10 ਹਜ਼ਾਰ ਤੋਂ ਜ਼ਿਆਦਾ ਨਕਦ ਲੈਣ-ਦੇਣ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ!

ਏਜੰਸੀ

ਖ਼ਬਰਾਂ, ਵਪਾਰ

10 ਹਜ਼ਾਰ ਰੁਪਏ ਤੋਂ ਵਾਧ ਨਕਦ ਲੈਣ-ਦੇਣ ਨਹੀਂ ਕਰ ਪਾਉਂਗੇ

File

ਨਵੀਂ ਦਿੱਲੀ- ਹੁਣ ਨਕਦ ਲੈਣ-ਦੇਣ ਵਾਲਿਆਂ ਲਈ ਸੈਂਟ੍ਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਨੇ ਇੱਕ ਨਵਾਂ ਫੈਸਲਾ ਲਿਆ ਹੈ। ਜਿਸ ਵਿੱਚ ਹੁਣ ਤੁਸੀਂ 10 ਹਜ਼ਾਰ ਰੁਪਏ ਤੋਂ ਵਾਧ ਨਕਦ ਲੈਣ-ਦੇਣ ਨਹੀਂ ਕਰ ਪਾਉਂਗੇ। ਸੈਂਟ੍ਰਲ ਬੋਰਡ ਆਫ ਡਾਇਰੈਕਟ ਟੈਕਸਿਜ਼ (CBDT) ਨੇ ਆਮਦਨ ਕਰ ਨਿਯਮ, 1962 'ਚ ਬਦਲਾਅ ਕਰਦਿਆਂ ਇਕ ਦਿਨ 'ਚ ਕੈਸ਼ ਲੈਣ-ਦੇਣ ਦੀ ਹੱਦ ਘਟਾ ਦਿੱਤੀ ਹੈ। ਪਹਿਲਾਂ ਇਹ ਰਕਮ 20 ਹਜ਼ਾਰ ਰੁਪਏ ਸੀ ਜਿਸ ਨੂੰ ਹੁਣ ਘਟਾ ਕੇ 10 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। 

ਜੇਕਰ ਹੁਣ ਇਕ ਦਿਨ ਵਿਚ ਕਿਸੇ ਇਕ ਵਿਅਕਤੀ ਨੂੰ 10 ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਨਕਦ ਭੁਗਤਾਨ ਕੀਤਾ ਜਾਂਦਾ ਹੈ ਤਾਂ ਇਹ ਗ਼ੈਰ-ਕਾਨੂੰਨੀ ਮੰਨਿਆ ਜਾਵੇਗਾ। ਇਹ ਨਿਯਮ ਆਮਦਨ ਕਰ ਦੇ ਨਿਯਮ 6DD 'ਚ ਦੱਸਿਆ ਗਿਆ ਹੈ। ਨਿਯਮ ਮੁਤਾਬਿਕ ਜੇਕਰ ਕਿਸੇ ਵਿਅਕਤਕੀ ਨੂੰ 10ਹਜ਼ਾਰ ਰੁਪਏ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਜਾਣਾ ਹੈ ਤਾਂ ਇਹ ਕੰਮ ਚੈੱਕ ਜ਼ਰੀਏ ਹੀ ਕੀਤਾ ਜਾਵੇ। ਨਵੇਂ ਨਿਯਮ ਅਨੁਸਾਰ ਜੇਕਰ 10 ਹਜ਼ਾਰ ਤੋਂ ਜ਼ਿਆਦਾ ਦਾ ਭੁਗਤਾਨ ਕੀਤਾ ਜਾਣਾ ਹੈ।

