ਮੋਦੀ ਸਰਕਾਰ ਨੇ ਬਜਟ ਤੋਂ ਪਹਿਲਾਂ ਪੇਸ਼ ਕੀਤਾ ਆਰਥਿਕ ਸਰਵੇ

ਏਜੰਸੀ

ਖ਼ਬਰਾਂ, ਵਪਾਰ

$5 ਟ੍ਰਿਲੀਅਨ ਦੀ ਇਕਨਾਮਿਕ ਬਣਨ ਲਈ ਚਾਹੀਦੀ ਹੈ 8 ਫ਼ੀਸਦੀ ਗ੍ਰੋਥ

Economic survey of india 2019 nirmala sitharaman kv subramanian

ਨਵੀਂ ਦਿੱਲੀ: ਬਜਟ ਤੋਂ ਠੀਕ ਪਹਿਲਾਂ ਮੋਦੀ ਸਰਕਾਰ ਨੇ ਸੰਸਦ ਵਿਚ ਆਰਥਿਕ ਸਰਵੇ ਪੇਸ਼ ਕੀਤਾ ਹੈ। ਸ਼ੁਰੂਆਤੀ ਤੌਰ 'ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਰਾਜ ਸਭਾ ਵਿਚ ਆਰਥਿਕ ਸਰਵੇ ਪੇਸ਼ ਕੀਤਾ ਹੈ। ਇਸ ਤੋਂ ਬਾਅਦ ਮੁੱਖ ਆਰਥਿਕ ਸਲਾਹਕਾਰ ਕੇਵੀ ਸੁਬਰਾਮਣਿਅਮ ਸੰਸਦ ਵਿਚ ਆਰਥਿਕ ਸਰਵੇ ਪੇਸ਼ ਕੀਤਾ। ਆਰਥਿਕ ਸਰਵੇ ਵਿਚ ਦੇਸ਼ ਦੀ ਅਰਥਵਿਵਸਥਾ ਦੇ ਪਿਛਲੇ ਇਕ ਸਾਲ ਦੀ ਤਸਵੀਰ ਪੇਸ਼ ਕੀਤੀ ਗਈ, ਨਾਲ ਹੀ ਅਗਲੇ ਸਾਲ ਲਈ ਵੀ ਨੀਤੀਗਤ ਸੰਕੇਤ ਦਿੱਤੇ ਗਏ ਹਨ।

ਆਮਦਨੀ ਸਰਵੇ ਵਿਚ ਕਿਹਾ ਗਿਆ ਹੈ ਕਿ 2025 ਤਕ ਭਾਰਤ ਨੂੰ ਪੰਜ ਟ੍ਰਿਲੀਅਨ ਦੀ ਆਮਦਨੀ ਬਣਾਉਣ ਲਈ ਸਾਲਾਨਾ 8 ਫ਼ੀਸਦੀ ਦੀ ਦਰ ਨਾਲ ਜੀਡੀਪੀ ਗ੍ਰੋਥ ਹਾਸਲ ਕਰਨੀ ਹੋਵੇਗੀ। ਸਰਵੇ ਵਿਚ ਕਿਹਾ ਗਿਆ ਕਿ ਜੇ ਵਿੱਤੀ ਸਾਲ 2019-20 ਵਿਚ ਗ੍ਰੋਥ ਹੌਲੀ ਹੋ ਗਈ ਤਾਂ ਇਸ ਨਾਲ ਰੇਵੈਨਿਊ ਕਲੈਕਸ਼ਨ 'ਤੇ ਨੈਗੇਟਿਵ ਅਸਰ ਹੋਵੇਗਾ। ਇਕਨਾਮਿਕ ਸਰਵੇ ਵਿਚ ਸਰਕਾਰ ਦਾ ਅਨੁਮਾਨ ਹੈ ਕਿ ਫਾਈਨੈਨਸ਼ੀਅਲ ਈਅਰ 2020 ਵਿਚ ਗ੍ਰੋਥ ਰੇਟ 7 ਫ਼ੀਸਦੀ ਰਹਿ ਸਕਦੀ ਹੈ।

