Elon Musk's son name: ਐਲੋਨ ਮਸਕ ਨੇ ਨੋਬਲ ਪੁਰਸਕਾਰ ਜੇਤੂ ਭਾਰਤੀ ਵਿਗਿਆਨੀ ਦੇ ਨਾਂਅ ’ਤੇ ਰੱਖਿਆ ਅਪਣੇ ਬੇਟੇ ਦਾ ਨਾਂਅ

ਏਜੰਸੀ

ਖ਼ਬਰਾਂ, ਵਪਾਰ

ਕੇਂਦਰੀ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਦਸਿਆ ਕਾਰਨ

Elon Musk's son is named after this famous Indian scientist

Elon Musk's son name:  ਕੇਂਦਰੀ ਆਈਟੀ ਮੰਤਰੀ ਰਾਜੀਵ ਚੰਦਰਸ਼ੇਖਰ ਬਰਤਾਨੀਆ ਵਿਚ ਹੋਈ ਏਆਈ ਸੁਰੱਖਿਆ ਕਾਨਫਰੰਸ ਵਿਚ ਭਾਰਤ ਦੀ ਨੁਮਾਇੰਦਗੀ ਕਰ ਰਹੇ ਹਨ। ਇਥੇ ਉਨ੍ਹਾਂ ਨੇ ਟੇਸਲਾ ਦੇ ਸੀਈਓ ਐਲੋਨ ਮਸਕ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਮਸਕ ਨੇ ਆਈਟੀ ਮੰਤਰੀ ਨੂੰ ਦਸਿਆ ਕਿ ਨੋਬਲ ਪੁਰਸਕਾਰ ਜੇਤੂ ਭਾਰਤੀ ਭੌਤਿਕ ਵਿਗਿਆਨੀ ਪ੍ਰੋਫੈਸਰ ਐਸ. ਚੰਦਰਸ਼ੇਖਰ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਅਪਣੇ ਪੁੱਤਰ ਦਾ ਨਾਂਅ ‘ਚੰਦਰਸ਼ੇਖਰ’ ਰੱਖਿਆ।

ਉੱਦਮਤਾ, ਹੁਨਰ ਵਿਕਾਸ, ਇਲੈਕਟ੍ਰੋਨਿਕਸ ਅਤੇ ਤਕਨਾਲੋਜੀ ਰਾਜ ਮੰਤਰੀ ਰਾਜੀਵ ਚੰਦਰਸ਼ੇਖਰ ਨੇ ਇਕ ਐਕਸ ਪੋਸਟ ਵਿਚ ਕਿਹਾ ਕਿ ਅਰਬਪਤੀ ਮਸਕ ਨੇ ਸਾਂਝਾ ਕੀਤਾ ਕਿ ਉਨ੍ਹਾਂ ਦੇ ਪੁੱਤਰ ਦਾ ਨਾਮ ਨੋਬਲ ਪੁਰਸਕਾਰ ਜੇਤੂ ਪ੍ਰੋਫੈਸਰ ਸੁਬਰਾਮਨੀਅਮ ਚੰਦਰਸ਼ੇਖਰ ਦੇ ਨਾਂਅ ਉਤੇ ਰੱਖਿਆ ਗਿਆ ਹੈ।

ਇਸ ਦੌਰਾਨ ਉਨ੍ਹਾਂ ਨੇ ਅਪਣੀ ਐਕਸ ਪੋਸਟ 'ਤੇ ਮਸਕ ਨਾਲ ਇਕ ਤਸਵੀਰ ਵੀ ਸ਼ੇਅਰ ਕੀਤੀ ਹੈ। ਰਾਜੀਵ ਚੰਦਰਸ਼ੇਖਰ ਨੇ ਲਿਖਿਆ, ‘ਦੇਖੋ ਮੈਂ ਬਲੈਚਲੇ ਪਾਰਕ, ​​ਯੂਕੇ ਵਿਚ ਏਆਈ ਸੁਰੱਖਿਆ ਸੰਮੇਲਨ ਦੌਰਾਨ ਕਿਸ ਨੂੰ ਮਿਲਿਆ’।

ਮਸਕ ਦੀ ਪ੍ਰੇਮਿਕਾ ਸ਼ਿਵਾਨ ਐਲਿਸ ਗਿਲਿਸ ਨੇ ਕੇਂਦਰੀ ਮੰਤਰੀ ਦੀ ਇਸ ਪੋਸਟ ਦਾ ਜਵਾਬ ਦਿੰਦੇ ਹੋਏ ਲਿਖਿਆ, "ਹਾਹਾ, ਹਾਂ, ਇਹ ਸੱਚ ਹੈ। ਅਸੀਂ ਉਸ ਨੂੰ (ਬੇਟੇ ਨੂੰ) ਸ਼ੇਖਰ ਕਹਿ ਕੇ ਬੁਲਾਉਂਦੇ ਹਾਂ। ਇਹ ਨਾਮ ਸੁਬਰਾਮਨੀਅਮ ਚੰਦਰਸ਼ੇਖਰ ਦੇ ਸਨਮਾਨ ਵਿਚ ਚੁਣਿਆ ਗਿਆ ਹੈ”।  
ਜ਼ਿਕਰਯੋਗ ਹੈ ਕਿ ਭਾਰਤੀ ਖਗੋਲ ਵਿਗਿਆਨੀ ਚੰਦਰਸ਼ੇਖਰ ਨੇ ਤਾਰਿਆਂ ਦੀ ਬਣਤਰ ਅਤੇ ਵਿਕਾਸ ਲਈ ਮਹੱਤਵਪੂਰਨ ਭੌਤਿਕ ਪ੍ਰਕਿਰਿਆਵਾਂ ਦੇ ਸਿਧਾਂਤਕ ਅਧਿਐਨ ਲਈ 1983 ਵਿਚ ਭੌਤਿਕ ਵਿਗਿਆਨ ਵਿਚ ਨੋਬਲ ਪੁਰਸਕਾਰ ਜਿੱਤਿਆ ਸੀ।