ਤਾਂ ਅਕਾਊਂਟ ਪੇਈ ਚੈੱਕ ਜਾਂ ਅਕਾਊਂਟ ਪੇਈ ਡ੍ਰਾਫਟ ਜਾਂ ਇਲੈਕਟ੍ਰਾਨਿਕ ਕਲਿਅਰਿੰਗ ਸਿਸਟਮ ਜ਼ਰੀਏ ਹੀ ਕੀਤਾ ਜਾਵੇ। ਜੇਕਰ ਇਸ ਤੋਂ ਜ਼ਿਆਦਾ ਕੈਸ਼ ਹੈ ਤਾਂ ਤੁਸੀਂ ਇਨ੍ਹਾਂ ਤਰੀਕਿਆਂ ਰਾਹੀਂ ਵੀ ਭੁਗਤਾਨ ਕਰ ਸਕਦੇ ਹੋ। ਕ੍ਰੈਡਿਟ ਕਾਰਡ, ਡੈਬਿਟ ਕਾਰਡ, ਨੈੱਟ ਬੈਂਕਿੰਗ, IMPS (ਤੁਰੰਤ ਭੁਗਤਾਨ ਸੇਵਾ), ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ, ਆਰਟੀਜੀਐੱਸ (ਰਿਅਲ ਟਾਈਮ ਗ੍ਰੌਸ ਸੈਟਲਮੈਂਟ), ਐੱਨਈਐੱਫਟੀ (ਨੈਸ਼ਨਲ ਇਲੈਕਟ੍ਰੌਨਿਕ ਫੰਡਜ਼ ਟਰਾਂਸਫਰ), BHIM (ਭਾਰਤ ਇੰਟਰਫੇਸ ਫੌਰ ਮਨੀ) ਆਧਾਰ ਪੇ ਰਾਹੀਂ ਭੁਗਤਾਨ ਕਰ ਸਕਦੇ ਹੋਂ। 

ਕੇਂਦਰੀ ਪ੍ਰਤੱਖ ਕਰ ਬੋਰਡ ਨੇ ਆਮਦਨ ਕਰ ਨਿਯਮ, 1962 'ਚ ਸੋਧ ਕਰ ਕੇ ਨਵੇਂ ਨਿਯਮ ਬਣਾਏ ਹਨ ਤੇ ਨਵੇਂ ਨਿਯਮਾਂ ਨੂੰ ਆਮਦਨ ਕਰ (ਤੀਸਰਾ ਸੋਧ) ਨਿਯਮ, 2020 ਕਿਹਾ ਜਾ ਸਕਦਾ ਹੈ। ਸਰਲ ਸ਼ਬਦਾਂ 'ਚ ਕਿਸੇ ਵੀ ਇਲੈਕਟ੍ਰੌਨਿਕ ਮਾਧਿਅਮਾਂ ਤੋਂ ਇਲਾਵਾ ਹੋਰ ਭੁਗਤਾਨ ਯਾਨੀ ਨਕਦੀ 'ਚ ਰੋਜ਼ਾਨਾ 10 ਹਜ਼ਾਰ ਰੁਪਏ ਦੀ ਲਿਮਟ ਤੈਅ ਕੀਤੀ ਗਈ ਹੈ। ਸਰਕਾਰ ਦਾ ਮੰਨਣਾ ਹੈ ਕਿ ਆਨਲਾਈਨ ਭੁਗਤਾਨ ਦੀਆਂ ਸੇਵਾਵਾਂ ਸ਼ੁਰੂ ਹੋਣ ਤੋਂ ਬਾਅਦ ਕੈਸ਼ ਲੈਣ-ਦੇਣ ਘਟਿਆ ਹੈ। 

ਸਰਕਾਰ ਇਸ ਨੂੰ ਹੋਰ ਘਟਾਉਣਾ ਚਾਹੁੰਦੀ ਹੈ। ਇਸ ਲਈ ਹੀ ਇਸ ਨਿਯਮ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਬੈਂਕਾਂ ਦਾ ਵੀ ਆਧੁਨਿਕੀਕਰਨ ਹੋਇਆ ਹੈ। ਨਾਲ ਹੀ ਆਨਲਾਈਨ ਫੰਡ ਟਰਾਂਸਫਰ ਜਾਂ ਪੇਮੈਂਟ ਐਪ ਜ਼ਰੀਏ ਹੋਣ ਵਾਲੇ ਲੈਣ-ਦੇਣ ਨੂੰ ਸੁਰੱਖਿਅਕ ਕੀਤਾ ਜਾ ਰਿਹਾ ਹੈ।