ਕੀ ਕੋਰੋਨਾ ਵਾਇਰਸ ਕਰਕੇ ਵਧ ਰਿਹਾ ਹੈ ਸੋਨੇ ਦਾ ਭਾਅ?

ਏਜੰਸੀ

ਖ਼ਬਰਾਂ, ਵਪਾਰ

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਲ ਵਿਚ ਇੱਕ ਪਾਸੇ ਜਿੱਥੇ ਵਿਸ਼ਵ ਦੀ ਆਰਥਿਕਤਾ ਡਿੱਗ ਰਹੀ ਹੈ ਅਤੇ ......

gold price

ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਲ ਵਿਚ ਇੱਕ ਪਾਸੇ ਜਿੱਥੇ ਵਿਸ਼ਵ ਦੀ ਆਰਥਿਕਤਾ ਡਿੱਗ ਰਹੀ ਹੈ ਅਤੇ ਨੌਕਰੀਆਂ ਦੇ ਸੰਕਟ ਦਾ ਸਾਹਮਣਾ ਕਰਨਾ  ਪੈ ਰਿਹਾ ਹੈ, ਦੂਜੇ ਪਾਸੇ, ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦਿਨੋ-ਦਿਨ ਅਸਮਾਨ ਨੂੰ ਛੂੰਹ ਰਹੀਆਂ ਹਨ।

ਮਹਾਂਮਾਰੀ ਦੇ ਬਾਅਦ, ਦੇਸ਼ ਦੀ ਆਰਥਿਕਤਾ ਪਹਿਲਾਂ ਹੀ ਮਾੜੀ ਸਥਿਤੀ ਵਿੱਚ ਪਹੁੰਚ ਗਈ ਹੈ। ਅੰਤਰਰਾਸ਼ਟਰੀ ਮੁਦਰਾ ਫੰਡ (IMAF) ਨੇ ਇਸ ਸਾਲ ਵਿੱਚ ਭਾਰਤ ਦੀ ਵਿਕਾਸ ਦਰ 4.5% ਰਹਿਣ ਦਾ ਅਨੁਮਾਨ ਲਗਾਇਆ ਹੈ।

ਸਿਰਫ ਭਾਰਤ ਹੀ ਨਹੀਂ, ਆਈਐਮਏਐਫ ਨੇ ਵਿਸ਼ਵ ਆਰਥਿਕਤਾ ਲਈ ਇਸ ਵਿਕਾਸ ਦਰ ਦਾ ਅਨੁਮਾਨ 4.9%  ਫੀਸਦੀ ਕੀਤਾ ਹੈ। ਇਸ ਸਭ ਦੇ ਵਿਚਕਾਰ, ਇੱਕ ਖ਼ਬਰ ਜਿਹੜੀ ਹਰ ਕਿਸੇ ਦਾ ਧਿਆਨ ਆਪਣੇ ਵੱਲ ਖਿੱਚਦੀ ਹੈ ਉਹ ਹੈ ਸੋਨੇ ਦੀ ਕੀਮਤ। 

ਭਾਰਤ ਵਿਚ ਜੂਨ ਦੀ ਸ਼ੁਰੂਆਤ ਵਿਚ ਸੋਨੇ ਦੀ ਕੀਮਤ 46,600 ਪ੍ਰਤੀ 10 ਗ੍ਰਾਮ ਦੇ ਆਸ ਪਾਸ ਸੀ ਜੋ ਹੁਣ 48,000 ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਈ ਹੈ।
ਇਸ ਦੇ ਨਾਲ ਹੀ, ਜੂਨ ਮਹੀਨੇ ਵਿੱਚ, ਪਿਛਲੇ ਅੱਠ ਸਾਲਾਂ ਵਿੱਚ ਵਿਸ਼ਵ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਸਭ ਤੋਂ ਵੱਧ ਵਾਧਾ ਦਰਜ ਕੀਤਾ ਗਿਆ ਹੈ।

ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਦਰਜ ਕੀਤੀ ਗਈ ਸੀ, ਪਰ ਇਹ ਸਿਰਫ 400 ਰੁਪਏ ਸੀ।  ਮਾਹਰ ਮੰਨਦੇ ਹਨ ਕਿ ਸੋਨੇ ਦੀ ਕੀਮਤ ਹੁਣ ਹੋਰ ਤੇਜ਼ ਦਿਖਾਈ ਦੇਵੇਗੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