ਉੱਜਵਲਾ ਸਕੀਮ ਤਹਿਤ ਹੁਣ ਮਿਲੇਗਾ 5 ਕਿਲੋਗ੍ਰਾਮ ਦਾ ਸਿਲੰਡਰ

ਏਜੰਸੀ

ਖ਼ਬਰਾਂ, ਵਪਾਰ

ਸਬਸਿਡੀ 'ਤੇ ਮਿਲਣ ਵਾਲਾ 5 ਕਿਲੋਗ੍ਰਾਮ ਦਾ ਸਿਲੰਡਰ 175.10 ਰੁਪਏ 'ਚ ਮਿਲਦਾ ਹੈ

5 kg LPG refill to power Ujjwala scheme under Modi govt

ਨਵੀਂ ਦਿੱਲੀ : ਸਰਕਾਰ ਉੱਜਵਲਾ ਯੋਜਨਾ ਦੇ ਤਹਿਤ ਉਨ੍ਹਾਂ ਖੇਤਰਾਂ ਵਿਚ 14.2 ਕਿਲੋਗ੍ਰਾਮ ਸਿਲੰਡਰ ਦੀ ਬਜਾਏ ਹੁਣ 5 ਕਿਲੋਗ੍ਰਾਮ ਦਾ ਸਿਲੰਡਰ ਵੰਡੇਗੀ, ਜਿਥੇ ਗੈਸ ਭਰਵਾਉਣ ਦੀ ਦਰ ਬਹੁਤ ਘੱਟ ਰਹੀ ਹੈ। ਸਰਕਾਰ ਨੇ ਇਹ ਫ਼ੈਸਲਾ ਉਨ੍ਹਾਂ ਸ਼ਿਕਾਇਤਾਂ ਤੋਂ ਬਾਅਦ ਲਿਆ ਹੈ ਜਿਸ ਤਹਿਤ ਕੁਝ ਪਛੜੇ ਖੇਤਰਾਂ ਦੇ ਗ਼ਰੀਬ ਇਸ ਯੋਜਨਾ ਤਹਿਤ ਮਿਲੇ ਰਸੋਈ ਗੈਸ ਸਿਲੰਡਰ ਦੁਬਾਰਾ ਨਹੀਂ ਭਰਵਾ ਸਕਦੇ।

ਇਸ ਸਮੇਂ ਬਿਨਾਂ ਸਬਸਿਡੀ ਵਾਲੇ 14.2 ਕਿਲੋਗ੍ਰਾਮ ਦੇ ਰਸੋਈ ਗੈਸ ਸਿਲੰਡਰ ਦੀ ਕੀਮਤ ਦਿੱਲੀ 'ਚ 737.50 ਰੁਪਏ ਹੈ। ਜਿਨ੍ਹਾਂ ਲੋਕਾਂ ਨੂੰ ਸਬਸਿਡੀ ਮਿਲਦੀ ਹੈ ਉਨ੍ਹਾਂ ਨੂੰ ਸਿਲੰਡਰ ਲਈ 497.37 ਰੁਪਏ ਦੇਣੇ ਪੈਂਦੇ ਹਨ। ਇਨ੍ਹਾਂ ਸਿਲੰਡਰਾਂ ਦੇ ਮੁਕਾਬਲੇ ਸਬਸਿਡੀ 'ਤੇ ਮਿਲਣ ਵਾਲਾ 5 ਕਿਲੋਗ੍ਰਾਮ ਦਾ ਸਿਲੰਡਰ 175.10 ਰੁਪਏ 'ਚ ਮਿਲਦਾ ਹੈ ਜਿਸ ਨੂੰ ਖਰੀਦਣਾ ਥੋੜ੍ਹਾ ਸਸਤਾ ਪੈਂਦਾ ਹੈ।

ਉੱਜਵਲਾ ਯੋਜਨਾ ਤਹਿਤ ਆਰਥਕ ਰੂਪ ਨਾਲ ਪਛੜੇ ਲੋਕਾਂ ਨੂੰ ਰਸੋਈ ਗੈਸ ਦੀ ਸਹੂਲਤ ਦਿਤੀ ਜਾਂਦੀ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਨਰਿੰਦਰ ਮੋਦੀ ਸਰਕਾਰ ਦੀ ਦੁਬਾਰਾ ਵਾਪਸੀ 'ਚ ਇਸ ਯੋਜਨਾ ਦੀ ਅਹਿਮ ਭੂਮਿਕਾ ਰਹੀ ਹੈ। ਸਰਕਾਰ ਸਾਹਮਣੇ ਵੱਡੀ ਚੁਨੌਤੀ ਇਹ ਸੀ ਕਿ ਉਪਭੋਗਤਾ ਪ੍ਰਤੀ ਸਾਲ ਔਸਤਨ 7 ਸਿਲੰਡਰ ਭਰਵਾਉਂਦੇ ਸਨ ਪਰ ਉੱਜਵਲਾ ਦੇ ਲਾਭਪਾਤਰ ਸਿਰਫ 3.28 ਸਿਲੰਡਰ ਹੀ ਭਰਵਾ ਸਕਦੇ ਸਨ।

ਹੁਣ ਅਪਣੀ ਦੂਜੀ ਪਾਰੀ 'ਚ ਮੋਦੀ ਸਰਕਾਰ ਇਸ ਮੁੱਦੇ 'ਤੇ ਖਾਸ ਧਿਆਨ ਦੇ ਰਹੀ ਹੈ ਅਤੇ ਅਧਿਕਾਰੀਆਂ ਨੇ ਘੱਟੋ-ਘੱਟ ਅਜਿਹੇ 10 ਜ਼ਿਲ੍ਹਿਆਂ ਦੀ ਪਛਾਣ ਕੀਤੀ ਹੈ ਜਿਥੇ ਸਿਲੰਡਰ ਦੋ ਵਾਰ ਹੀ ਭਰੇ ਜਾਂਦੇ ਹਨ। ਇਨ੍ਹਾਂ ਖੇਤਰਾਂ ਵਿਚ ਸਿਰਫ 5 ਕਿਲੋਗ੍ਰਾਮ ਵਾਲਾ ਸਿਲੰਡਰ ਹੀ ਵੰਡਿਆ ਜਾਵੇਗਾ।