ਪਟਰੌਲ-ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ 11ਵੇਂ ਦਿਨ ਵਾਧਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਰੁਪਏ ਦੇ ਲਗਾਤਾਰ ਡਿਗ ਰਹੇ ਮਿਆਰ ਅਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਤੇਜ਼ ਉਛਾਲ ਦੇ ਚਲਦਿਆਂ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ...

Petrol and Diesel Pumps

ਨਵੀਂ ਦਿੱਲੀ : ਰੁਪਏ ਦੇ ਲਗਾਤਾਰ ਡਿਗ ਰਹੇ ਮਿਆਰ ਅਤੇ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੇ ਮੁੱਲ ਵਿਚ ਤੇਜ਼ ਉਛਾਲ ਦੇ ਚਲਦਿਆਂ ਦੇਸ਼ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ ਮੰਗਲਵਾਰ ਨੂੰ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਪੁੱਜ ਗਈਆਂ ਹਨ। ਤੇਲ ਕੰਪਨੀਆਂ ਵਲੋਂ ਮੰਗਲਵਾਰ ਨੂੰ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਮੁਤਾਬਕ ਦਿੱਲੀ ਵਿਚ ਪਟਰੌਲ ਦੀ ਕੀਮਤ 79.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 71.34 ਰੁਪਏ ਪ੍ਰਤੀ ਲਿਟਰ ਦੇ ਨਵੇਂ ਰਿਕਾਰਡ ਪੱਧਰ ਤੇ ਪੁੱਜ ਗਈ ਹੈ। 

ਦਿੱਲੀ ਵਿਚ ਪਟਰੌਲ ਦੀ ਕੀਮਤ 16 ਪੈਸੇ ਅਤੇ ਡੀਜ਼ਲ ਦਾ ਮੁੱਲ 19 ਪੈਸੇ ਪ੍ਰਤੀ ਵਧੀ ਹੈ। ਦਸ ਦਈਏ ਕਿ ਡੀਜ਼ਲ ਅਤੇ ਪਟਰੌਲ ਜੀਐਸਟੀ ਦੇ ਦਾਇਰੇ ਤੋਂ ਬਾਹਰ ਹੈ। ਇਸ ਲਈ ਸੂਬਿਆਂ ਵਿਚ ਇਨ੍ਹਾਂ 'ਤੇ ਸਥਾਨਕ ਵਿਕਰੀ ਟੈਕਸ ਦੀਆਂ ਦਰਾਂ ਵੱਖੋ-ਵੱਖ ਹੋਣ ਨਾਲ ਪਟਰੌਲੀਅਮ ਈਂਧਣ ਦੀਆਂ ਕੀਮਤਾਂ ਵੀ ਵੱਖੋ-ਵੱਖ ਹੋ ਜਾਂਦੀਆਂ ਹਨ। ਪਟਰੌਲ-ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧਣ ਨਾਲ ਮਹਿੰਗਾਈ ਵੀ ਵਧਦੀ ਜਾ ਰਹੀ ਹੈ। ਦਸ ਦਈਏ ਕਿ ਇਸ ਤੋਂ ਪਹਿਲਾਂ ਪੈਟਰੋਲ ਕੰਪਨੀਆਂ ਵਲੋਂ ਤੈਅ ਕੀਤੀਆਂ ਗਈਆਂ ਕੀਮਤਾਂ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਮਹਿੰਗੇ ਹੋ ਗਏ ਸਨ।

ਪੈਟਰੋਲ ਦੀਆਂ ਕੀਮਤਾਂ 72 ਰੁਪਏ ਤੋਂ ਪਾਰ ਹੋ ਗਈਆਂ ਸਨ। ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਪੈਟਰੋਲ ਦੀ ਕੀਮਤ 'ਚ 32 ਪੈਸੇ ਅਤੇ ਡੀਜ਼ਲ ਦੀ ਕੀਮਤ 'ਚ 16 ਪੈਸੇ ਦਾ ਵਾਧਾ ਕੀਤਾ ਗਿਆ ਸੀ। ਪਿਛਲੇ ਹਫਤੇ ਤੋਂ ਲਗਾਤਾਰ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ ਸੀ। 2 ਅਗਸਤ ਨੂੰ ਪੈਟਰੋਲ ਦੀ ਕੀਮਤ 70 ਰੁਪਏ 39 ਪੈਸੇ ਪ੍ਰਤੀ ਲੀਟਰ ਸੀ, ਜੋ ਲਗਾਤਾਰ ਵਧ ਕੇ 1.85 ਰੁਪਏ ਮਹਿੰਗਾ ਹੋ ਚੁੱਕਾ ਹੈ। ਇਸ ਦਿਨ ਡੀਜ਼ਲ ਦੀ ਕੀਮਤ 55 ਰੁਪਏ 81 ਪੈਸੇ ਸੀ, ਜੋ ਹੁਣ ਤਕ ਕਾਫ਼ੀ ਵਧ ਚੁੱਕੀ ਹੈ।

ਤੁਹਾਨੂੰ ਦੱਸ ਦਈਏ ਕਿ 16 ਜੂਨ ਤੋਂ ਪੂਰੇ ਦੇਸ਼ 'ਚ ਰੋਜ਼ਾਨਾ ਕੀਮਤਾਂ ਬਦਲਣ ਦਾ ਸਿਲਸਿਲਾ ਸ਼ੁਰੂ ਹੋਇਆ ਸੀ, ਉਦੋਂ ਜਲੰਧਰ 'ਚ ਪੈਟਰੋਲ ਦੀ ਕੀਮਤ 70.45 ਰੁਪਏ ਪ੍ਰਤੀ ਲੀਟਰ ਸੀ। ਜਦੋਂ ਕਿ ਡੀਜ਼ਲ ਦੀ ਕੀਮਤ 54.74 ਰੁਪਏ ਪ੍ਰਤੀ ਲੀਟਰ ਸੀ। ਰੋਜ਼ਾਨਾ ਕੀਮਤਾਂ ਬਾਰੇ ਜਾਣਨ ਲਈ ਤੁਸੀਂ ਇੰਡੀਅਨ ਆਇਲ ਦੀ ਐਪ ਡਾਊਨਲੋਡ ਕਰ ਸਕਦੇ ਹੋ।

ਇਸ 'ਤੇ ਤੁਹਾਨੂੰ ਆਪਣੇ ਸ਼ਹਿਰ ਦੇ ਪੰਪ 'ਤੇ ਕੀਮਤਾਂ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ। ਜੇਕਰ ਕਿਸੇ ਹੋਰ ਕੰਪਨੀ ਦੇ ਪੰਪ 'ਤੇ ਕੀਮਤਾਂ ਬਾਰੇ ਜਾਣਨਾ ਹੈ ਤਾਂ ਤੁਸੀਂ ਉਸ ਕੰਪਨੀ ਦੀ ਐਪ ਵੀ ਡਾਊਨਲੋਡ ਕਰ ਸਕਦੇ ਹੋ।