ਟਵਿਟਰ ਪੋਸਟ ਕਾਰਨ ਨੌਕਰੀ ਜਾਣ ’ਤੇ ਐਲੋਨ ਮਸਕ ਕਰਨਗੇ ਮਦਦ; ਜਾਣੋ ਕਿਵੇਂ

ਏਜੰਸੀ

ਜੀਵਨ ਜਾਚ, ਤਕਨੀਕ

ਐਕਸ ਕਾਰਪ ਦੇ ਮਾਲਕ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪ੍ਰਤੀਕਿਰਿਆਵਾਂ ਦੇ ਰਹੇ ਹਨ।

Elon Musk

 

ਨਵੀਂ ਦਿੱਲੀ:  ਟਵਿਟਰ ਦੇ ਮਾਲਕ ਐਲੋਨ ਮਸਕ ਲਗਾਤਾਰ ਅਪਣੇ ਐਲਾਨਾਂ ਨਾਲ ਲੋਕਾਂ ਨੂੰ ਹੈਰਾਨ ਕਰਦੇ ਰਹਿੰਦੇ ਹਨ। ਹੁਣ ਮਸਕ ਨੇ ਇਕ ਹੋਰ ਹੈਰਾਨ ਕਰਨ ਵਾਲਾ ਐਲਾਨ ਕੀਤਾ ਹੈ। ਅਰਬਪਤੀ ਐਲੋਨ ਮਸਕ ਨੇ ਘੋਸ਼ਣਾ ਕੀਤੀ ਹੈ ਕਿ ਟਵਿਟਰ ਹੁਣ ਉਨ੍ਹਾਂ ਲੋਕਾਂ ਦੇ ਕਾਨੂੰਨੀ ਖਰਚਿਆਂ ਨੂੰ ਕਵਰ ਕਰੇਗਾ ਜਿਨ੍ਹਾਂ ਨੂੰ ਪਲੇਟਫਾਰਮ 'ਤੇ ਅਪਣੀਆਂ ਗਤੀਵਿਧੀਆਂ ਕਾਰਨ ਕੰਪਨੀ ਦੁਆਰਾ ਬਰਖ਼ਾਸਤ ਕੀਤਾ ਗਿਆ ਹੈ ਜਾਂ ਜਿਨ੍ਹਾਂ ਨਾਲ ਦੁਰਵਿਵਹਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਕੈਨੇਡਾ ਦਾ ਵਰਕ ਵੀਜ਼ਾ ਦਿਵਾਉਣ ਦੇ ਨਾਂਅ ’ਤੇ ਚੰਡੀਗੜ੍ਹ ਦੀ Blue Sapphire Consultancy ਨੇ ਠੱਗੇ 21.50 ਲੱਖ ਰੁਪਏ

ਐਕਸ ਕਾਰਪ ਦੇ ਮਾਲਕ ਨੇ ਮਾਈਕ੍ਰੋਬਲਾਗਿੰਗ ਸਾਈਟ 'ਤੇ ਕਿਹਾ, "ਜੇਕਰ ਇਸ ਪਲੇਟਫਾਰਮ 'ਤੇ ਕੁੱਝ ਪੋਸਟ ਕਰਨ ਜਾਂ ਪਸੰਦ ਕਰਨ ਲਈ ਤੁਹਾਡੀ ਕੰਪਨੀ ਦੁਆਰਾ ਤੁਹਾਡੇ ਨਾਲ ਗਲਤ ਵਿਵਹਾਰ ਕੀਤਾ ਗਿਆ ਹੈ, ਤਾਂ ਅਸੀਂ ਤੁਹਾਡੀ ਕਾਨੂੰਨੀ ਲੜਾਈ ਦਾ ਖਰਚਾ ਭਰਾਂਗੇ, ਅਤੇ ਇਸ ਦੀ ਕੋਈ ਸੀਮਾ ਨਹੀਂ ਹੈ"। ਉਸ ਨੇ X ਯੂਜ਼ਰਸ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸਮੱਸਿਆ ਹੈ ਤਾਂ "ਕਿਰਪਾ ਕਰਕੇ ਸਾਨੂੰ ਦੱਸੋ"।  

