ਐਸਬੀਆਈ ਤੋਂ ਬਾਅਦ ਇਹਨਾਂ 5 ਬੈਂਕਾਂ ਨੇ ਵੀ ਵਿਆਜ ਦਰਾਂ ਵਿਚ ਕੀਤੀ ਕਟੌਤੀ

ਏਜੰਸੀ

ਖ਼ਬਰਾਂ, ਵਪਾਰ

ਜਾਣੋ ਕਿੰਨਾ ਸਸਤਾ ਹੋਵੇਗਾ ਕਰਜ਼ਾ

Five more psbs follow sbi link deposit loan rates to repo

ਨਵੀਂ ਦਿੱਲੀ: ਵਿਭਿੰਨ ਬੈਂਕਾਂ ਨੇ ਰਿਜ਼ਰਵ ਬੈਂਕ ਦੇ ਨੀਤੀਗਤ ਦਰ ਵਿਚ ਕਟੌਤੀ ਦਾ ਲਾਭ ਗਾਹਕਾਂ ਨੂੰ ਦੇਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਸਟੇਟ ਬੈਂਕ ਤੋਂ ਬਾਅਦ ਸ਼ੁਕਰਵਾਰ ਨੂੰ ਬੈਂਕ ਆਫ ਇੰਡੀਆ, ਸਿੰਡੀਕੇਟ ਬੈਂਕ, ਆਂਧਰਾ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਕੇਨਰਾ ਬੈਂਕ ਆਦਿ ਨੇ 0.10 ਤੋਂ 0.03 ਫ਼ੀਸਦੀ ਤਕ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਸਰਕਾਰੀ ਖੇਤਰ ਦੇ ਆਂਧਰਾ ਬੈਂਕ, ਸਿੰਡੀਕੇਟ ਬੈਂਕ ਅਤੇ ਬੈਂਕ ਆਫ ਇੰਡੀਆ ਨੇ ਕਰਜ਼ ਦੀ ਮਾਪਦੰਡ ਵਿਆਜ ਦਰਾਂ ਵਿਚ ਸ਼ੁਕਰਵਾਰ ਨੂੰ 0.25 ਫ਼ੀਸਦੀ ਦੀ ਕਟੌਤੀ ਕੀਤੀ ਹੈ।

ਕੇਨਰਾ ਬੈਂਕ ਨੇ ਮਾਨਕ ਵਿਆਜ ਦਰ 0.10 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਇਲਾਹਾਬਾਦ ਬੈਂਕ ਨੇ ਮਾਪਦੰਡ ਵਿਆਜ ਦਰ 0.15 ਤੋਂ 0.20 ਫ਼ੀਸਦੀ ਘਟ ਕਰਨ ਅਤੇ ਇੰਡੀਅਨ ਓਵਰਸੀਜ਼ ਬੈਂਕ ਅਤੇ ਯੂਨੀਅਨ ਬੈਂਕ ਨੇ 0.15 ਫ਼ੀਸਦੀ ਘਟਾਉਣ ਦਾ ਐਲਾਨ ਕੀਤਾ। ਰਿਜ਼ਰਵ ਬੈਂਕ ਨੇ ਇਸ ਹਫ਼ਤੇ ਬੁੱਧਵਾਰ ਨੂੰ ਨੀਤੀਗਤ ਦਰ ਵਿਚ 0.35 ਫ਼ੀਸਦੀ ਦੀ ਕਟੌਤੀ ਕੀਤੀ। ਇਹ ਲਗਾਤਾਰ ਦਰ ਮਹੀਨਾਵਾਰ ਨੀਤੀਗਤ ਸਮੀਖਿਆ ਬੈਠਕ ਵਿਚ ਰੇਪੋ ਦਰ ਵਿਚ ਕੀਤੀ ਗਈ ਕਟੌਤੀ ਹੈ।

ਰੇਪੋ ਦਰ ਹੁਣ ਨੌ ਸਾਲ ਦੇ ਹੇਠਲੇ ਪੱਧਰ 5.40 ਫ਼ੀਸਦੀ ਤੇ ਹੈ। ਇਸ ਤੋਂ ਬਾਅਦ ਬੈਂਕਾਂ ਦੇ ਉਪਰ ਰੇਪੋ ਦਰ ਵਿਚ ਕਟੌਤੀ ਦਾ ਲਾਭ ਉਪਭੋਗਤਾਵਾਂ ਨੂੰ ਦੇਣ ਦਾ ਦਬਾਅ ਬਣ ਗਿਆ ਸੀ। ਆਂਧਰਾ ਬੈਂਕ ਨੇ ਬਿਆਨ ਜਾਰੀ ਕਰ ਕੇ ਸਾਰੇ ਮੈਨੋਰਟੀ ਲੋਨ ਤੇ ਸੀਮਾਂ ਲਾਗਤ ਵਿਆਜ ਦਰ ਵਿਚ 0.25  ਫ਼ੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ। ਬੈਂਕ ਨੇ ਕਿਹਾ ਕਿ ਹੁਣ ਮੁੱਖ ਐਮਸੀਐਲਆਰ 8.20 ਫ਼ੀਸਦੀ ਤੋਂ ਘਟ ਹੋ ਕੇ 7.95 ਫ਼ੀਸਦੀ ਹੈ।

