1000 ਰੁਪਏ ਦੇ ਨੋਟਾਂ ਦੀ ਵਾਪਸੀ ਦੀ ਅਫ਼ਵਾਹ ਦਾ ਸਰਕਾਰ ਨੇ ਕੀਤਾ ਖੰਡਨ

ਏਜੰਸੀ

ਖ਼ਬਰਾਂ, ਵਪਾਰ

ਪ੍ਰੈਸ ਕਾਨਫਰੰਸ ਬਿਊਰੋ ਨੇ ਟਵਿਟਰ ਅਕਾਉਂਟ 'ਤੇ ਪੀਆਈਬੀ ਫੈਕਟ...

1000 rupees new note launching government says fake news

ਨਵੀਂ ਦਿੱਲੀ: ਬੀਤੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਗਾਤਾਰ ਇਸ ਗੱਲ ਦੀ ਚਰਚਾ ਹੋ ਰਹੀ ਸੀ ਕਿ ਸਰਕਾਰ 100 ਰੁਪਏ ਦੇ ਨੋਟਾਂ ਨੂੰ ਇਕ ਵਾਰ  ਫਿਰ ਵਾਪਸ ਲਿਆ ਸਕਦੀ ਹੈ। ਇਸ ਦਾਅਵੇ ਦੇ ਨਾਲ ਸੋਸ਼ਲ ਮੀਡੀਆ ਤੇ ਕਥਿਤ ਤੌਰ ਤੇ 1000 ਰੁਪਏ ਦੇ ਨਵੇਂ ਨੋਟ ਦੀ ਤਸਵੀਰ ਵੀ ਵਾਇਰਲ ਹੋ ਰਹੀ ਸੀ। ਸਰਕਾਰ ਨੇ ਅਜਿਹੀਆਂ ਸਾਰੀਆਂ ਚਰਚਾਵਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਆਰਬੀਆਈ ਵੱਲੋਂ 1000 ਰੁਪਏ ਦਾ ਕੋਈ ਨਵਾਂ ਨੋਟ ਜਾਰੀ ਨਹੀਂ ਕੀਤਾ ਗਿਆ।

ਪ੍ਰੈਸ ਕਾਨਫਰੰਸ ਬਿਊਰੋ ਨੇ ਟਵਿਟਰ ਅਕਾਉਂਟ ਤੇ ਪੀਆਈਬੀ ਫੈਕਟ ਚੈਕ ਵਿਚ ਦਸਿਆ ਹੈ ਕਿ ਸੋਸ਼ਲ ਮੀਡੀਆ ਵਿਚ ਫਰਜ਼ੀ ਅਫ਼ਵਾਹ ਚਲ ਰਹੀ ਹੈ ਕਿ ਆਰਬੀਆਈ ਨੇ 1000 ਰੁਪਏ ਦਾ ਨਵਾਂ ਨੋਟ ਜਾਰੀ ਕੀਤਾ ਹੈ। ਸੋਸ਼ਲ ਮੀਡੀਆ ਤੇ ਜਿਹੜੀ 1000 ਰੁਪਏ ਦੇ ਨੋਟ ਦੀ ਤਸਵੀਰ ਵਾਇਰਲ ਹੋ ਰਹੀ ਹੈ ਉਹ ਵੀ ਬਿਲਕੁੱਲ ਨਕਲੀ ਹੈ। ਆਰਬੀਆਈ ਨੇ ਅਜਿਹਾ ਕੋਈ ਨੋਟ ਜਾਰੀ ਨਹੀਂ ਕੀਤਾ।