ਇਹ ਵੀ ਪੜ੍ਹੋ: ਕੰਨੜ ਅਦਾਕਾਰ ਵਿਜੇ ਰਾਘਵੇਂਦਰ ਦੀ ਪਤਨੀ ਦਾ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ

ਐਕਸ ਕਾਰਪ ਦੇ ਮਾਲਕ ਦੇ ਇਸ ਕਦਮ 'ਤੇ ਸੋਸ਼ਲ ਮੀਡੀਆ ਯੂਜ਼ਰਸ ਕਾਫੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਉਪਭੋਗਤਾ ਨੇ ਕਿਹਾ, "ਵਾਹ ਬਹੁਤ ਵਧੀਆ!" ਇਕ ਹੋਰ ਉਪਭੋਗਤਾ ਨੇ ਟਿਪਣੀ ਕੀਤੀ, "ਇਹ ਹੈਰਾਨੀਜਨਕ ਹੈ। ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਹਾਂ ਜਿਨ੍ਹਾਂ ਨਾਲ ਅਜਿਹਾ ਹੋਇਆ ਹੈ (ਮੇਰੇ ਸਮੇਤ)। ਉਨ੍ਹਾਂ ਵਿਚੋਂ ਜ਼ਿਆਦਾਤਰ ਨੂੰ ਟਵਿਟਰ ਛੱਡਣ ਜਾਂ ਨੌਕਰੀ ਛੱਡਣ ਦੇ ਵਿਚਕਾਰ ਚੋਣ ਕਰਨੀ ਪੈਂਦੀ ਹੈ। ਐਲੋਨ ਪ੍ਰਗਟਾਵੇ ਦੀ ਆਜ਼ਾਦੀ ਬਾਰੇ ਸੱਚਮੁੱਚ ਗੰਭੀਰ ਹੈ।" ਇਕ ਹੋਰ ਵਿਅਕਤੀ ਨੇ ਕਿਹਾ, "ਐਲੋਨ ਤੁਸੀਂ GOAT ਹੋ।"

ਇਹ ਵੀ ਪੜ੍ਹੋ: ਭਾਰਤ ਦੇ ਨਵੀਨ ਕੁਮਾਰ ਨੇ ਰਚਿਆ ਇਤਿਹਾਸ, ਇਕ ਮਿੰਟ 'ਚ ਅਪਣੇ ਸਿਰ ਨਾਲ ਭੰਨ੍ਹੇ ਸਭ ਤੋਂ ਵੱਧ 273 ਅਖਰੋਟ  

ਦੱਸ ਦੇਈਏ ਕਿ 24 ਜੁਲਾਈ ਨੂੰ ਟਵਿਟਰ ਨੇ ਅਧਿਕਾਰਤ ਤੌਰ 'ਤੇ ਅਪਣੇ ਪਲੇਟਫਾਰਮ ਦਾ ਨਾਂਅ ਅਤੇ ਲੋਗੋ ਬਦਲ ਦਿਤਾ ਹੈ। ਟਵਿਟਰ ਨੂੰ ਹੁਣ X ਵਜੋਂ ਜਾਣਿਆ ਜਾਂਦਾ ਹੈ। ਇਸ ਦੇ ਨਾਲ ਹੀ ਕੰਪਨੀ ਨੇ ਬਲੂ ਬਰਡ ਵਾਲੇ ਲੋਗੋ ਦੀ ਵੀ ਛੁੱਟੀ ਕਰ ਦਿਤੀ ਹੈ। ਉਸ ਦੀ ਥਾਂ 'ਤੇ ਕਾਲੇ ਬੈਕਗ੍ਰਾਊਂਡ 'ਚ X ਦਾ ਨਿਸ਼ਾਨ ਦਿਖਾਈ ਦਿੰਦਾ ਹੈ।