ਇਸ ਤਰ੍ਹਾਂ ਸਿੰਡੀਕੇਟ ਬੈਂਕ ਨੇ ਵੀ ਸਾਰੇ ਮੈਨੋਰਟੀ ਲੋਨ ਦਾ ਐਮਸੀਐਲਆਰ 0.25 ਫ਼ੀਸਦੀ ਘਟਾ ਦਿੱਤਾ ਹੈ। ਬੈਂਕ ਇਸ ਵਿਤੀ ਸਾਲ ਵਿਚ ਵਿਆਜ ਦਰ 0.50  ਫ਼ੀਸਦੀ ਘਟਾ ਚੁੱਕਿਆ ਹੈ। ਬੈਂਕ ਨੇ ਕਿਹਾ ਕਿ ਨਵੀਂ ਦਰ 12 ਅਗਸਤ ਤੋਂ ਪ੍ਰਭਾਵੀ ਹੋਵੇਗੀ। ਬੈਂਕ ਨੇ ਕਿਹਾ ਕਿ ਹੁਣ ਹਾਊਸਿੰਗ ਲੋਨ ਆਦਿ ਤੇ 8.30 ਫ਼ੀਸਦੀ ਐਮਸੀਐਲਆਰ ਹੋਵੇਗਾ। ਕੇਨਰਾ ਬੈਂਕ ਨੇ ਵੀ ਸਾਰੇ ਮੈਨੋਰਟੀ ਲੋਨ ਤੇ ਐਮਸੀਐਲਆਰ ਵਿਚ 0.10 ਫ਼ੀਸਦੀ ਕਟੌਤੀ ਕੀਤੀ।

ਇਹ ਕਟੌਤੀ ਸੱਤ ਅਗਸਤ ਤੋਂ ਲਾਗੂ ਹੋ ਗਈ ਹੈ। ਇਸ ਸੋਧ ਤੋਂ ਬਾਅਦ ਕੇਨਰਾ ਬੈਂਕ ਪਿਛਲੇ ਛੇ ਮਹੀਨਿਆਂ ਵਿਚ ਐਮਸੀਐਲਆਰ ਵਿਚ ਕੁੱਲ ਮਿਲਾ ਕੇ 0.20 ਫ਼ੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਇਸ ਤਰ੍ਹਾਂ ਇਕ ਸਾਲ ਦੀ ਐਮਸੀਐਲਆਰ ਘਟ  ਕੇ 8.50 ਫ਼ੀਸਦੀ ਤੇ ਆ ਗਈ ਹੈ ਜੋ ਕਿ ਪਹਿਲਾਂ 8.70 ਫ਼ੀਸਦੀ ਸੀ। ਬੈਂਕ ਨੇ ਕਿਹਾ ਕਿ ਉਹ ਕਰਜ਼ਾ ਦਰ ਵਿਚ ਹੋਰ ਕਟੌਤੀ ਦਾ ਐਲਾਨ ਜਲਦ ਕਰੇਗਾ।

ਬੈਂਕ ਆਫ ਇੰਡੀਆ ਨੇ ਕਿਹਾ ਕਿ ਇਕ ਸਾਲ ਦੀ ਮੈਨੋਰਟੀ ਲੋਨ ਤੇ ਮਾਪਦੰਡ ਵਿਆਜ ਦਰ 8.60 ਫ਼ੀਸਦੀ ਘਟ ਕੇ 8.35 ਫ਼ੀਸਦੀ ਕਰ ਦਿੱਤਾ। ਇਲਾਹਾਬਾਦ ਬੈਂਕ ਨੇ ਕਿਹਾ ਕਿ ਉਸ ਨੇ ਸਾਰੇ ਮੈਨੋਰਟੀ ਲੋਨ ਦਰ ਮਾਪਦੰਡ 0.15 ਤੋਂ 0.20 ਫ਼ੀਸਦੀ ਤਕ ਦੀ ਕਟੌਤੀ ਕੀਤੀ ਹੈ। ਬੈਂਕ ਨੇ ਕਿਹਾ ਕਿ ਸੋਧ ਦਰ 14 ਅਗਸਤ ਤੋਂ ਪ੍ਰਭਾਵੀ ਹੋਵੇਗੀ। ਦਸ ਦਈਏ ਕਿ ਇਸ ਤੋਂ ਪਹਿਲਾਂ ਭਾਰਤੀ ਸਟੇਟ ਬੈਂਕ ਅਤੇ ਬੈਂਕ ਆਫ ਬੜੌਦਾ ਵੀ ਵਿਆਜ ਦਰ ਵਿਚ ਕਟੌਤੀ ਕਰ ਚੁੱਕਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।