ਕੇਬਲ ਟੀਵੀ 'ਤੇ ਇਸ ਵਾਰ ਨਹੀਂ ਹੋਵੇਗਾ ਗਣਤੰਤਰ ਦਿਵਸ ਪਰੇਡ ਦਾ ਪ੍ਰਸਾਰਨ : ਟਰਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਇਸ ਵਾਰ ਕੇਬਲ ਟੀਵੀ 'ਤੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਦਰਸ਼ਕ ਨਹੀਂ ਵੇਖ ਪਾਉਣਗੇ।  ਕੇਬਲ ਆਪਰੇਟਰਾਂ ਦੇ ਇਕ...

Telecast

ਨਵੀਂ ਦਿੱਲੀ : ਇਸ ਵਾਰ ਕੇਬਲ ਟੀਵੀ 'ਤੇ 26 ਜਨਵਰੀ ਨੂੰ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਦਰਸ਼ਕ ਨਹੀਂ ਵੇਖ ਪਾਉਣਗੇ।  ਕੇਬਲ ਆਪਰੇਟਰਾਂ ਦੇ ਇਕ ਪ੍ਰਮੁਖ ਸੰਗਠਨ ਨੇ 26 ਜਨਵਰੀ ਨੂੰ ਸਵੇਰੇ ਦੇ ਸਮੇਂ ਹੜਤਾਲ 'ਤੇ ਜਾਣ ਦਾ ਫ਼ੈਸਲਾ ਕੀਤਾ ਹੈ।

ਇਹ ਹੜਤਾਲ ਟਰਾਈ ਵਲੋਂ 1 ਫਰਵਰੀ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮਾਂ ਦੇ ਸਬੰਧ ਵਿਚ ਹੈ। ਕੇਬਲ ਆਪਰੇਟਰ ਦੇ ਇਕ ਪ੍ਰਮੁੱਖ ਸੰਗਠਨ ਹਿੰਦ ਕੇਬਲ ਆਪਰੇਟਰ ਵੈਲਫੇਅਰ ਫਾਉਂਡੇਸ਼ਨ ਨੇ ਕਿਹਾ ਹੈ ਕਿ ਟਰਾਈ ਦੇ ਫ਼ੈਸਲੇ ਦੇ ਵਿਰੋਧ ਵਿਚ ਪੂਰੇ ਦੇਸ਼ ਵਿਚ 26 ਜਨਵਰੀ ਨੂੰ ਸਵੇਰੇ 7 ਵਜੇ ਤੋਂ ਲੈ ਕੇ ਦੁਪਹਿਰ 12 ਵਜੇ ਤੱਕ ਕੇਬਲ ਟੀਵੀ ਦਾ ਪ੍ਰਸਾਰਣ ਬੰਦ ਰਹੇਗਾ।

ਮੁਰਾਦਾਬਾਦ ਵਿਚ ਮੰਗਲਵਾਰ ਨੂੰ ਆਯੋਜਿਤ ਹੋਈ ਇਸ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ,  ਜਿਸ ਦੇ ਤਹਿਤ ਕਿਹਾ ਗਿਆ ਕਿ ਟਰਾਈ ਨੇ ਕੇਬਲ ਆਪਰੇਟਰਾਂ ਦੀ ਕਈ ਮੰਗਾਂ ਨੂੰ ਪੂਰਾ ਨਹੀਂ ਕੀਤਾ ਹੈ। ਇਸ ਬਾਰੇ ਕਈ ਵਾਰ ਪ੍ਰਧਾਨ ਮੰਤਰੀ ਦਫ਼ਤਰ, ਸੂਚਨਾ ਪ੍ਰਸਾਰਣ ਮੰਤਰਾਲਾ ਨੂੰ ਜਾਣੂ ਕਰਾਇਆ ਗਿਆ ਹੈ ਪਰ ਫਿਰ ਵੀ ਉਨ੍ਹਾਂ ਨੂੰ ਰਾਹਤ ਨਹੀਂ ਮਿਲੀ ਹੈ। ਹਿੰਦ ਕੇਬਲ ਆਪਰੇਟਰ ਵੈਲਫੇਅਰ ਫਾਉਂਡੇਸ਼ਨ ਦੇ ਪ੍ਰਧਾਨ ਧਰਮੇਂਦਰ ਕੁਮਾਰ ਨੇ ਕਿਹਾ ਕਿ ਸੰਗਠਨ ਦੀ ਕੁੱਝ ਮੰਗੇ ਹਨ, ਜਿਨ੍ਹਾਂ ਦੇ ਉਤੇ ਹਾਲੇ ਤੱਕ ਸੁਣਵਾਈ ਨਹੀਂ ਹੋ ਪਾਈ ਹੈ।

