ਭੁੱਲ ਜਾਓ ਸਸਤਾ ਸੋਨਾ, ਅੱਜ ਟੁੱਟ ਗਏ ਸਾਰੇ ਰਿਕਾਰਡ, ਜਲਦ 50 ਹਜ਼ਾਰ ਤੋਂ ਪਾਰ ਪਹੁੰਚੇਗਾ ਸੋਨਾ!

ਏਜੰਸੀ

ਖ਼ਬਰਾਂ, ਵਪਾਰ

ਸੋਨਾ ਅਪਣੀ ਚਮਕ ਖੂਬ ਨਿਖਾਰ ਰਿਹਾ ਹੈ। ਬੁੱਧਵਾਰ ਨੂੰ ਦੇਸ਼ ਭਰ ਦੇ ਸਰਾਫਾ ਬਜ਼ਾਰਾਂ ਵਿਚ ਸੋਨਾ 48980 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਨਾਲ ਵਿਕਿਆ

Gold

ਨਵੀਂ ਦਿੱਲੀ: ਸੋਨਾ ਅਪਣੀ ਚਮਕ ਖੂਬ ਨਿਖਾਰ ਰਿਹਾ ਹੈ। ਬੁੱਧਵਾਰ ਨੂੰ ਦੇਸ਼ ਭਰ ਦੇ ਸਰਾਫਾ ਬਜ਼ਾਰਾਂ ਵਿਚ ਸੋਨਾ 48980 ਰੁਪਏ ਪ੍ਰਤੀ 10 ਗ੍ਰਾਮ ਦੇ ਰੇਟ ਨਾਲ ਵਿਕਿਆ, ਜੋ ਇਕ ਨਵਾਂ ਰਿਕਾਰਡ ਹੈ। ਕੋਰੋਨਾ ਸੰਕਟ ਦੌਰਾਨ ਸੋਨਾ ਲਗਾਤਾਰ ਰਿਕਾਰਡ ਬਣਾਉਂਦਾ ਰਿਹਾ ਹੈ। ਜੇਕਰ ਇਸੇ ਤਰ੍ਹਾਂ ਸੋਨੇ ਦੀ ਚਮਕ ਕਾਇਮ ਰਹੀ ਤਾਂ ਜਲਦ ਹੀ ਕੀਮਤ 50,000 ਰੁਪਏ ਨੂੰ ਵੀ ਪਾਰ ਕਰ ਜਾਵੇਗੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਕਾਰਨ ਜ਼ਿਆਦਾਤਰ ਬਜ਼ਾਰਾਂ ਵਿਚ ਸੁਸਤੀ ਛਾਈ ਹੋਈ ਹੈ। ਅਮਰੀਕਾ ਵਿਚ ਕੋਰੋਨਾ ਵਾਇਰਸ ਸੰਕਟ ਦੇ ਚਲਦਿਆਂ ਉੱਥੋਂ ਦੇ ਸ਼ੇਅਰ ਬਜ਼ਾਰ ਦਬਾਅ ਵਿਚ ਹਨ, ਇਸ ਕਾਰਨ ਲੋਕ ਸੋਨੇ ਵੱਲ ਨਿਵੇਸ਼ ਕਰ ਰਹੇ ਹਨ। ਅੰਕੜੇ ਦੱਸਦੇ ਹਨ ਕਿ ਲੋਕ ਇਸ ਕੀਮਤ ‘ਤੇ ਵੀ ਸੋਨੇ ਵਿਚ ਨਿਵੇਸ਼ ਕਰ ਰਹੇ ਹਨ, ਯਾਨੀ ਅੱਗੇ ਵੀ ਕੀਮਤਾਂ ਵਿਚ ਵਾਧਾ ਹੋਣ ਦੀ ਪੂਰੀ ਸੰਭਾਵਨਾ ਹੈ।

ਕਿਉਂਕਿ ਹੁਣ ਤੱਕ ਸੋਨੇ ਨੇ ਉਮੀਦ ਤੋਂ ਜ਼ਿਆਦਾ ਰਿਟਰਨ ਦਿੱਤਾ ਹੈ। ਪਿਛਲੇ ਕਰੀਬ ਡੇਢ ਸਾਲ ਵਿਚ ਸੋਨੇ ਨੇ ਕਰੀਬ 50 ਫੀਸਦੀ ਰਿਟਰਨ ਦਿੱਤਾ ਹੈ।  ਦੱਸ ਦਈਏ ਕਿ ਜੁਲਾਈ-ਅਗਸਤ 2015 ਵਿਚ ਸੋਨੇ ਦੀਆਂ ਕੀਮਤਾਂ 25 ਹਜ਼ਾਰ ਤੋਂ ਹੇਠਾਂ ਸੀ। ਜੇਕਰ ਤਰੀਕ ਦੀ ਗੱਲ ਕਰੀਏ ਤਾਂ 6 ਅਗਸਤ 2015 ਨੂੰ 10 ਗ੍ਰਾਮ ਸੋਨੇ ਦੀ ਕੀਮਤ 24,980 ਰੁਪਏ ਸੀ। ਯਾਨੀ ਹੁਣ 5 ਸਾਲ ਸਾਲ ਬਾਅਦ ਸੋਨਾ 50 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ।

ਹਾਲਾਂਕਿ ਸਾਲ 2015 ਵਿਚ ਸੋਨੇ ਦੀਆਂ ਕੀਮਤਾਂ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਸੀ। ਇਸ ਤੋਂ ਪਹਿਲਾਂ 2011 ਵਿਚ ਸੋਨੇ ਦਾ ਰੇਟ 31 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਸੀ। ਸੋਨੇ ਦੀਆਂ ਕੀਮਤਾਂ ਵਿਚ 2019 ਤੋਂ ਤੇਜ਼ੀ ਬਣੀ ਹੋਈ ਹੈ, ਜੋ ਹੁਣ ਵੀ ਜਾਰੀ ਹੈ।

ਜਨਵਰੀ 2019 ਵਿਚ ਸੋਨੇ ਦੀ ਕੀਮਤ ਕਰੀਬ 31 ਹਜ਼ਾਰ ਰੁਪਏ ਪ੍ਰਤੀ 10 ਗ੍ਰਾਮ ਸੀ, ਪਿਛਲੇ ਡੇਢ ਸਾਲ ਵਿਚ ਸੋਨੇ ਦੀਆਂ ਕੀਮਤਾਂ ਵਿਚ ਕਰੀਬ 50 ਫੀਸਦੀ ਉਛਾਲ ਆਇਆ ਹੈ। ਜਦਕਿ ਇਸ ਸਾਲ ਯਾਨੀ ਜਨਵਰੀ ਤੋਂ ਜੂਨ ਵਿਚਕਾਰ ਸੋਨੇ ਦੀ ਕੀਮਤ 25 ਫੀਸਦੀ ਤੋਂ ਜ਼ਿਆਦਾ ਵਧੀ ਹੈ।