1 ਅਕਤੂਬਰ ਤੋਂ ਬਦਲ ਰਹੇ ਹਨ ਐਸਬੀਆਈ ਦੇ ਸਰਵਿਸ ਚਾਰਜ ਨਾਲ ਜੁੜੇ ਇਹ ਨਿਯਮ

ਏਜੰਸੀ

ਖ਼ਬਰਾਂ, ਵਪਾਰ

ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ 1 ਅਕਤੂਬਰ 2019 ਤੋਂ ਅਪਣੇ ਸਰਵਿਸ ਚਾਰਜ ਵਿਚ ਬਦਲਾਅ ਕਰਨ ਜਾ ਰਿਹਾ ਹੈ।

SBI

ਨਵੀਂ ਦਿੱਲੀ: ਦੇਸ਼ ਦਾ ਸਭ ਤੋਂ ਵੱਡਾ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ 1 ਅਕਤੂਬਰ 2019 ਤੋਂ ਅਪਣੇ ਸਰਵਿਸ ਚਾਰਜ ਵਿਚ ਬਦਲਾਅ ਕਰਨ ਜਾ ਰਿਹਾ ਹੈ। ਇਸ ਵਿਚ ਬੈਂਕ ‘ਚ ਪੈਸੇ ਜਮਾਂ ਕਰਵਾਉਣ, ਪੈਸੇ ਕਢਵਾਉਣ, ਚੈੱਕ ਦੀ ਵਰਤੋਂ, ਏਟੀਐਮ ਟ੍ਰਾਜ਼ੈਕਸ਼ਨ ਨਾਲ ਜੁੜੇ ਸਰਵਿਸ ਚਾਰਜ ਸ਼ਾਮਲ ਹਨ। ਸਰਵਿਸ ਚਾਰਜ ਵਿਚ ਬਦਲਾਅ ਦੇ ਸਬੰਧ ਵਿਚ ਐਸਬੀਆਈ ਨੇ ਅਪਣੀ ਵੈੱਬਸਾਈਟ ‘ਤੇ ਇਕ ਸਰਕੂਲਰ ਵੀ ਜਾਰੀ ਕਰ ਦਿੱਤਾ ਹੈ।

1 ਅਕਤੂਬਰ ਤੋਂ ਬਾਅਦ ਤੁਸੀਂ ਅਪਣੇ ਖ਼ਾਤੇ ਵਿਚ ਸਿਰਫ਼ 3 ਵਾਰ ਹੀ ਮੁਫ਼ਤ ਵਿਚ ਪੈਸੇ ਜਮਾਂ ਕਰਵਾ ਸਕਦੇ ਹੋ। ਜੇਕਰ ਇਸ ਤੋਂ ਜ਼ਿਆਦਾ ਵਾਰ ਪੈਸੇ ਜਮਾਂ ਕਰਵਾਏ ਗਏ ਤਾਂ ਪ੍ਰਤੀ ਟ੍ਰਾਜ਼ੈਕਸ਼ਨ 50 ਰੁਪਏ ਦਾ ਚਾਰਜ ਦੇਣਾ ਹੋਵੇਗਾ। ਬੈਂਕ ਸਰਵਿਸ ਚਾਰਜ ‘ਤੇ 12 ਫੀਸਦੀ ਜੀਐਸਟੀ ਵਸੂਲਦਾ ਹੈ। ਇਸ ਤਰ੍ਹਾਂ ਜਦੋਂ ਤੁਸੀਂ ਚੌਥੀ, ਪੰਜਵੀਂ ਜਾਂ ਜ਼ਿਆਦਾ ਵਾਰ ਪੈਸੇ ਜਮਾਂ ਕਰਵਾਓਗੇ ਤਾਂ ਤੁਹਾਨੂੰ ਹਰ ਵਾਰ 56 ਰੁਪਏ ਜ਼ਿਆਦਾ ਦੇਣੇ ਹੋਣਗੇ। ਹਾਲੇ ਤੱਕ ਕਿਸੇ ਵੀ ਬੈਂਕ ਵਿਚ ਖਾਤੇ ‘ਚ ਪੈਸੇ ਜਮਾਂ ਕਰਵਾਉਣ ਸਬੰਧੀ ਕੋਈ ਰੋਕ ਨਹੀਂ ਹੈ।

ਇਸ ਦੇ ਨਾਲ ਹੀ ਐਸਬੀਆਈ ਨੇ ਚੈੱਕ ਰਿਟਰਨ ਦੇ ਨਿਯਮਾਂ ਨੂੰ ਵੀ ਸਖ਼ਤ ਕਰ ਦਿੱਤਾ ਹੈ। ਬੈਂਕ ਦੇ ਸਰਕੂਲਰ ਅਨੁਸਾਰ 1 ਅਕਤੂਬਰ ਤੋਂ ਬਾਅਦ ਕੋਈ ਵੀ ਚੈੱਕ ਕਿਸੇ ਤਕਨੀਕੀ ਕਾਰਨ (ਬਾਊਂਸ ਤੋਂ ਇਲਾਵਾ) ਵਾਪਸ ਆਉਂਦਾ ਹੈ ਤਾਂ ਚੈੱਕ ਜਾਰੀ ਕਰਨ ਵਾਲੇ ‘ਤੇ 150 ਰੁਪਏ ਅਤੇ ਜੀਐਸਟੀ ਦਾ ਚਾਰਜ ਦੇਣਾ ਹੋਵੇਗਾ। ਜੀਐਸਟੀ ਨੂੰ ਮਿਲਾ ਕੇ ਇਹ ਚਾਰਜ 168 ਰੁਪਏ ਹੋਵੇਗਾ। ਇਸ ਦੇ ਨਾਲ ਹੀ ਐਸਬੀਆਈ ਨੇ ਰਿਅਲ ਟਾਇਮ ਗ੍ਰੋਸ ਸੈਟਲਮੈਂਟ (ਆਰਟੀਜੀਐਸ) ‘ਤੇ ਲਗਾਏ ਜਾਣ ਵਾਲੇ ਚਾਰਜ ਵਿਚ ਰਾਹਤ ਦਿੱਤੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।