ਭਾਰਤ ਵਿਚ ਸ਼ਿਫਟ ਹੋਵੇਗਾ PhonePe! Walmart ਨੂੰ ਭਰਨਾ ਪਵੇਗਾ 83 ਅਰਬ ਰੁਪਏ ਦਾ ਟੈਕਸ
ਸੂਤਰਾਂ ਮੁਤਾਬਕ ਇਹ ਟੈਕਸ ਦੇਣਦਾਰੀ PhonePe ਦੇ ਭਾਰਤ ਵਿਚ ਤਬਦੀਲ ਹੋਣ ਅਤੇ ਇਸ ਦੇ ਮੁਲਾਂਕਣ ਵਿਚ ਵਾਧੇ ਕਾਰਨ ਪੈਦਾ ਹੋ ਰਹੀ ਹੈ।
ਨਵੀਂ ਦਿੱਲੀ: PhonePe ਦੇ ਹੈੱਡਕੁਆਰਟਰ ਨੂੰ ਸਿੰਗਾਪੁਰ ਤੋਂ ਭਾਰਤ ਵਿਚ ਟ੍ਰਾਂਸਫਰ ਕੀਤੇ ਜਾਣ ਕਾਰਨ ਵਾਲਮਾਰਟ ਅਤੇ ਡਿਜੀਟਲ ਭੁਗਤਾਨ ਕੰਪਨੀ ਦੇ ਸਾਰੇ ਸ਼ੇਅਰਧਾਰਕਾਂ ਨੂੰ ਲਗਭਗ ਇਕ ਅਰਬ ਡਾਲਰ (83 ਅਰਬ ਰੁਪਏ) ਦਾ ਟੈਕਸ ਅਦਾ ਕਰਨਾ ਪਵੇਗਾ। ਸੂਤਰਾਂ ਮੁਤਾਬਕ ਇਹ ਟੈਕਸ ਦੇਣਦਾਰੀ PhonePe ਦੇ ਭਾਰਤ ਵਿਚ ਤਬਦੀਲ ਹੋਣ ਅਤੇ ਇਸ ਦੇ ਮੁਲਾਂਕਣ ਵਿਚ ਵਾਧੇ ਕਾਰਨ ਪੈਦਾ ਹੋ ਰਹੀ ਹੈ।
ਇਹ ਵੀ ਪੜ੍ਹੋ: ਗਾਹਕ ਤੋਂ ਕੈਰੀ ਬੈਗ ਲਈ ਪੈਸੇ ਵਸੂਲਣੇ ਪਏ ਮਹਿੰਗੇ: ‘24 Seven’ ਨੂੰ ਹੋਇਆ 26 ਹਜ਼ਾਰ ਦਾ ਜੁਰਮਾਨਾ
PhonePe ਵਿਚ ਵਾਲਮਾਰਟ ਦੀ ਜ਼ਿਆਦਾਤਰ ਹਿੱਸੇਦਾਰੀ ਹੈ, ਜੋ ਕਿ ਉਸ ਦੇ ਕੋਲ ਮੂਲ ਕੰਪਨੀ ਫਲਿੱਪਕਾਰਟ ਦੀ ਖਰੀਦਾਰੀ ਤੋਂ ਬਾਅਦ ਆਈ ਸੀ। PhonePe ਹਾਲ ਹੀ ਵਿਚ ਫਲਿੱਪਕਾਰਟ ਤੋਂ ਵੱਖ ਹੋਈ ਹੈ। ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਸੂਤਰਾਂ ਦਾ ਕਹਿਣਾ ਹੈ ਕਿ PhonePe ਪ੍ਰੀ-ਮਨੀ ਮੁਲਾਂਕਣ ਦੇ ਆਧਾਰ 'ਤੇ ਜਨਰਲ ਅਟਲਾਂਟਿਕ, ਕਤਰ ਇਨਵੈਸਟਮੈਂਟ ਅਥਾਰਟੀ ਅਤੇ ਹੋਰ ਨਿਵੇਸ਼ਕਾਂ ਤੋਂ 12 ਬਿਲੀਅਨ ਡਾਲਰ ਦੀ ਪੂੰਜੀ ਜੁਟਾ ਰਹੀ ਹੈ। ਇਸ ਕਾਰਨ ਭਾਰੀ ਫੀਸ ਵਸੂਲੀ ਜਾ ਰਹੀ ਹੈ।
