ਜੈੱਟ ਏਅਰਵੇਜ਼ ਨੂੰ ਵਿੱਤੀ ਸੰਕਟ ‘ਚੋਂ ਬਾਹਰ ਕੱਢਣ ਲਈ ਕਰਮਚਾਰੀਆਂ ਨੇ ਬਣਾਈ ਯੋਜਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਵਪਾਰ

ਜੈੱਟ ਏਅਰਵੇਜ਼ ਦੀ ਆਵਾਜਾਈ ਨੂੰ ਫਿਰ ਤੋਂ ਬਹਾਲ ਕਰਨ ਲਈ ਕਰਮਚਾਰੀਆਂ ਵੱਲੋਂ ਇਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ।

Revival of jet airways

ਨਵੀਂ ਦਿੱਲੀ: ਵਿੱਤੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਉਡਾਨਾਂ ਰੁਕ ਗਈਆਂ ਹਨ ਹੈ ਅਤੇ ਇਸ ਦੀ ਆਵਾਜਾਈ ਨੂੰ ਫਿਰ ਤੋਂ ਬਹਾਲ ਕਰਨ ਲਈ ਕਰਮਚਾਰੀਆਂ ਵੱਲੋਂ ਇਕ ਨਵੀਂ ਯੋਜਨਾ ਤਿਆਰ ਕੀਤੀ ਗਈ ਹੈ। ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦੇ ਇਕ ਸਮੂਹ ਨੇ ਏਅਰਲਾਈਨਜ਼ ਨੂੰ ਦੁਬਾਰਾ ਚਾਲੂ ਕਰਨ ਲਈ ਇਸਦੇ ਕਰਜ਼ਦਾਤਾ ਸਾਹਮਣੇ ‘ਰੋਜਾ’ (revival of jet Airways) ਪੇਸ਼ ਕੀਤਾ ਹੈ।

ਕਰਮਚਾਰੀਆਂ ਨੇ ਇਹ ‘ਰੋਜਾ’ ਯੋਜਨਾ ਭਾਰਤੀ ਸਟੇਟ ਬੈਂਕ, ਆਈਸੀਆਈਸੀਆਈ ਬੈਂਕ ਅਤੇ ਪੰਜਾਬ ਨੈਸ਼ਨਲ ਬੈਂਕ ਸਮੇਤ ਏਅਰਲਾਈਨ ਦੇ ਪ੍ਰਮੁੱਖ ਕਰਜ਼ਦਾਤਾ ਸਾਹਮਣੇ ਰੱਖੀ ਹੈ। ਇਸ ਤੋਂ ਪਹਿਲਾਂ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਦੇ ਇਕ ਸਮੂਹ ਨੇ ਬਾਹਰੀ ਨਿਵੇਸ਼ਕਾਂ ਕੋਲੋਂ 3000 ਕਰੋੜ ਰੁਪਏ ਇਕੱਠੇ ਕਰਕੇ ਕੰਪਨੀ ਦਾ ਪ੍ਰਬੰਧ ਅਪਣੇ ਹੱਥਾਂ ਵਿਚ ਲੈਣ ਦੀ ਪੇਸ਼ਕਸ਼ ਕੀਤੀ ਸੀ। ਜੈੱਟ ਏਅਰਵੇਜ਼ ਦੇ ਸ਼ੇਅਰਹੋਲਡਰਾਂ ਅਤੇ ਕੰਪਨੀ ਨੂੰ ਕਰਜ਼ਾ ਦੇਣ ਵਾਲੇ ਨੋ ਬੈਂਕਾ ਨੇ ਏਅਰਲਾਈਨ ਨੂੰ ਦੁਬਾਰਾ ਚਾਲੂ ਕਰਨ ਲਈ ਲੇਵਰੇਜ਼ ਬਾਇ-ਆਉਟ ਪਲਾਨ (LBO) ਤਿਆਰ ਕੀਤਾ ਹੈ।

