ਟਰਾਈ ਦੇ ਨਿਯਮਾਂ ਨਾਲ ਵਧਿਆ ਕੇਬਲ ਤੇ ਡੀਟੀਐਚ ਦਾ ਬਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਟਰਾਈ ਨੇ ਸਾਰੇ ਕੇਬਲ ਅਤੇ ਡੀਟੀਐਚ ਆਪਰੇਟਰਾਂ ਨੂੰ 1 ਫਰਵਰੀ ਤੋਂ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਆਦੇਸ਼ ਦਿਤਾ ਸੀ, ਜਿਸ ਹੇਠ ਗਾਹਕਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਲਈ ...

Cable TV, DTH

ਨਵੀਂ ਦਿੱਲੀ: ਟਰਾਈ ਨੇ ਸਾਰੇ ਕੇਬਲ ਅਤੇ ਡੀਟੀਐਚ ਆਪਰੇਟਰਾਂ ਨੂੰ 1 ਫਰਵਰੀ ਤੋਂ ਨਵੇਂ ਸਿਸਟਮ ਨੂੰ ਲਾਗੂ ਕਰਨ ਦਾ ਆਦੇਸ਼ ਦਿਤਾ ਸੀ, ਜਿਸ ਹੇਠ ਗਾਹਕਾਂ ਨੂੰ ਸਿਰਫ਼ ਉਨ੍ਹਾਂ ਚੈਨਲਾਂ ਲਈ ਚਾਰਜ ਦੇਣਾ ਹੈ, ਜੋ ਉਹ ਵੇਖਣਗੇ। ਇਕ ਚੈਨਲ ਲਈ ਘੱਟੋ ਘੱਟ 0 ਅਤੇ ਵੱਧ ਤੋਂ ਵੱਧ 19 ਰੁਪਏ ਖਰਚ ਕਰਨੇ ਹੋਣਗੇ। ਚੈਨਲ ਵੱਖ – ਵੱਖ ਜਾਂ ਬੁਕੇ ਦੇ ਰੂਪ ਵਿਚ ਚੁਣੇ ਜਾ ਸਕਦੇ ਹਨ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਦੇ ਨਵੇਂ ਨਿਯਮਾਂ ਨਾਲ ਗਾਹਕਾਂ ਨੂੰ ਸਿਰਫ ਆਪਣੀ ਪਸੰਦ ਦੇ ਟੀਵੀ ਚੈਨਲ ਦੇਖਣ ਦੀ ਛੋਟ ਮਿਲੀ ਹੈ ਪਰ ਵਿੱਤੀ ਲਾਭ ਨਹੀਂ ਹੋਇਆ।

ਇਹ ਨਿਯਮ 1 ਫਰਵਰੀ ਤੋਂ ਲਾਗੂ ਹੋ ਗਿਆ ਹੈ। ਰੇਟਿੰਗ ਕ੍ਰਿਸਲ ਦੀ ਰਿਪੋਰਟ ਮੁਤਾਬਕ ਇਸ ਨਾਲ ਗਾਹਕਾਂ ਦਾ ਟੀਵੀ ਬਿੱਲ ਘਟਣ ਦੀ ਉਮੀਦ ਨਹੀਂ। ਰਿਪੋਰਟ ਮੁਤਾਬਕ ਨਵੇਂ ਨਿਯਮ ਨਾਲ ਜ਼ਿਆਦਾਤਰ ਲੋਕਾਂ ਦਾ ਟੀਵੀ ਬਿੱਲ ਘੱਟ ਹੋਣ ਦੀ ਥਾਂ ਵਧ ਗਿਆ ਹੈ। ਟ੍ਰਾਈ ਨੇ ਆਦੇਸ਼ ਲਾਗੂ ਕਰਨ ਦੇ ਨਾਲ ਕਿਹਾ ਸੀ ਕਿ ਦੇਸ਼ ਦੇ 90% ਤੋਂ ਜ਼ਿਆਦਾ ਗਾਹਕ 50 ਜਾਂ ਉਸ ਤੋਂ ਵੀ ਘੱਟ ਚੈਨਲ ਦੇਖਦੇ ਹਨ ਤੇ ਨਵੇਂ ਨਿਯਮਾਂ 'ਚ ਉਨ੍ਹਾਂ ਨੂੰ ਆਪਣੀ ਪਸੰਦ ਦੇ ਚੈਨਲ ਦੇਖਣ ਦੀ ਛੋਟ ਹੈ ਜਿਸ ਦੇ ਉਹ ਪੈਸੇ ਦੇਣਗੇ।

ਰੇਟਿੰਗ ਕ੍ਰਿਸਲ ਦੇ ਸੀਨੀਅਰ ਡਾਇਰੈਕਟਰ ਸਚਿਨ ਗੁਪਤਾ ਨੇ ਕਿਹਾ, “ਨਿਯਮਾਂ ਦੇ ਸੋਧ ਤੋਂ ਇਹ ਪਤਾ ਲੱਗਿਆ ਹੈ ਕਿ ਦਰਸ਼ਕਾਂ ਦਾ ਮਹੀਨੇ ਦੇ ਬਿੱਲ 'ਤੇ ਇਸ ਦਾ ਵੱਖ-ਵੱਖ ਪ੍ਰਭਾਵ ਪਵੇਗਾ। ਪੁਰਾਣੀਆਂ ਕੀਮਤਾਂ ਨਾਲ ਤੁਲਨਾ ਕਰਨ 'ਤੇ ਗਾਹਕਾਂ ਦਾ ਬਿੱਲ 25% ਵਧ ਕੇ 230 ਤੋਂ 300 ਰੁਪਏ ਪ੍ਰਤੀ ਮਹੀਨਾ ਹੋ ਸਕਦਾ ਹੈ। ਕ੍ਰਿਸਲ ਦਾ ਮੰਨਣਾ ਹੈ ਕਿ ਇਨ੍ਹਾਂ ਨਿਯਮਾਂ ਨਾਲ ਫੇਮਸ ਚੈਨਲਾਂ ਨੂੰ ਫਾਇਦਾ ਹੋਵੇਗਾ ਤੇ ਨੈੱਟਫਲਿਕਸ, ਹੌਟਸਟਾਰ ਜਿਹੀਆਂ ਐਪਸ ਵੱਲ ਲੋਕਾਂ ਦਾ ਰੁਝਾਨ ਵਧੇਗਾ।