾਈਫ ਸਰਟੀਫਿਕੇਟ) ਜਮ੍ਹਾ ਕੀਤਾ ਜਾ ਸਕਦਾ ਹੈ।

ਇਸ ਦਾ ਵੇਰਵਾ ਪ੍ਰਮਾਣ ਦੀ ਅਧਿਕਾਰਿਕ ਵੈੱਬਸਾਈਟ ਦੇ ਲੋਕੇਟ ਸੈਂਟਰ ਦੇ ਲਿੰਕ 'ਚ ਜਾ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ। ਬ੍ਰਾਂਚ 'ਚ ਜਾਣ ਦੇ ਬਾਅਦ ਪੈਨਸ਼ਨ ਧਾਰਕ ਆਪਣਾ ਆਧਾਰ ਕਾਰਡ ਨੰਬਰ, ਪੈਨਸ਼ਨ ਦੀ ਡਿਟੇਲਸ ਅਤੇ ਪੈਨਸ਼ਨ ਖਾਤੇ ਦਾ ਵੇਰਵਾ ਦੇ ਕੇ ਲਾਈਫ ਸਰਟੀਫਿਕੇਟ ਨੂੰ ਪ੍ਰਮਾਣਿਤ ਕਰ ਸਕਦਾ ਹੈ। ਡਿਜੀਟਲ ਲਾਈਫ