ਇਹਨਾਂ ਮੰਗਾਂ ਵਿਚ 15 ਫ਼ੀ ਸਦੀ ਕੈਪਿੰਗ, ਲੋਕਲ ਕੇਬਲ ਆਪਰੇਟਰ ਦੀ ਸ਼ੇਅਰਿੰਗ ਠੀਕ ਨਹੀਂ ਹੈ, ਕੁੱਝ ਲੋਕਾਂ ਦੇ ਫ਼ੇਵਰੇਟ ਚੈਨਲਾਂ ਦੇ ਰੇਟ ਆਦਿ ਮੁੱਖ ਹਨ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਨੈਟਵਰਕ ਕਪੈਸਿਟੀ ਫੀਸ, ਸੈਟ ਟਾਪ ਬਾਕਸ ਪੋਰਟੇਬਿਲਿਟੀ ਵੀ ਮੁਖ ਮੁੱਦਾ ਹੈ। ਸਥਾਨਕ ਕੇਬਲ ਆਪਰੇਟਰ ਨੂੰ ਰੱਖ ਰਖਾਅ ਲਈ ਬਿਜਲੀ ਬਿਲ, ਇਨਵਰਟਰ, ਮੋਬਾਇਲ, ਪਟਰੌਲ, ਇਕ ਤੋਂ ਦੋ ਸਾਥੀ ਹੈਲਪਰ, ਸਟੇਸ਼ਨਰੀ,  ਲਾਈਨ ਬਦਲਣ ਦਾ ਖਰਚ ਖੁਦ ਕਰਨਾ ਪੈਂਦਾ ਹੈ। ਕਿਸੇ ਵੀ ਮਲਟੀ ਸਿਸਟਮ ਆਪਰੇਟਰ ਜਾਂ ਬ੍ਰਾਡਕਾਸਟਰ ਵਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਯੋਗਦਾਨ ਲੋਕਲ ਕੇਬਲ ਆਪਰੇਟਰ ਨੂੰ ਨਹੀਂ ਕੀਤਾ ਜਾਂਦਾ ਹੈ। 

ਉਹਨਾਂ ਇਹ ਵੀ ਆਖਿਆ ਕਿ ਸ਼ੇਅਰ ਘੱਟ ਹੋਣ ਕਾਰਨ ਉਸ ਉਤੇ ਫ਼ਾਲਤੂ ਆਰਥਕ ਬੋਝ ਪਵੇਗਾ ਅਤੇ ਅਪਣੇ ਪਰਵਾਰ ਦਾ ਪਾਲਣ ਪੋਸ਼ਣ ਨਹੀਂ ਕਰ ਪਾਵੇਗਾ ਅਤੇ ਨਾ ਹੀ ਅਪਣੇ ਕਰਮਚਾਰੀਆਂ ਦਾ ਖਰਚ ਚੁੱਕ ਪਾਵੇਗਾ। ਇਸ ਤੋਂ ਉਨ੍ਹਾਂ ਦਾ ਵਪਾਰ ਪੂਰੀ ਤਰੀਕੇ ਨਾਲ ਖ਼ਤਮ ਹੋ ਜਾਵੇਗਾ ਅਤੇ ਕੇਬਲ ਆਪਰੇਟਰ ਭੁਖਮਰੀ ਦੀ ਕਗਾਰ 'ਤੇ ਆ ਜਾਵੇਗਾ। ਅਜਿਹੀ ਵੀ ਸੰਭਾਵਨਾ ਹੈ ਕਿਤੇ ਕੋਈ ਆਪਰੇਟਰ ਸਾਥੀ ਅਪਣੀ ਜੀਵਨ ਲੀਲਾ ਖ਼ਤਮ ਨਾ ਕਰ ਲੈਣ।