ਭਾਰਤੀਆਂ ਲਈ ਖੁਸ਼ਖ਼ਬਰੀ, ਦੁਬਈ ਦੇ ਹਵਾਈ ਅੱਡਿਆਂ 'ਤੇ ਭਾਰਤੀ ਕਰੰਸੀ ਨਾਲ ਕੀਤਾ ਜਾ ਸਕੇਗਾ ਲੈਣ-ਦੇਣ

ਏਜੰਸੀ

ਖ਼ਬਰਾਂ, ਰਾਸ਼ਟਰੀ

ਸੰਯੁਕਤ ਅਰਬ ਅਮੀਰਾਤ ਦੁਬਈ ਦੇ ਸਾਰੇ ਹਵਾਈ ਅੱਡਿਆਂ ‘ਤੇ ਭਾਰਤੀ ਰੁਪਏ ‘ਚ ਲੈਣ-ਦੇਣ ਕੀਤਾ ਜਾ ਸਕੇਗਾ...

UAE Airport

ਨਵੀਂ ਦਿੱਲੀ: ਸੰਯੁਕਤ ਅਰਬ ਅਮੀਰਾਤ ਦੁਬਈ ਦੇ ਸਾਰੇ ਹਵਾਈ ਅੱਡਿਆਂ ‘ਤੇ ਭਾਰਤੀ ਰੁਪਏ ‘ਚ ਲੈਣ-ਦੇਣ ਕੀਤਾ ਜਾ ਸਕੇਗਾ। ਸੂਤਰਾਂ ਅਨੁਸਾਰ ਭਾਰਤੀ ਮੁਦਰਾ ਨੂੰ ਲੈਣ-ਦੇਣ ਲਈ ਮੰਜ਼ੂਰ ਕੀਤਾ ਜਾਣਾ ਭਾਰਤ ਵਲੋਂ ਆਉਣ ਵਾਲੇ ਯਾਤਰੀਆਂ ਲਈ ਚੰਗੀ ਖ਼ਬਰ ਹੈ ਕਿਉਂਕਿ ਉਨ੍ਹਾਂ ਨੇ ਰੁਪਏ ਨੂੰ ਦੂਜੀਆਂ ਕਰੰਸੀਆਂ ਵਿੱਚ ਬਦਲਾਉਣ ਦੇ ਚਲਦੇ ਵੱਡੀ ਰਾਸ਼ੀ ਦਾ ਨੁਕਸਾਨ ਕਰਾਉਣਾ ਪੈਂਦਾ ਸੀ।

ਇੱਕ ਖ਼ਬਰ ਅਨੁਸਾਰ, ਭਾਰਤੀ ਮੁਦਰਾ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਸਾਰੇ ਤਿੰਨਾਂ ਟਰਮੀਨਲ ਅਤੇ ਅਲ ਮਖਤੂਮ ਹਵਾਈ ਅੱਡੇ ‘ਤੇ ਮੰਨਣਯੋਗ ਹੈ। ਹਵਾਈ ਅੱਡੇ ‘ਤੇ ਸਥਿਤ ਡਿਊਟੀ ਫ੍ਰੀ ਦੁਕਾਨ ਦੇ ਇੱਕ ਕਰਮਚਾਰੀ ਨੇ ਸਮਾਚਾਰ ਪੱਤਰਾਂ ਨੂੰ ਦੱਸਿਆ, ਅਸੀਂ ਭਾਰਤੀ ਰੁਪਿਆ ਲੈਣਾ ਸ਼ੁਰੂ ਕਰ ਦਿੱਤਾ ਹੈ। ਖ਼ਬਰ ‘ਚ ਕਿਹਾ ਗਿਆ ਹੈ ਕਿ ਪਿਛਲੇ ਸਾਲ ਦੁਬਈ ਹਵਾਈ ਅੱਡੇ ਤੋਂ ਲਗਭਗ 9 ਕਰੋੜ ਪਾਂਧੀ ਗੁਜਰੇ ਸਨ।

 ਇਨ੍ਹਾਂ ਵਿੱਚ 1.22 ਕਰੋੜ ਭਾਰਤੀ ਸਨ। ਭਾਰਤੀ ਮੁਸਾਫਰਾਂ ਨੂੰ ਇਸ ਤੋਂ ਪਹਿਲਾਂ ਤੱਕ ਦੁਬਈ ਹਵਾਈ ਅੱਡੇ ‘ਤੇ ਡਿਊਟੀ ਫ੍ਰੀ ਦੁਕਾਨਾਂ ਤੋਂ ਖਰੀਦਦਾਰੀ ਲਈ ਸਾਮਾਨ ਦੀ ਕੀਮਤ ਡਾਲਰ, ਦਿਰਹਾਮ ਜਾਂ ਯੂਰੋ ਵਿੱਚ ਦੇਣੀ ਪੈਂਦੀ ਸੀ। ਖ਼ਬਰ ਵਿੱਚ ਕਿਹਾ ਗਿਆ ਹੈ ਕਿ ਰੁਪਿਆ ਦੁਬਈ ‘ਚ ਡਿਊਟੀ ਫ੍ਰੀ ਦੁਕਾਨਾਂ ‘ਤੇ ਮੰਜ਼ੂਰ ਕੀਤੇ ਜਾਣ ਵਾਲੀ 16ਵੀ ਕਰੰਸੀ ਹੈ। ਦਸੰਬਰ 1983 ‘ਚ ਦੂਜੀਆਂ ਕਰੰਸੀਆਂ ਨੂੰ ਸਵੀਕਾਰ ਕੀਤੇ ਜਾਣ ਦੀ ਸ਼ੁਰੁਆਤ ਹੋਈ ਸੀ।