ਪਿਛਲੇ ਫਾਈਨੈਨਸ਼ੀਅਲ ਈਅਰ ਵਿਚ 6.8 ਫ਼ੀਸਦੀ ਗ੍ਰੋਥ ਰੇਟ ਦਾ ਅਨੁਮਾਨ ਜਤਾਇਆ ਗਿਆ ਸੀ। ਦੇਸ਼ ਵਿਚ ਕੰਸਟ੍ਰਕਸ਼ਨ ਸੈਕਟਰ ਵਿਚ ਹਾਲਾਤ ਵਿਚ ਕੁਝ ਬਿਹਤਰੀ ਹੋਈ ਹੈ। ਨਾਲ ਹੀ ਸੀਮੈਂਟ ਅਤੇ ਸਟੀਲ ਦੀ ਖ਼ਪਤ ਵੀ ਵਧੀ ਹੈ। ਇਕਨਾਮਿਕ ਸਰਵੇ ਮੁਤਾਬਕ ਪਿਛਲੇ ਪੰਜ ਸਾਲਾਂ ਦੌਰਾਨ ਔਸਤ ਜੀਡੀਪੀ ਗ੍ਰੋਥ 7.5 ਫ਼ੀਸਦੀ ਰਹੀ ਹੈ। ਇਕਨਾਮਿਕ ਸਰਵੇ ਵਿਚ ਮੌਜੂਦਾ ਵਿੱਤੀ ਸਾਲ ਦੌਰਾਨ ਆਰਥਿਕ ਵਿਕਾਸ ਦਰ ਜ਼ਿਆਦਾ ਰਹਿਣ ਦੀ ਉਮੀਦ ਜਤਾਈ ਗਈ ਹੈ।

ਨਾਲ ਹੀ ਇਕਨਾਮਿਕ ਸਰਵੇ ਵਿਚ ਕਿਹਾ ਗਿਆ ਹੈ ਕਿ 2025 ਤੱਕ ਭਾਰਤ ਨੂੰ ਪੰਜ ਟ੍ਰਿਲੀਅਨ ਦੀ ਇਕਨਾਮਿਕ ਬਣਨ ਲਈ ਸਾਲਾਨਾ 8 ਪਰਮੈਂਟ ਦੀ ਦਰ ਨਾਲ ਜੀਡੀਪੀ ਗ੍ਰੋਥ ਹਾਸਲ ਕਰਨੀ ਹੋਵੇਗੀ। ਇਕਨਾਮਿਕ ਸਰਵੇ ਵਿਚ ਫਾਈਨੈਨਸ਼ੀਅਲ ਈਅਰ 2020 ਵਿਚ ਤੇਲ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਅਨੁਮਾਨ ਜਤਾਇਆ ਗਿਆ ਹੈ। ਕਰੂਡ ਕੀਮਤਾਂ ਭਾਰਤ ਦੇ ਫਾਈਨੈਨਸ਼ੀਅਲ ਹਾਲਾਤਾਂ ਲਈ ਸਕਾਰਾਤਮਕ ਰਹੇਗੀ।

ਸਰਕਾਰ ਫਾਈਨੈਨਸ਼ੀਅਲ ਈਅਰ 2019 ਦੇ ਫਿਕਸਲ ਕੰਸੋਲੀਡੇਸ਼ਨ 'ਤੇ ਫਰਮ ਹੈ। ਫਾਈਨੈਨਸ਼ੀਅਲ ਈਅਰ 2019 ਵਿਚ ਗ੍ਰੋਥ ਹੌਲੀ ਹੋਣ ਕਾਰਨ NBFC ਵਿਚ ਦਿੱਕਤਾਂ ਰਹੀਆਂ ਹਨ। ਪਰ ਸਰਵੇ ਵਿਚ FY2020 ਵਿਚ ਜੀਡੀਪੀ ਦੀ ਤੇਜ਼ ਰਫ਼ਤਾਰ ਦੀ ਉਮੀਦ ਜਤਾਈ ਗਈ ਹੈ। ਰਾਜਨੀਤਿਕ ਸਥਿਰਤਾ ਨਾਲ ਇਕਨਾਮੀ ਦੇ ਤੇਜ਼ੀ ਨਾਲ ਅੱਗੇ ਵਧਣ ਦੀ ਉਮੀਦ ਹੈ।