ਸ਼ੰਕਰਨ ਪੀ ਰਘੁਰਾਥਨ ਦੀ ਅਗਵਾਈ ਵਿਚ ਕਰਮਚਾਰੀਆਂ ਦੇ ਸਮੂਹ ਨੇ ਪਾਇਲਟਾਂ, ਇੰਜੀਨੀਅਰਾਂ, ਕਰਮਚਾਰੀ ਯੂਨੀਅਨਾਂ ਅਤੇ ਬੈਂਕਰਾਂ ਸਮੇਤ ਵੱਖ ਵੱਖ ਲੋਕਾਂ ਸਾਹਮਣੇ ਏਅਰਲਾਈਨ ਨੂੰ ਦੁਬਾਰਾ ਚਾਲੂ ਕਰਵਾਉਣ ਬਾਰੇ ਯੋਜਨਾ ਦੀ ਪੇਸ਼ਕਸ਼ ਕੀਤੀ ਹੈ। ਇਸ ਪੇਸ਼ਕਸ਼ ਦੀ ਸਮੀਖਿਆ ਆਈਏਐਨਐਸ ਵੱਲੋਂ ਕੀਤੀ ਗਈ ਹੈ ਜਿਸਦੇ ਅਨੁਸਾਰ ਬੈਂਕ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਨੂੰ 1500 ਕਰੋੜ ਰੁਪਏ ਦਾ ਕਰਜ਼ ਦੇ ਸਕਦੇ ਹਨ। ਇਹ ਪਰਸਨਲ ਲੋਨ ਦੇ ਰੂਪ ਵਿਚ ਹਰੇਕ ਕਰਮਚਾਰੀ ਦੇ ਛੇ ਮਹੀਨੇ ਦੀ ਤਨਖਾਹ ਹੈ।

ਕਰਮਚਾਰੀ ਇਸ ਪੈਸੇ ਦੀ ਵਰਤੋਂ ਨਾਲ ਐਸਬੀਆਈ ਕੋਲੋਂ ਕੰਪਨੀ ਦੀ 51 ਫੀਸਦੀ ਹਿੱਸੇਦਾਰੀ ਅਤੇ ਲੈਣਗੇ। ਇਸ ਤਰ੍ਹਾਂ ਜੈੱਟ ਏਅਰਵੇਜ਼ ਦਾ ਕੰਟਰੋਲ ਕਰਮਚਾਰੀਆਂ ਕੋਲ ਆ ਜਾਵੇਗਾ। ਯੋਜਨਾ ਦੇ ਇਸ ਪੜਾਅ ਵਿਚ ਦੋ ਸਾਲਾਂ ਲਈ 10,000 ਪ੍ਰਤੀ ਟਿਕਟ ਦੀ ਦਰ ਨਾਲ ਚਾਰ ਟਿਕਟ ਖਰੀਦਣ ਵਾਲਿਆਂ ਨੂੰ ਪਰਸਨਲ ਲੋਨ ਦੇਣ ਲਈ ਬੈਂਕਾਂ ਨੂੰ ਤਿਆਰ ਕੀਤਾ ਜਾਵੇਗਾ। ਇਸੇ ਤਰ੍ਹਾਂ ਟਿਕਟਾਂ ਦੀ ਵਿਕਰੀ ਨਾਲ 8000 ਕਰੋੜ ਰੁਪਏ ਇਕੱਠੇ ਕੀਤੇ ਜਾ ਸਕਦੇ ਹਨ।ਇਸ ਦੇ ਤਹਿਤ 20000 ਕਰੋੜ ਰੁਪਏ ਦੀ ਰਕਮ ਦੀ ਵਰਤੋਂ ਪੰਜ ਸਾਲਾਂ ਲਈ ਕੰਪਨੀ ਦੀ ਕਾਰਜਕਾਰੀ ਪੂੰਜੀ ਅਤੇ ਕਰਜ਼ਦਾਰਾਂ ਦੇ ਭੁਗਤਾਨ ਲਈ ਕੀਤੀ ਜਾਵੇਗੀ।