ਹੌਂਡਾ ਲਾਂਚ ਕਰਨ ਜਾਂ ਰਹੀ ਹੈ ਨਵੀਂ ਐਕਟਿਵਾ,ਜਾਣੋ ਕੀਮਤ ਅਤੇ ਖੂਬੀਆਂ

ਏਜੰਸੀ

ਖ਼ਬਰਾਂ, ਵਪਾਰ

ਨਵੇਂ ਮਾਡਲ ਵਿਚ ਹੋ ਸਕਦੀਆਂ ਹਨ ਖਾਸ ਵਿਸ਼ੇਸ਼ਤਾਵਾਂ

Honda Activa

ਨਵੀਂ ਦਿੱਲੀ : ਦੁਨੀਆਂ ਦੀ ਮਸ਼ਹੂਰ ਵਾਹਨ ਨਿਰਮਾਤਾ ਹੌਂਡਾ ਕੰਪਨੀ 14 ਨਵੰਬਰ ਨੂੰ ਐਕਟਿਵਾ 6ਜੀ ਬੀਐਸ6 110ਸੀਸੀ ਜਾਂ ਸੀਬੀ-ਸ਼ਾਈਨ ਬੀਐਸ 125 ਸੀਸੀ ਨੂੰ  ਲਾਂਚ ਕਰ ਸਕਦੀ ਹੈ। ਕੰਪਨੀ ਵਲੋਂ ਮੀਡੀਆ ਨੂੰ 14 ਨਵੰਬਰ 'ਤੇ ਸੱਦਾ ਦਿੱਤਾ ਗਿਆ ਹੈ ਜਿਸ ਤੋਂ ਬਾਅਦ ਇਹ ਚਰਚਾ ਤੇਜ਼ ਹੋ ਗਈ ਹੈ। ਅੰਦਾਜ਼ਾ ਇਹੀ ਲਗਾਇਆ ਜਾ ਰਿਹਾ ਹੈ ਕਿ ਕੰਪਨੀ BS-VI ਐਕਟੀਵਾ6ਜੀ ਲਾਂਚ ਕਰਦੀ ਹੈ ਤਾਂ ਇਸ ਵਿਚ ਵਧੀਆ ਵਿਸ਼ੇਸ਼ਤਾਵਾਂ ਹੋ ਸਕਦੀਆਂ ਹਨ।

ਜਾਣਕਾਰੀ ਮੁਤਾਬਕ ਇਸ ਸਕੂਟਰੀ 'ਚ ਨੇਵੀਗੇਸ਼ਨ ਅਤੇ ਕਾਲ ਚਿਤਾਵਨੀ ਵਿਸ਼ੇਸ਼ਤਾ ਦਿੱਤੀ ਜਾਵੇਗੀ। ਨਾਲ ਹੀ ਬਾਹਰ ਤੋਂ ਪਟਰੌਲ ਭਰਨ ਲਈ ਕੈਪ ਵੀ ਹੋਵੇਗਾ। ਇਸ ਤੋਂ ਇਲਾਵਾ ਸਕੂਟਰੀ 'ਚ 12 ਇੰਚ ਦੇ ਅਲਾਏ ਪਹੀਏ ਅਤੇ ਫਰੰਟ ਡਿਸਕ ਬ੍ਰੇਕ ਵੀ ਹੋਣਗੇ। ਗ੍ਰਾਹਕ ਆਪਣੀ ਪਸੰਦ ਅਨੁਸਾਰ ਸਟੈਂਡਰਡ ਡਰੱਮ ਬ੍ਰੇਕ ਵੀ ਚੁਣ ਸਕਣਗੇ। ਸਕੂਟਰੀ ਨੂੰ ਨਵੇਂ ਡਿਜ਼ਾਈਨ ਦੇ ਨਾਲ ਸੀਟ ਅਤੇ ਟੇਲ ਲੈਂਪ ਮਿਲਣਗੇ।

ਇਨ੍ਹਾਂ ਸਾਰੀਆਂ ਕਾਸਮੈਟਿਕ ਵਿਸ਼ੇਸ਼ਤਾਵਾਂ ਤੋਂ ਇਲਾਵਾ ਇਸ ਸਕੂਟਰੀ ਵਿਚ ਟੈਲੀਸਕੋਪ ਸਸਪੈਂਸ਼ਨ ਸੈਟਅਪ ਹੋਵੇਗਾ ਜੋ ਕਿ ਟਰੈਲਿੰਗ ਲਿੰਕ ਫਰੰਟ ਸਸਪੈਸ਼ਨ ਨੂੰ ਬਦਲੇਗਾ। ਜੇਕਰ ਕੀਮਤ ਦੀ ਗੱਲ ਕਰੀਏ ਤਾਂ ਨਵੀਂ ਐਕਟਿਵਾ ਦੀ ਕੀਮਤ ਮੌਜੂਦਾ ਮਾਡਲ ਨਾਲੋਂ 5 ਤੋਂ 10 ਹਜ਼ਾਰ ਰੁਪਏ ਜਿਆਦਾ ਹੋ ਸਕਦੀ ਹੈ। ਮੌਜੂਦਾ ਮਾਡਲ ਦੀ ਕੀਮਤ 67,990 ਰੁਪਏ ਹੈ। ਐਕਟਿਵਾ ਵਿਚ ਬੀਐਸ-VI ਦੀ ਅਨੁਕੂਲ 110ਸੀਸੀ ਸਿੰਗਲ ਸਿਲੰਡਰ ਮੋਟਰ ਦਿੱਤਾ ਜਾਵੇਗਾ। ਪ੍ਰਦੂਸ਼ਣ ਨਿਕਾਸੀ ਦੇ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੌਂਡਾ ਇਸ ਸਕੂਟਰ ਵਿਚ ਇੰਜਨ ਦੇ ਨਾਲ ਬਾਲਣ ਇੰਜੈਕਸ਼ਨ ਪ੍ਰਣਾਲੀ ਦੀ ਪੇਸ਼ਕਸ਼ ਕਰ ਸਕਦੀ ਹੈ।