ਦਸ ਦਈਏ ਕਿ ਆਰਬੀਆਈ ਵੱਲੋਂ ਹਾਲ ਹੀ ਵਿਚ 2000 ਅਤੇ 500 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ ਜਿਸ ਵਿਚ ਭਾਰਤ ਦੀ ਅਮੀਰ ਵਿਰਾਸਤ ਅਤੇ ਸੁਤੰਤਰਤਾ ਸੰਗ੍ਰਾਮ ਨੂੰ ਦਰਸਾਇਆ ਗਿਆ ਹੈ। ਇਸ ਤੋਂ ਇਲਾਵਾ ਨੋਟਾਂ ਤੇ ਪੀਐਮ ਨਰਿੰਦਰ ਮੋਦੀ ਦੀ ਫਲੈਗਸ਼ਿਪ ਸਕੀਮ ਸਵੱਛ ਭਾਰਤ ਨੂੰ ਵੀ ਪ੍ਰਕਾਸ਼ਤ ਕੀਤਾ ਗਿਆ ਹੈ। ਇਹੀ ਨਹੀਂ ਦੇਵਨਾਗਰੀ ਲਿਪੀ ਵਿਚ ਵੀ ਨੋਟ ਦਾ ਮੁੱਲ ਲਿਖਿਆ ਗਿਆ ਹੈ।

ਹਾਲਾਂਕਿ ਸਰਕਾਰ ਅਤੇ ਆਰਬੀਆਈ ਨੇ 1000 ਰੁਪਏ ਦੇ ਨਵੇਂ ਨੋਟ ਜਾਰੀ ਨਾ ਕਰਨ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਸਰਕਾਰ ਨੇ ਨਵੇਂ 100 ਰੁਪਏ ਦੇ ਨੋਟ ਲਿਆਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਦੇ ਅਨੁਸਾਰ, ਇਹ ਨੋਟ ਲੰਬੇ ਸਮੇਂ ਤੱਕ ਚੱਲਣ ਦੇ ਯੋਗ ਹੋਣਗੇ।  ਇਨ੍ਹਾਂ ਨੋਟਾਂ ਦੀ ਪਰਤ ਮਜ਼ਬੂਤ ਹੋਵੇਗੀ ਜਿਸ ਕਾਰਨ ਇਹ ਆਮ ਲੈਣ-ਦੇਣ ਜਾਂ ਪਾਣੀ ਨਾਲ ਖਰਾਬ ਨਹੀਂ ਹੋਣਗੇ।

ਹਾਲਾਂਕਿ ਇਹਨਾਂ ਨੋਟਾਂ ਨੂੰ ਤਿਆਰ ਕਰਨ ਵਿਚ ਪੁਰਾਣੇ ਨੋਟਾਂ ਦੇ ਮੁਕਾਬਲੇ ਵੱਧ ਲਾਗਤ ਲਗੇਗੀ। ਸਰਕਾਰ ਅਤੇ ਰਿਜ਼ਰਵ ਬੈਂਕ ਇਹਨਾਂ ਨਵੇਂ ਨੋਟਾਂ ਨੂੰ ਫਾਇਦੇ ਦਾ ਸੌਦਾ ਮੰਨ ਰਹੇ ਹਨ। ਦਰਅਸਲ ਬੈਂਕਾਂ ਨੂੰ ਅਕਸਰ ਫਟੇ ਜਾਂ ਖਰਾਬ ਹੋਏ ਨੋਟਾਂ ਨੂੰ ਬਦਲਣਾ ਪੈਂਦਾ ਹੈ।

ਇਸ ਤੇ ਆਰਬੀਆਈ ਨੂੰ ਵੱਡੀ ਲਾਗਤ ਵਿਚ ਖਰਚ ਆ ਸਕਦਾ ਹੈ। ਅਜਿਹੇ ਵਿਚ ਇਹਨਾਂ ਨਵੇਂ ਨੋਟਾਂ ਤੇ ਆਰਬੀਆਈ ਨੂੰ ਇਕ ਵਾਰ ਹੀ ਵਧ ਲਾਗਤ ਲਗਾਉਣੀ ਪਵੇਗੀ ਅਤੇ ਵਾਰ-ਵਾਰ ਨੋਟਾਂ ਨੂੰ ਬਦਲਣ ਦੇ ਝੰਝਟ ਤੋਂ ਮੁਕਤੀ ਮਿਲ ਜਾਵੇਗੀ।  

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।