ਇਹ ਵੀ ਪੜ੍ਹੋ: ਸ਼ਤਰੰਜ ਖਿਡਾਰਨ ਨੂੰ ਬਿਨਾਂ ਹਿਜਾਬ ਤੋਂ ਮੁਕਾਬਲੇ ’ਚ ਹਿੱਸਾ ਲੈਣਾ ਪਿਆ ਮਹਿੰਗਾ, ਮਿਲੀ ਧਮਕੀ
ਵੱਖ-ਵੱਖ ਰਿਪੋਰਟਾਂ ਦੇ ਅਨੁਸਾਰ PhonePe ਦਾ ਆਖਰੀ ਵਾਰ ਦਸੰਬਰ 2020 ਵਿਚ ਮੁਲਾਂਕਣ ਕੀਤਾ ਗਿਆ ਸੀ। ਉਸ ਸਮੇਂ ਕੰਪਨੀ ਦਾ ਮੁਲਾਂਕਣ ਲਗਭਗ 5.5 ਬਿਲੀਅਨ ਡਾਲਰ ਸੀ। ਹੁਣ ਅਮਰੀਕੀ ਨਿਵੇਸ਼ ਫਰਮ ਟਾਈਗਰ ਗਲੋਬਲ ਮੈਨੇਜਮੈਂਟ ਸਮੇਤ ਕਈ ਨਿਵੇਸ਼ਕਾਂ ਨੇ ਨਵੀਂ ਕੀਮਤ 'ਤੇ ਭਾਰਤ ਵਿਚ PhonePe ਦੇ ਸ਼ੇਅਰ ਖਰੀਦੇ ਹਨ। ਇਸ ਕਾਰਨ ਕੰਪਨੀ 'ਤੇ ਇਹ ਦੇਣਦਾਰੀ ਬਣਦੀ ਜਾ ਰਹੀ ਹੈ। ਅਮਰੀਕੀ ਈ-ਕਾਮਰਸ ਕੰਪਨੀ ਵਾਲਮਾਰਟ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਉਹ ਫਲਿੱਪਕਾਰਟ ਦੇ ਨਾਲ PhonePe ਦੀ ਸਾਂਝੇਦਾਰੀ ਨੂੰ ਖਤਮ ਕਰ ਦੇਵੇਗੀ। ਇਹ ਵੀ ਕਿਹਾ ਕਿ ਇਹ ਦੋਵਾਂ ਕੰਪਨੀਆਂ ਵਿਚ ਬਹੁਮਤ ਹਿੱਸੇਦਾਰੀ ਬਰਕਰਾਰ ਰੱਖੇਗੀ।
ਇਹ ਵੀ ਪੜ੍ਹੋ: ਨੋਇਡਾ ’ਚ ਡਿਲੀਵਰੀ ਬੁਆਏ ਨਾਲ ਵਾਪਰੀ ਵੱਡੀ ਵਾਰਦਾਤ, ਹੋਈ ਮੌਤ
ਦਰਅਸਲ ਫਲਿੱਪਕਾਰਟ ਨੇ 2016 ਵਿਚ PhonePe ਨੂੰ ਖਰੀਦਿਆ ਸੀ। ਹਾਲਾਂਕਿ ਹੁਣ ਦੋਵੇਂ ਕੰਪਨੀਆਂ ਵੱਖ ਹੋ ਗਈਆਂ ਹਨ। ਪਰ ਦੋਵਾਂ ਦੀ ਮੂਲ ਕੰਪਨੀ ਅਜੇ ਵੀ ਵਾਲਮਾਰਟ ਹੈ। PhonePe ਅਤੇ Flipkart ਨੂੰ ਵੱਖ ਕਰਨ ਦੀ ਪ੍ਰਕਿਰਿਆ 2019 ਵਿਚ ਸ਼ੁਰੂ ਹੋਈ ਸੀ। ਹੁਣ ਫਿਨਟੇਕ ਕੰਪਨੀ ਪੂਰੀ ਤਰ੍ਹਾਂ ਭਾਰਤੀ ਹੋ ਗਈ ਹੈ। ਇਹ ਹੁਣ ਉੱਚ ਮੁਲਾਂਕਣ 'ਤੇ ਪੂੰਜੀ ਜੁਟਾਉਣ ਦੀ ਕੋਸ਼ਿਸ਼ ਕਰ ਰਹੀ ਹੈ।