ਸਰਕਾਰੀ ਬੈਂਕਾਂ ਦੇ ਖ਼ਾਲੀ ਅਹੁਦਿਆਂ ਲਈ ਇੰਟਰਵਿਊ 13 ਤੋਂ 

ਏਜੰਸੀ

ਖ਼ਬਰਾਂ, ਵਪਾਰ

ਅਮਲਾ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਬੀ ਪੀ ਸ਼ਰਮਾ ਦੀ ਪ੍ਰਧਾਨਤਾ ਵਿਚ ਨਵਾਂ ਗਠਨ ਬੈਂਕ ਬੋਰਡ ਬਿਊਰੋ (ਬੀਬੀਬੀ) ਜਨਤਕ ਖੇਤਰ ਦੇ ਬੈਂਕਾਂ ਵਿਚ ਸਿਖਰ ਪੱਧਰ ਦੇ ਲਗਭੱਗ...

bank board bureau

ਨਵੀਂ ਦਿੱਲੀ : ਅਮਲਾ ਅਤੇ ਸਿਖਲਾਈ ਵਿਭਾਗ ਦੇ ਸਕੱਤਰ ਬੀ ਪੀ ਸ਼ਰਮਾ ਦੀ ਪ੍ਰਧਾਨਤਾ ਵਿਚ ਨਵਾਂ ਗਠਨ ਬੈਂਕ ਬੋਰਡ ਬਿਊਰੋ (ਬੀਬੀਬੀ) ਜਨਤਕ ਖੇਤਰ ਦੇ ਬੈਂਕਾਂ ਵਿਚ ਸਿਖਰ ਪੱਧਰ ਦੇ ਲਗਭੱਗ 30 ਅਹੁਦਿਆਂ 'ਤੇ ਉਮੀਦਵਾਰਾਂ ਦੇ ਚੋਣ ਦਾ ਅਪਣਾ ਪਹਿਲਾ ਵੱਡਾ ਕਾਰਜ 13 ਜੂਨ ਤੋਂ ਸ਼ੁਰੂ ਕਰੇਗਾ। ਸੂਤਰਾਂ ਨੇ ਕਿਹਾ ਕਿ ਕੁੱਝ ਬੈਂਕਾਂ ਵਿਚ ਪ੍ਰਬੰਧ ਨਿਰਦੇਸ਼ਕ ਅਤੇ ਕਾਰਜਕਾਰੀ ਨਿਰਦੇਸ਼ਕ ਪੱਧਰ ਦੇ ਅਹੁਦੇ ਖਾਲੀ ਹਨ।

ਨਾਲ ਹੀ ਮੌਜੂਦਾ ਵਿੱਤੀ ਸਾਲ ਦੌਰਾਨ ਕੁੱਝ ਅਹੁਦੇ ਬਣਾਏ ਜਾਣਗੇ। ਉਸ ਨੇ ਕਿਹਾ ਕਿ ਕੁੱਲ ਮਿਲਾ ਕੇ ਪ੍ਰਬੰਧ ਨਿਰਦੇਸ਼ਕ ਦੇ 12 ਅਹੁਦੇ ਅਤੇ ਕਾਰਜਕਾਰੀ ਨਿਰਦੇਸ਼ਕ ਦੇ 18 ਅਹੁਦੇ ਖਾਲੀ ਹਨ। ਇਨ੍ਹਾਂ ਅਹੁਦਿਆਂ ਨੂੰ ਮੌਜੂਦਾ ਵਿੱਤੀ ਸਾਲ ਵਿਚ ਭਰਿਆ ਜਾਣਾ ਹੈ। ਇਹਨਾਂ ਅਹੁਦਿਆਂ ਲਈ ਕੁੱਲ 60 ਪਾਤਰ ਉਮੀਦਵਾਰਾਂ ਬਾਰੇ ਗੁਪਤ ਰਿਪੋਰਟ ਵੱਖਰੇ ਬੈਂਕਾਂ ਤੋਂ ਮੰਗੀ ਗਈ ਹੈ।

ਹਾਲਾਂਕਿ ਉਮੀਦਵਾਰਾਂ ਦੀ ਗਿਣਤੀ ਜ਼ਿਆਦਾ ਹੈ, ਅਜਿਹੇ 'ਚ ਇੰਟਰਵਿਊ 5 ਤੋਂ 6 ਦਿਨ ਚੱਲ ਸਕਦਾ ਹੈ। ਨਿਰਧਾਰਤ ਪ੍ਰੋਗ੍ਰਾਮ ਦੇ ਤਹਿਤ ਇਸ ਨੂੰ 22 ਜੂਨ ਤਕ ਖ਼ਤਮ ਹੋਣਾ ਹੈ। ਸੂਤਰਾਂ ਮੁਤਾਬਕ ਪ੍ਰਬੰਧ ਨਿਰਦੇਸ਼ਕ ਪੱਧਰ ਦੇ 12 ਅਹੁਦਿਆਂ ਲਈ 20 ਪਾਤਰ ਉਮੀਦਵਾਰ ਹਨ, ਜਦਕਿ 18 ਕਾਰਜਕਾਰੀ ਨਿਰਦੇਸ਼ਕ ਅਹੁਦਿਆਂ ਲਈ 47 ਉਮੀਦਵਾਰ ਹਨ।

ਜਿਨ੍ਹਾਂ ਬੈਂਕਾਂ ਵਿਚ ਪ੍ਰਬੰਧ ਨਿਰਦੇਸ਼ਕ ਪੱਧਰ ਦੇ ਅਹੁਦੇ ਖਾਲੀ ਹਨ, ਉਨ੍ਹਾਂ ਵਿਚ ਦੇਨਾ ਬੈਂਕ, ਆਂਧਰਾ ਬੈਂਕ,  ਪੰਜਾਬ ਐਂਡ ਸਿੰਧ ਬੈਂਕ ਸ਼ਾਮਲ ਹਨ। ਇਸ ਤੋਂ ਇਲਾਵਾ ਬੈਂਕ ਆਫ਼ ਬੜੌਦਾ, ਕੈਨਰਾ ਬੈਂਕ, ਯੂਕੋ ਬੈਂਕ, ਇੰਡੀਅਨ ਬੈਂਕ, ਸਿੰਡੀਕੇਟ ਬੈਂਕ,  ਇਲਾਹਬਾਦ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਯੂਨਾਈਟਿਡ ਬੈਂਕ ਆਫ਼ ਇੰਡੀਆ ਅਤੇ ਕਾਰਪੋਰੇਸ਼ਨ ਬੈਂਕ ਵਿਚ ਪ੍ਰਬੰਧ ਨਿਰਦੇਸ਼ਕ ਪੱਧਰ  ਦੇ ਅਹੁਦੇ ਸ੍ਰਜਿਤ ਬਣਾਏ ਜਾਣੇ ਹਨ।